ਚੰਡੀਗੜ੍ਹ, ਗੁਰਦਾਸਪੁਰ, 1 ਜੁਲਾਈ (ਸਰਬਜੀਤ ਸਿੰਘ)– ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀਆ ਬੀਬੀਆ ਦੇ ਖਾਤੇ ਹਰ ਮਹੀਨੇ 1000 ਰੁਪਏ ਪਾਉਣ ਦਾ ਵਾਅਦਾ ਕੀਤਾ ਸੀ ਜਦੋਂ ਸਰਕਾਰ ਦੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਸਰਕਾਰ ਆਪਣਾਂ ਵਾਹਦਾ ਪੂਰਾ ਕਰਨ ਵਿੱਚ ਬਹੁਤ ਬੁਰੀ ਅਸਫਲ ਰਹੀ ਅਤੇ ਸਰਕਾਰ ਵਿਰੁੱਧ ਧਿਰਾਂ ਭਗਵੰਤ ਮਾਨ ਇਸ ਮੁੱਦੇ ਤੇ ਘੇਰ ਰਹੀਆਂ ਸਨ ਪਰ ਸਰਕਾਰ 2027 ਦੀਆਂ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਚਾਰ ਮਹੀਨੇ ਇਹ ਵਾਹਦਾ ਪੂਰਾ ਕਰਨ ਵਿੱਚ ਸਫਲ ਸਿੱਧ ਹੋਏ ਹਨ ਅਤੇ ਜੁਲਾਈ ਮਹੀਨੇ ਦੀ ਇੱਕ ਤਰੀਕ ਤੋਂ ਸਰਕਾਰ ਨੇ ਜਨਰਲ ਬੀਬੀਆਂ ਦੇ ਖਾਤੇ 3000 ਰੁਪਏ ਅਤੇ ਐਸ ਸੀ ਬੀਬੀਆਂ ਦੇ ਖਾਤੇ ਵਿੱਚ 4500 ਰੁਪਏ ਦੀ ਦੇਣ ਦੀ ਸ਼ੁਰੂਆਤ ਕਰਕੇ ਜਿਥੇ ਚੋਣਾਂ ਤੋਂ ਪਹਿਲਾਂ ਬੀਬੀਆਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ ਉਥੇ ਸਰਕਾਰ ਵਿਰੋਧੀ ਧਿਰਾਂ ਦਾ ਮੂੰਹ ਬੰਦ ਕਰ ਦਿੱਤਾ ਹੈ ਜੋ ਭਗਵੰਤ ਮਾਨ ਇਸ ਮੁੱਦੇ ਤੇ ਘੇਰ ਰਹੇ ਸਨ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਵੱਲੋਂ ਬੀਬੀਆਂ ਦੇ ਖਾਤੇ ਵਿੱਚ 3000/4500 ਪਾਉਣ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਇਹ ਪੈਸੇ 80 ਲੱਖ ਬੀਬੀਆਂ ਦੇ ਖਾਤੇ ਵਿੱਚ ਜਲਦੀ ਪਾਏਂ ਜਾਣ ਕਿਉਂਕਿ ਇਸ ਦੀ ਸ਼ੁਰੂਆਤ ਮੁੱਖ ਮੰਤਰੀ ਸਾਹਿਬ ਨੇ ਆਪਣੇ ਹਲਕੇ ਧੂਰੀ ਤੋਂ ਕੀਤੀ ਹੈ ਅਤੇ ਅਗਲੇ ਦਿਨਾਂ ਵਿੱਚ ਪਤਾ ਲੱਗਾ ਕਿ ਸਾਰੀਆਂ ਬੀਬੀਆਂ ਦੇ ਖਾਤਿਆਂ ਵਿੱਚ ਪੈਸੇ ਆਏ ਹਨ ਜਾ ਫਿਰ 10 ਲੱਖ ਰੁਪਏ ਦੇ ਮੁਫ਼ਤ ਇਲਾਜ ਮੁਤਾਬਕ ਬੀਬੀਆਂ ਨੂੰ ਬਾਰ ਬਾਰ ਬੈਂਕਾਂ ਦੇ ਚੱਕਰ ਲਾਉਣੇ ਪੈਂਦੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਗਵੰਤ ਮਾਨ ਸਰਕਾਰ ਵੱਲੋਂ ਬੀਬੀਆਂ ਦੇ ਖਾਤੇ 3000/4500 ਰੁਪਏ ਪਾਉਣ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਦੱਸਿਆ ਸਰਕਾਰ ਨੇ 1000/1000 ਰੁਪਏ ਦੇਣ ਦਾ ਫੈਸਲਾ ਕੀਤਾ ਸੀ ਪਰ ਬਾਅਦ ਵਿੱਚ ਸਰਕਾਰ ਐਸ ਸੀ ਬੀਬੀਆਂ ਨੂੰ 1500 ਰੁਪਏ ਪਾਉਣ ਦਾ ਫੈਸਲਾ ਕੀਤਾ ਸੀ, ਭਾਈ ਖਾਲਸਾ ਨੇ ਕਿਹਾ ਇਹ ਰਾਸੀ ਤਿੰਨ ਤਿੰਨ ਮਹੀਨਿਆਂ ਦੀ ਇਕੱਠੀ ਪਾਈ ਜਾ ਰਹੀ ਹੈ ਅਤੇ ਇਸ ਦੀ ਸ਼ੁਰੂਆਤ ਧੂਰੀ ਹਲਕੇ ਤੋਂ ਜਨਰਲ ਬੀਬੀਆਂ ਦੇ ਖਾਤਿਆਂ ‘ਚ ਤਿੰਨ ਤਿੰਨ ਹਜ਼ਾਰ ਰੁਪਏ ਅਤੇ ਐਸ ਸੀ ਬੀਬੀਆਂ ਦੇ ਖਾਤੇ ਵਿੱਚ 4500/4500 ਰੁਪਏ ਪਾ ਕੇ ਕੀਤੀ ਗਈ ਹੈ, ਭਾਈ ਖਾਲਸਾ ਨੇ ਕਿਹਾ ਭਾਵੇਂ ਚਾਰ ਸਾਲ ਤੋਂ ਭਗਵੰਤ ਮਾਨ ਆਪਣਾ ਵਾਅਦਾ ਪੂਰਾ ਕਰਨ ਵਿੱਚ ਅਸਫ਼ਲ ਰਹੇ ਅਤੇ ਚੋਣਾਂ ਤੋਂ ਪੰਜ ਮਹੀਨੇ ਪਹਿਲਾਂ ਸਰਕਾਰ ਨੇ ਆਪਣਾ ਵਾਹਦਾ ਪੂਰਾ ਕਰਕੇ ਵਿਰੋਧੀਆਂ ਦਾ ਮੂੰਹ ਬੰਦ ਕਰਨ ਵਿੱਚ ਸਫ਼ਲ ਹੋਈ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਸਮੇਂ ਅਤੇ ਬੀਬੀਆਂ ਦੇ ਹੱਕ ਵਾਲਾਂ ਵਧੀਆ ਫੈਸਲਾ ਮੰਨਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਹ ਰਾਸੀ ਰਾਜ ਦੀਆਂ 800000 ਲੱੱਖ ਔਰਤਾ ਦੇ ਖਾਤਿਆਂ ਵਿੱਚ ਪਾਉਣ ਦੀ ਲੋੜ ਤੇ ਜ਼ੋਰ ਦੇਵੇ ਕਿਉਂਕਿ ਇਸ ਦੀ ਸ਼ੁਰੂਆਤ ਅਜੇ ਧੂਰੀ ਹਲਕੇ ਤੋਂ ਕੀਤੀ ਗਈ ਹੈ ਜਦੋਂ ਕਿ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗਾਂਗਾ ਕਿ ਪੰਜਾਬ ਦੀਆਂ ਸਾਰੀਆਂ ਬੀਬੀਆਂ ਦੇ ਖਾਤਿਆਂ ਵਿੱਚ ਇਹ ਪੈਸਾ ਆ ਗਿਆ ਹੈ ਜਾ ਨਹੀ ? ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਆਗੂ ਹਾਜ਼ਰ ਸਨ।


