ਚੰਡੀਗੜ੍ਹ, ਗੁਰਦਾਸਪੁਰ, 1 ਜੁਲਾਈ (ਸਰਬਜੀਤ ਸਿੰਘ)–ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਿਛਲੇ ਦਿਨੀਂ ਸਮੂਹ ਵਿਧਾਇਕਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸੱਦਿਆ ਤੇ ਸਪੱਸ਼ਟ ਹਦਾਇਤਾਂ ਕੀਤੀਆਂ ਗਈਆਂ ਕਿ ਸਰਕਾਰ ਜਿੰਨੀ ਦੇਰ ਤੱਕ ਸਾਡੇ ਵੱਲੋਂ ਕਾਨੂੰਨ ‘ਚ ਪਾਈਆਂ ਕਮੀਆਂ ‘ਚ ਸੋਧਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਦੇਰ ਕਾਨੂੰਨ ਨੂੰ ਅਮਲੀ ਰੂਪ ਵਿਚ ਨਾ ਲਿਆਂਦਾ ਜਾਵੇ,ਪਰ ਦੂਸਰੇ ਪਾਸੇ ਮੁੱਖ ਮੰਤਰੀ ਦੇ ਇਸ ਸਬੰਧੀ ਦੋ ਵੱਖਰੇ ਵੱਖਰੇ ਬਿਆਨ,ਇੱਕ ‘ਚ ਉਹ ਕਹਿੰਦੇ ਹਨ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਕਾਨੂੰਨ ਸਬੰਧੀ ਆਏ ਸੁਝਾਵਾਂ ਤੇ ਵਿਚਾਰ ਕੀਤੀ ਜਾਵੇਗੀ ਅਤੇ ਦੂਸਰੇ ਆਗਰੇ ਟਵੀਟ ‘ਚ ਉਹ ਸਪੱਸ਼ਟ ਲਿਖਦੇ ਹਨ ਕਿ ਸੰਗਤ ਅਤੇ ਲੋਕਾਂ ਦੀ ਮੰਗ ਅਨੁਸਾਰ ਇਹ ਕਾਨੂੰਨ ਬਣਾਇਆ ਗਿਆ ਸੀ ਅਤੇ ਲੋਕ ਕਾਨੂੰਨ ਤੇ ਖੁਸ਼ ਹਨ ਪਰ ਜੇਹੜੇ ਬਾਦਲਕਿਆਂ ਨੂੰ ਵੋਟਾਂ ਦੀ ਚਿੰਤਾ ਹੈ, ਉਹਨਾਂ ਨੂੰ ਇਹ ਕਾਨੂੰਨ ਮਨਜ਼ੂਰ ਨਹੀਂ ? ਇਸ ਕਰਕੇ ਮੈਂ ਸਾਰਿਆਂ ਦਾ ਮੁੱਖ ਮੰਤਰੀ ਹੈ ਅਤੇ ਸਭ ਨੂੰ ਇਹ ਕਾਨੂੰਨ ਮਨਜ਼ੂਰ ਹੈ, ਇਸ ਤੋਂ ਸਾਫ਼ ਜ਼ਾਹਰ ਹੈ ਕਿ ਮੁੱਖ ਮੰਤਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਰਕਾਰ ਦੇ ਐਮਐਲਏ’ਜ ਨੂੰ ਦਿੱਤੇ ਸੁਝਾਅ ਮੰਨਣ ਨੂੰ ਦਿਲਚਸਪ ਨਜ਼ਰ ਨਹੀਂ ਆ ਰਹੇ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਚੱਲੀ ਸਿਆਸੀ ਜੰਗ ਤੇ ਗਹਿਰੀ ਚਿੰਤਾ ਜ਼ਾਹਰ ਕਰਦੀ ਹੋਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੀ ਹੈ ਕਿ ਇਸ ਸਿਆਸੀ ਜੰਗ ਨੂੰ ਅੱਗੇ ਨਾਂ ਵਧਾਇਆ ਜਾਵੇ ਕਿਉਂਕਿ ਹੁਣ ਤਾਂ ਸਭ ਨੂੰ ਸਮਝ ਲੱਗ ਗਈ ਹੈ ਕਿ ਜਿਸ ਮਕਸਦ ਨਾਲ ਬਾਦਲਕਿਆਂ ਨੇ ਤੁਹਾਨੂੰ ਚੋਰੀ ਚੋਰੀ ਜਥੇਦਾਰ ਬਣਾਇਆ ਸੀ ਉਸ ਤੇ ਫਰਜ਼ ਨਿਭਾਉਣ ਲਈ ਤੁਸੀਂ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉੱਚਤਾ ਨੂੰ ਦਾਅ ਤੇ ਲਾ ਦਿੱਤਾ ਹੈ, ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੁਹਾਨੂੰ ਬੇਨਤੀ ਕਰਦੀ ਹੈ ਕਿ ਤੁਸੀਂ ਭਾਵੇਂ ਸਰਬਪ੍ਰਵਾਨਿਤ ਜਥੇਦਾਰ ਨਹੀਂ ? ਪਰ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉਚੱਤਾ ਨੂੰ ਮੁੱਖ ਰੱਖਦਿਆਂ ਬੇਨਤੀ ਕਰਦੀ ਹੈ ਕਿ ਬਾਦਲਾਂ ਦੇ ਹੱਥ ਠੋਕੋ ਬਣਨ ਦੀ ਬਜਾਏ ਸਮੁੱਚੇ ਸਿੱਖ ਪੰਥ ਨੂੰ ਸਪਰਪਿਤ ਬਣ ਜਾਓ, ਹੋਣਾ ਤਾਂ ਤੁਹਾਡਾ ਵੀ ਉਹੀ ਹਾਲ ਵਾਂ ,ਜੋ ਪਹਿਲੇ ਬਾਦਲਾਂ ਦੇ ਹੱਥ ਠੋਕਿਆਂ ਨਾਲ ਹੁੰਦਾ ਆਇਆ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ‘ਚ ਸਰਕਾਰ ਵੱਲੋਂ ਬਣਾਏ ਸਖ਼ਤ ਕਾਨੂੰਨ ‘ਚ ਸੋਧ ਕਰਨ ਵਾਲੇ ਦਿੱਤੇ ਸੁਝਾਅ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਈ ਦਿਲਚਸਪੀ ਨਾ ਦਿਖਾਉਣ ਵਾਲੀ ਨੀਤੀ ਤੇ ਗਹਿਰੀ ਚਿੰਤਾ ਅਤੇ ਜਥੇਦਾਰ ਸਾਹਿਬ ਜੀ ਨੂੰ ਸਮੁੱਚੇ ਸਿੱਖ ਪੰਥ ਨੂੰ ਸਮਰਪਿਤ ਹੋ ਕੇ ਚੱਲਣ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਬੱਸ ਕਰੋ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉੱਚਤਾ ਨੂੰ ਤੁਸੀਂ ਦਾਅ ਤੇ ਲਾ ਦਿੱਤਾ ਹੈ ਅਤੇ ਗੁਰੂ ਕੀ ਗੋਲਕ ਦੀ ਮਾਇਆ ਨੂੰ ਬਾਦਲਾਂ ਦੀ ਸਿਆਸਤ ਚਮਕਾਉਣ ਲਈ ਭਗਵੰਤ ਮਾਨ ਵਿਰੁੱਧ ਗੁਰੂ ਦੋਖੀ,ਪੰਥ ਦੋਖੀ ਦੱਸ ਕੇ ਮੂੰਹ ਨਾ ਲਾਉਣ ਵਾਲੇ ਗੁਰਦੁਆਰਿਆਂ ‘ਚ ਲਗਾਂ ਦਿੱਤੇ, ਭਾਈ ਖਾਲਸਾ ਨੇ ਕਿਹਾ ਇਹ ਫਲੈਕਸ ਬਾਦਲ ਵਿਰੋਧੀ ਪਿੰਡਾਂ ਵਿਚ ਨਹੀਂ ਲੱਗ ਸਕੇ ਅਤੇ ਦੂਸਰਿਆਂ ਨੂੰ ਵੀ ਪਾੜਿਆ ਜਾ ਰਿਹਾ ਅਤੇ ਗੁਰੂ ਕੀ ਗੋਲਕ ਗਰੀਬਾ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਵਰਤਣ ਦੀ ਮਰਯਾਦਾ ਹੈ ਉਸ ਨੂੰ ਬਾਦਲਾਂ ਦੀ ਸਿਆਸਤ ਲਈ ਲੁਟਾਇਆ ਜਾ ਰਿਹਾ, ਭਾਈ ਖਾਲਸਾ ਨੇ ਕਿਹਾ ਪੂਰੇ ਵਿਸ਼ਵ ਦੀਆਂ ਸੰਗਤਾ ਵੱਲੋ ਬਾਦਲਕਿਆਂ ਨੂੰ ਲੱਖ ਲੱਖ ਲਾਹਨਤਾਂ ਪਾਈਆਂ ਜਾ ਰਹੀਆਂ ਹਨ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਛਿੜੀ ਸਿਆਸੀ ਲੜਾਈ ਨੂੰ ਬਾਦਲਕਿਆਂ ਵੱਲੋਂ ਧਰਮ ਦਾ ਮੁੱਦਾ ਬਣਾਉਂਣ ਦੀ ਨਿੰਦਾ ਕਰਦੀ ਹੈ ਉਥੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੀ ਹੈ ਕਿ ਭਾਵੇਂ ਤੁਸੀਂ ਸਰਬਪ੍ਰਵਾਨਿਤ ਜਥੇਦਾਰ ਨਹੀਂ ? ਪਰ ਅਕਾਲ ਤਖ਼ਤ ਜੀ ਦੀ ਸਰਵਉੱਚਤਾ ਨੂੰ ਮੁੱਖ ਰੱਖਦਿਆਂ ਬਾਦਲਕਿਆਂ ਕੂੜ ਸਿਆਸਤ ਦਾ ਪੱਖ ਪੂਰਨ ਦੀ ਬਜਾਏ ਸਮੁੱਚੇ ਸਿੱਖ ਪੰਥ ਨੂੰ ਸਮਰਪਿਤ ਹੋ ਜਾਓ ਜੋ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਹੈ ਇਸ ਮੌਕੇ ਤੇ ਭਾਈ ਖ਼ਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਭਾਈ ਸਿੰਦਾ ਸਿੰਘ ਨਿਹੰਗ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ,ਭਾਈ ਰਛਪਾਲ ਸਿੰਘ ਅਤੇ ਮਨਜਿੰਦਰ ਸਿੰਘ ਕਮਾਲ ਕੇ ਭਾਈ ਜੱਸਾ ਸਿੰਘ ਬਿਆਸ ਆਦਿ ਆਗੂ ਹਾਜ਼ਰ ਸਨ ।।


