ਡਾਇਰੈਕਟਰ ਸਕੂਲ ਸਿੱਖਿਆ ਵਿਭਾਗ (ਸੈ ਸਿ) ਪੰਜਾਬ ਸਕੱਤਰ ਸਿੰਘ ਬੱਲ ਨਾਲ ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਦੀ ਹੋਈ ਮੀਟਿੰਗ-ਸਰਬਜੀਤ ਸਿੰਘ ਡਿਗਰਾ

ਪੰਜਾਬ

ਮੋਹਾਲੀ, ਗੁਰਦਾਸਪੁਰ, 22 ਜੂਨ (ਸਰਬਜੀਤ ਸਿੰਘ)– ਡਾਇਰੈਕਟਰ ਸਕੂਲ ਸਿੱਖਿਆ ਵਿਭਾਗ (ਸੈ ਸਿ) ਪੰਜਾਬ ਸਕੱਤਰ ਸਿੰਘ ਬੱਲ ਨਾਲ ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਦੀ ਮੀਟਿੰਗ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਜੀ ਦੀ ਅਗਵਾਈ ਹੇਠ ਬਹੁਤ ਵਧੀਆ ਮਾਹੌਲ ਵਿਚ ਹੋਈ ।
ਮੀਟਿੰਗ ਦੌਰਾਨ ਜਥੇਬੰਦੀ ਦੀ ਹਰੇਕ ਮੰਗ ਸਬੰਧੀ ਵਿਸਥਾਰਪੂਰਵਕ ਗੱਲਬਾਤ ਹੋਈ ਜਿਸ ਉਪਰ ਮਾਨਯੋਗ ਡਾਇਰੈਕਟਰ ਸਿੱਖਿਆ ਵਿਭਾਗ ਜੀ ਵੱਲੋਂ ਜਥੇਬੰਦੀ ਦੀਆਂ ਮੰਗਾਂ ਪਹਿਲ ਦੇ ਆਧਾਰ ਉਪਰ ਹੱਲ ਕਰਨ ਸਬੰਧੀ ਭਰੋਸਾ ਦਿੱਤਾ ਗਿਆ।
ਸੀਨੀਅਰ ਸਹਾਇਕ ਦੀਆਂ ਪ੍ਰਮੋਸ਼ਨਾਂ ਜਲਦੀ ਹੀ ਹੋ ਰਹੀਆਂ ਹਨ ਅਤੇ ਕਲਰਕ ਤੋਂ ਜੁਨੀਅਰ ਸਹਾਇਕ ਦੀ ਪਲੇਸਮੈਟ ਸਬੰਧੀ ਵਿੱਤ ਵਿਭਾਗ ਨੂੰ ਫਾਇਲ ਪ੍ਰਵਾਨਗੀ ਹਿਤ ਭੇਜੀ ਗਈ ਹੈ। ਸੀਨੀਅਰ ਸਹਾਇਕ ਤੋਂ ਸੁਪਰਡੈਂਟ ਦੀ ਪ੍ਰਮੋਸ਼ਨ ਦਾ ਤਜ਼ਰਬਾ ਘੱਟ ਕਰਨ ਅਤੇ ਬਾਰਡਰ ਏਰੀਆ ਇਨਕਰੀਮੈਟ ਸਬੰਧੀ ਵੀ ਵਿਸਥਾਰਤ ਗੱਲਬਾਤ ਹੋਈ। ਇਸ ਮੌਕੇ ਕਾਰਜਕਾਰੀ ਸੂਬਾ ਪ੍ਰਧਾਨ ਰਾਜਦੀਪਕ ਗੁਪਤਾ, ਸੂਬਾ ਵਿੱਤ ਸਕੱਤਰ ਨਿਸ਼ਾਨ ਸਿੰਘ, ਸੂਬਾ ਸਲਾਹਕਾਰ ਓਂਕਾਰ ਸਿੰਘ,ਸੂਬਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਸੂਬਾ, ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਸਿੰਘ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *