ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਜੁਲਾਈ ਮਹੀਨੇ’ਚ ਬੀਬੀਆਂ ਦੇ ਖਾਤਿਆਂ ‘ਚ 3000/4500 ਪਾ ਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਜਾਣਗੇ- ਭਾਈ ਵਿਰਸਾ ਸਿੰਘ ਖਾਲਸਾ

ਪੰਜਾਬ

ਚੰਡ਼ੀਗੜ੍ਹ, ਗੁਰਦਾਸਪੁਰ, 22 ਜੂਨ (ਸਰਬਜੀਤ ਸਿੰਘ)- ਭਗਵੰਤ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਬੀਬੀਆਂ ਨੂੰ 1000/1000 ਦੇਣ ਵਾਲੇ ਵਾਅਦਾ ਕੀਤਾ ਸੀ ਅਤੇ ਉਸ ਵਾਅਦੇ ਨੂੰ ਪੂਰਾ ਕਰਦਿਆਂ ਸਰਕਾਰ ਵੱਲੋਂ ਜੁਲਾਈ ਮਹੀਨੇ ਤੋਂ ਜਨਰਲ ਕੋਟੇ ਦੀਆਂ ਬੀਬੀਆਂ ਦੇ ਖਾਤੇ 3000 ਰੁਪਏ ਅਤੇ ਰੀਜਰਵ ਕੋਟੇ ਦੀਆਂ ਬੀਬੀਆਂ ਦੇ ਖਾਤਿਆਂ ਵਿੱਚ 4500 ਰੁਪਏ ਪਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ, ਇਹ ਪੈਸੇ ਸਰਕਾਰ ਬੀਤਿਆ ਤਿੰਨ ਤਿੰਨ ਮਹੀਨਿਆਂ ਦਾ ਬਕਾਇਆ ਹੈ ਅਤੇ ਬਾਕੀ ਹਰ ਮਹੀਨੇ ਇਹ ਪੈਸੇ 1000/1500 ਦੇ ਹਿਸਾਬ ਨਾਲ ਪੈਂਦੇ ਰਹਿਣਗੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੀਬੀਆਂ ਨੂੰ 1000/1500 ਦੇਂਣ ਤੋਂ ਪਹਿਲਾਂ ਜੁਲਾਈ ਦੀ ਪਹਿਲੀ ਤਰੀਕ ਨੂੰ ਤਿੰਨ ਤਿੰਨ ਮਹੀਨਿਆਂ ਦਾ ਬਕਾਇਆ 3000/4500 ਰੁਪਏ ਪਾਉਣ ਦੇ ਕੀਤੇ ਐਲਾਨ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਵਿਰੋਧੀ ਧਿਰ ਦੇ ਆਗੂ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਅਜੇ ਵੀ ਬੀਬੀਆਂ ਨੂੰ 45000/45000 ਰੁਪਏ ਬਕਾਇਆ ਲੈਣ ਦੀ ਦਹਾਈ ਪਾ ਰਹੇ ਹਨ ,ਪਰ ਸਰਕਾਰ ਨੇ ਦੇਰ ਆਏ, ਦਰੁਸਤ ਆਏ ਅਨੁਸਾਰ ਕੀਤੇ ਵਾਅਦੇ ਮੁਤਾਬਕ ਤਿੰਨ ਤਿੰਨ ਮਹੀਨੇ ਦਾ ਬਕਾਇਆ 3000/4500 ਰੁਪਏ ਬੀਬੀਆਂ ਦੇ ਖਾਤਿਆਂ’ਚ ਪਾਉਣ ਵਾਲਾ ਬਹੁਤ ਹੀ ਸ਼ਲਾਘਾਯੋਗ ਤੇ ਲੋਕਾਂ ਦੀ ਮੰਗ ਵਾਲਾਂ ਫੈਸਲਾ ਲਿਆ ਹੈ, ਇਸ ਨਾਲ ਜਿੱਥੇ ਬੀਬੀਆਂ ਨਾਲ ਕੀਤਾ ਵਾਅਦਾ ਪੂਰਾ ਹੋਇਆ, ਉਥੇ ਵਿਰੋਧੀ ਧਿਰਾਂ ਦੇ ਮੂੰਹ ਵੀ ਬੰਦ ਹੋਏ ਹਨ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ ਬੀਬੀਆਂ ਦੇ ਖਾਤਿਆਂ ‘ਚ ਤਿੰਨ ਤਿੰਨ ਮਹੀਨਿਆਂ ਦਾ ਬਕਾਇਆ 3000/4500 ਰੁਪਏ ਪਾਉਣ ਦੀ ਸ਼ਲਾਘਾ ਕਰਦੀ ਹੈ ਕਿਉਂਕਿ ਇਸ ਨਾਲ ਵਿਰੋਧੀਆਂ ਦੇ ਮੂੰਹ ਬੰਦ ਹੋਣਗੇ ਅਤੇ ਬੀਬੀਆਂ ਦੇ ਖਾਤਿਆਂ ਵਿੱਚ 1000/1000/1500/1500 ਰੁਪਏ ਆਉਣੇ ਸ਼ੁਰੂ ਹੋ ਜਾਣਗੇ ।।

Leave a Reply

Your email address will not be published. Required fields are marked *