ਚੰਡੀਗੜ੍ਹ, ਗੁਰਦਾਸਪੁਰ, 21 ਜੂਨ ( ਸਰਬਜੀਤ ਸਿੰਘ)– ਜਦੋਂ ਤੋਂ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ ‘ਚ ਸੋਧ ਕਰਕੇ ਸਖ਼ਤ ਕਾਨੂੰਨ ਬਣਾਇਆ ਹੈ,ਉਦੋਂ ਤੋਂ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਦੁਰਵਰਤੋਂ ਰਾਹੀਂ ਭਗਵੰਤ ਮਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਬੇਅਦਬੀਆਂ ਦੇ ਦੋਸ਼ੀਆਂ ਲਈ ਬਣਾਇਆ ਸਰਕਾਰ ਦੇ ਸਖ਼ਤ ਕਾਨੂੰਨ ਵਿਰੁੱਧ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਲਹਿਰ ਚਲਾਈ ਹੋਈ ਹੈ ਅਤੇ ਉਸੇ ਕੜੀ ਤਹਿਤ ਬੀਤੇ ਦਿਨੀਂ ਜਥੇਦਾਰ ਸਾਹਿਬ ਵੱਲੋਂ ਇੱਕ ਹੁਕਮ ਰਾਹੀਂ ਭਗਵੰਤ ਮਾਨ ਨੂੰ ਗੁਰੂ ਦੋਖੀ ਤੇ ਪੰਥ ਦੋਖੀ ਦੱਸ ਕੇ ਲੋਕਾਂ ਨੂੰ ਮੂੰਹ ਨਾ ਲਾਉਣ ਦਾ ਹੁਕਮ ਜਾਰੀ ਕੀਤਾ ਹੈ, ਇਸ ਵਰਤਾਰੇ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਬਣਾਇਆ ਸਖ਼ਤ ਕਾਨੂੰਨ ਬਾਦਲਕਿਆਂ ਦੇ ਗਲ਼ੇ ਦੀ ਹੱਡੀ ਤੋਂ ਥੱਲੇ ਨਹੀਂ ਉਤਰ ਰਿਹਾ,ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਕਿ ਕੌਣ ਸੱਚਾ ਤੇ ਕੌਣ ਥੂਠਾ ਹੈ ਪਰ ਦਾਲ ਵਿੱਚ ਕਾਲ਼ਾ ਤਾਂ ਜ਼ਰੂਰ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਫੇਂਕ ਜਿਹੀ ਵੀਡੀਓ ਨੂੰ ਮੁਦਾ ਬਣਾਕੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਲਈ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁੱਖ ਮੰਤਰੀ ਨਾਲ ਜੋੜੀ ਵਿਵਾਦਿਤ ਵੀਡੀਓ ਦੀ ਪੁਸ਼ਟੀ ਨਹੀਂ ਕਰਦੀ ਪਰ ਮਾਮਲਾ ਗੰਭੀਰ ਹੈ ਭਾਈ ਖਾਲਸਾ ਨੇ ਕਿਹਾ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਸਭ ਕੁਝ ਮੈਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ ਜਦੋਂ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਕਹਿਣਾ ਕਿ ਵੀਡੀਓ ਦੀ ਲੈਬ ਦੀ ਜਾਂਚ ਤੋਂ ਬਾਅਦ ਦੋਸ਼ ਪਾਏ ਗਏ, ਭਾਈ ਖਾਲਸਾ ਨੇ ਕਿਹਾ ਅਜਿਹੇ ਹਲਾਤਾਂ ਵਿੱਚ ਦੁਨੀਆਂ ਦੁਬਿਧਾ ਵਿੱਚ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਗੁਰਬਾਣੀ ਤੇ ਸਖ਼ਤ ਕਾਨੂੰਨ ਬਣਾਉਣ ਵਾਲ਼ਾ ਭਗਵੰਤ ਮਾਨ ਅਜਿਹਾ ਨਹੀਂ ਕਰ ਸਕਦਾ, ਜਦੋਂਕਿ ਲੰਮੇ ਸਮੇਂ ਤੋਂ ਕਾਨੂੰਨ ਤੋਂ ਦੁਖੀ ਬਾਦਲਕਿਆਂ ਨੂੰ ਤਾਂ ਮੌਕਾ ਚਾਹੀਦਾ ਸੀ,ਜੋ ਮਿਲ ਗਿਆ,ਭਾਈ ਖਾਲਸਾ ਨੇ ਕਿਹਾ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸਾਰਾ ਕੁਝ ਸੁਖਬੀਰ ਬਾਦਲਾਂ ਦੇ ਕਹਿਣ ਤੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਰ ਰਿਹਾ ਹੈ, ਭਾਈ ਖਾਲਸਾ ਨੇ ਕਿਹਾ ਬਾਦਲਕਿਆਂ ਵੱਲੋਂ ਇਸ ਨੂੰ ਵਿਵਾਦਿਤ ਮਾਮਲੇ ਨੂੰ ਪੰਥਕ ਮੁੱਦਾ ਬਣਾ ਲਿਆ ਹੈ ਅਤੇ 29 ਜੂਨ ਨੂੰ ਧਰਮਯੁੱਧ ਮੋਰਚਾ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਕੀਤਾ ਜਾਂ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਇਥੇ ਹੀ ਬੱਸ ਨਹੀਂ ਜਥੇਦਾਰ ਸਾਹਿਬ ਸਰਕਾਰ ਦੇ ਸਾਰੇ ਸਿੱਖ ਵਿਧਾਇਕਾਂ ਨੂੰ ਸੱਦ ਲਿਆ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਸੱਦਿਆ ਗਿਆ, ਮਨਪ੍ਰੀਤ ਸਿੰਘ ਇਆਲੀ, ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਆਦਿ ਨੇ ਤਾਂ ਗੁਰਬਾਣੀ ਅਨੁਸਾਰ ! ਚੋਰਾਂ ਯਾਰਾਂ ਰੰਡੀਆਂ ਕੁਟਣੀਆ ਦੀਬਾਣਿ।। ਵੈਦਾਨਾ ਕੀ ਦੋਸਤੀ,ਵੈਦਾਨਾ ਕਾ ਖਾਣ ।। ਐਲਾਨ ਕਰ ਦਿੱਤਾ ਗਿਆ ਹੈ ਪਰ ਸਰਕਾਰੀ ਵਿਧਾਇਕਾਂ ਦੀ ਅਜੇ ਕੋਈ ਰਾਏ ਸਹਾਮਣੇ ਨਹੀਂ ਆਈ ਕਿ ਉਹ ਅਕਾਲਤਖਤ ਸਾਹਿਬ ਤੇ ਜਾਣਗੇ ਜਾਂ ਨਹੀਂ ? ਭਾਈ ਖਾਲਸਾ ਨੇ ਕਿਹਾ,2027 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਲਦੀ ਆ ਰਹੀਆਂ ਹਨ, ਸਰਕਾਰੀ ਧਿਰ ਕਹੇ ਰਿਹਾ ਹੈ ਕਿ ਲੋਕ ਉਨ੍ਹਾਂ ਦੀ ਸਰਕਾਰ ਦੁਬਾਰਾ ਬਣਾਉਣ ਗੇ, ਜਦੋਂ ਕਿ ਕਾਂਗਰਸ ਦਾ ਕਹਿਣਾ ਹੈ ਕਿ ਚੋਣਾ ਤੋਂ ਬਾਅਦ ਸਰਕਾਰ ਕਾਂਗਰਸ ਦੀ ਹੋਵੇ ਗੀ ਅਤੇ ਇਸ ਸਬੰਧੀ ਉਨ੍ਹਾਂ ਸਾਰੇ ਕਾਂਗਰਸੀਆਂ ਏਕਤਾ ਪ੍ਰੇਡ ਕਰਵਾਇਆ ਜਾ ਰਹੀ ਹੈ ਜੋ ਆਪਸ ਵਿੱਚ ਦੂਰੀਆਂ ਬਣਾਈ ਬੈਠੇ ਹਨ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਕਾਲ ਤਖ਼ਤ ਸਾਹਿਬ ਨੂੰ ਸਰਵਉਚ ਤੇ ਇਸ ਦੇ ਜਥੇਦਾਰ ਦੇ ਹੁਕਮਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦੀ ਹੈ ਪਰ ਇਸ ਪਿਛੇ ਕਿਸੇ ਰਾਜਸੀ ਲਾਹੇ ਲਈ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਨਾ ਦਿਸਦੀ ਹੋਵੇ, ਜਿਵੇਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਭਗੌੜੇ ਬਾਦਲਕਿਆਂ ਨੂੰ ਬਚਾਉਣ ਲਈ ਜਥੇਦਾਰ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਜਿਥੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਉਥੇ ਬਾਦਲਾਂ ਦੀ ਰਾਜਨੀਤੀ ਲਈ ਇਤਿਹਾਸਕ ਗੁਰਦੁਆਰਿਆਂ ਦੀਆਂ ਗੋਲਕਾਂ ਅਤੇ ਲੰਗਰਾਂ ਦੀ ਦੁਰਵਰਤੋ ਕੀਤੀ ਜਾ ਰਹੀ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣ ਤਾਂ ਬਾਦਲਾਂ ਨੂੰ ਗੁਰਦੁਆਰਿਆਂ ‘ਚ ਧੱਕੇ ਮਾਰ ਮਾਰ ਕੇ ਬਾਹਰ ਕੱਢਿਆ ਜਾ ਸਕੇ, ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਸੁਖਦੇਵ ਸਿੰਘ ਜਗਰਾਓਂ,ਭਾਈ ਸਿੰਦਾ ਸਿੰਘ ਨਿਹੰਗ ਅਤੇ ਭਾਈ ਪਿਰਥੀ ਸਿੰਘ ਧਰਮਕੋਟ, ਭਾਈ ਰਛਪਾਲ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਕਮਾਲਕੇ , ਭਾਈ ਜੱਸਾ ਸਿੰਘ ਬਿਆਸ ਤੋਂ ਇਲਾਵਾ ਕਈ ਹੋਰ ਆਗੂ ਵੀ ਹਾਜ਼ਰ ਸਨ।


