ਗੁਰਦਾਸਪੁਰ, 23 ਮਾਰਚ (ਸਰਬਜੀਤ ਸਿੰਘ)– ਸਿਰਜਨਾ ਆਰਟ ਥੀਏਟਰ ਰਾਏਕੋਟ ਵੱਲੋਂ ਪ੍ਰੋਫੈਸਰ ਸੋਮ ਲਾਲ ਹੀਰਾ ਜਮਹੂਰੀ ਅਧਿਕਾਰ ਸਭਾ ਪੰਜਾਬ ਜਿਲ੍ਹਾ ਲੁਧਿਆਣਾ ਪੰਜਾਬ ਲੋਕ ਸਭਿਆਚਾਰਕ ਮੰਚ, ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਲੁਧਿਆਣਾ ਅਤੇ ਨੌਜਵਾਨ ਸਭਾ ਐਲ ਬਲਾਕ ਬੀ.ਆਰ.ਐਸ ਨਗਰ ਲੁਧਿਆਣਾ ਅਤੇ ਇੰਕਲਾਬੀ ਮਜਦੂਰ ਕੇਂਦਰ ਲੁਧਿਆਣਾ ਮਹਾ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ, ਥਰੀਕੇ ਲੁਧਿਆਣਾ ਵੱਲੋਂ ਸ਼ਹੀਦ ਭਗਤ ਸਿੰਘ, ਗਦਰੀ ਸ਼ਹੀਦ ਬਾਬਾ ਭਾਨ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ 26 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਵਿੱਚ ਵਿਸ਼ੇਸ਼ ਸਹਿਯੋਗ ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਸਮੇਤ (ਲੁਧਿਆਣਾ) ਪ੍ਰਧਾਨ, ਕਰਨਲ ਜਗਦੀਸ਼ ਬਰਾੜ ਵੱਲੋਂ ਸਰਧਾਂਜਲੀ ਸਮਾਰੋਹ ਕਰਵਾਇਆ ਜਾ ਰਿਹਾ ਹੈ |


