ਆਪਣੇ ਪਰਿਵਾਰ ਨੂੰ ਸਿੱਖੀ ਨਾਲ ਜੋੜਨ ਵਾਲੇ ਇੰਦਰਜੀਤ ਸਿੰਘ ਜੀ ਕਾਉਂਕੇ ਦੀ ਗੁਰਦੁਆਰੇ ‘ਚ ਨਿਭਾਈ ਸੇਵਾ ਹੋਰਨਾਂ ਗ੍ਰੰਥੀ ਸਿੰਘਾਂ ਲਈ ਪ੍ਰੇਰਨਾ ਸਰੋਤ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਜਗਰਾਉਂ, ਗੁਰਦਾਸਪੁਰ, 19 ਜੂਨ (ਸਰਬਜੀਤ ਸਿੰਘ)– ਭਾਈ ਇੰਦਰਜੀਤ ਸਿੰਘ ਕਾਉਂਕੇ ਕਲਾਂ ਨੇ ਗੁਰਦੁਆਰਾ ਕਾਉਂਕੇ ਕਲਾਂ ਲੁਧਿਆਣਾ ਜੋ ਸਵਰਗੀ ਖਾੜਕੂ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਕਲਾਂ ਨਾਲ ਜੁੜਿਆ ਹੋਇਆ ਹੈ ਅਤੇ ਅਜੇ ਵੀ ਸਿੱਖੀ ਪ੍ਰਚਾਰ ਲਹਿਰ ਰਾਹੀਂ ਪਿੰਡਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਨੇਕ ਇਮਾਨਦਾਰ ਅਤੇ ਗੁਰੂ ਮਰਯਾਦਾ ਤੇ ਪਹਿਰਾ ਦੇ ਕੇ ਸੱਚ ਧਰਮ,ਹੱਕ,ਇਨਸਾਫ਼ ਅਤੇ ਜ਼ੁਲਮ ਨਾਲ ਟੱਕਰ ਲੈਣ ਦੀ ਗੁਰਸਿੱਖੀ ਪ੍ਰੇਰਨਾ ਅਨੁਸਾਰ ਗੁਰਦੁਆਰੇ ਦੇ ਗ੍ਰੰਥੀ ਵਜੋਂ ਨਿਸ਼ਕਾਮ ਸੇਵਾ ਕਰਦਾ ਹੈ ਉਹ ਜਿਥੇ ਆਪਣੇ ਪ੍ਰਵਾਰ ਨੂੰ ਸਿੱਖੀ ਨਾਲ ਜੋੜਨ ਲਈ ਸਫ਼ਲਤਾ ਪ੍ਰਾਪਤ ਕਰ ਲੈਂਦਾ ਹੈ ਉਥੇ ਉਹਨਾਂ ਵੱਲੋਂ ਨਿਭਾਈ ਸੇਵਾ ਸਮੁੱਚੇ ਸਮਾਜ ਲਈ ਪ੍ਰੇਰਨਾ ਸਰੋਤ ਬਣ ਜਾਂਦੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਇੰਦਰਜੀਤ ਸਿੰਘ ਪਿੰਡ ਕਾਉਂਕੇ ਕਲਾਂ ਲੁਧਿਆਣਾ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਪਿੰਡ ਕਾਉਂਕੇ ਕਲਾਂ ਵਿਖੇ ਨਿਭਾਈ ਸੇਵਾ ਵੱਡਾ ਗੁਰਦੁਆਰਾ ਸਾਹਿਬ ਬਣਵਾਇਆ ਅਤੇ ਕਈ ਸਾਲਾਂ ਤੋਂ ਨਿਸ਼ਕਾਮ ਸੇਵਾ ਤੋਂ ਬਾਅਦ ਆਪਣੀ ਮਰਜ਼ੀ ਨਾਲ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਸੇਵਾ ਸੌਪਣ ਵਾਲੇ ਵੱਡੇ ਧਰਮੀ ਤਿਆਗ, ਨਿਮਰਤਾ ਅਤੇ ਸਹਿਣਸ਼ੀਲਤਾ ਦੀ ਸ਼ਲਾਘਾ ਅਤੇ ਪੁਤਰ, ਪੋਤਰਿਆਂ ਤੇ ਦੋਹਤਿਆਂ ਨੂੰ ਗੁਰਸਿੱਖੀ ਨਾਲ ਜੋੜਨ ਦੀ ਪ੍ਰਸੰਸਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਜਥੇਦਾਰ ਇੰਦਰਜੀਤ ਸਿੰਘ ਕਾਉਂਕੇ,ਜੋ ਅਜਕਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸਿੱਖੀ ਪ੍ਰਚਾਰ ਲਈ ਪੈਦਾ ਕੀਤੀ ਸੀ ਵਿਚ ਸਰਗਰਮ ਮੈਂਬਰ ਬਣ ਚੁੱਕੇ ਹਨ ਅਤੇ ਨਰੰਤਰ ਸਿੱਖੀ ਪ੍ਰਚਾਰ ਲਹਿਰ ਰਾਹੀਂ ਸੰਗਤਾਂ ਨੂੰ ਗੁਰੂ ਘਰਾਂ ਵਿੱਚ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੇ ਵਿਰਸੇ ਇਤਿਹਾਸ ਨਾਲ ਜੋੜਨ ਲਈ ਪੂਰੀ ਤਰ੍ਹਾਂ ਸਰਗਰਮ ਹਨ, ਭਾਈ ਖਾਲਸਾ ਨੇ ਦੱਸਿਆ ਉਨ੍ਹਾਂ ਵਲਾਂ ਨਿਭਾਈ ਸੇਵਾ ਸਬੰਧੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਭਾਈ ਇੰਦਰਜੀਤ ਸਿੰਘ ਕਾਉਂਕੇ ਕਲਾਂ ਨੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਆਪਣੀ ਨਿਗਰਾਨੀ ਹੇਠ ਬਣਵਾਇਆ ਤੇ ਲੰਬੀ ਸੇਵਾ ਤੋਂ ਬਾਅਦ ਆਪਣੀ ਮਰਜ਼ੀ ਨਾਲ ਗੁਰਦੁਆਰਾ ਸਾਹਿਬ ਦੀ ਕਮੇਟੀ ਬਣਾ ਕੇ ਗੁਰੂ ਘਰ ਦੀ ਉਨ੍ਹਾਂ ਸੌਪ ਦਿੱਤੀ ਗਈ, ਭਾਈ ਖਾਲਸਾ ਨੇ ਦੱਸਿਆ ਇਥੇ ਇਹ ਗੱਲ ਵਰਨਣਯੋਗ ਹੈ ਕਿ ਜਥੇਦਾਰ ਇੰਦਰਜੀਤ ਸਿੰਘ ਕਾਉਂਕੇ ਆਪ ਰਾਮਦਾਸੀ ਸਿੱਖ ਹਨ ਪਰ ਉਨ੍ਹਾਂ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੂੰ ਬਣਾਉਣ ਅਤੇ ਗੁਰਮਤਿ ਅਨੁਸਾਰ ਪਹਿਰਾ ਦੇ ਕੇ ਨਿਭਾਈ ਸੇਵਾ ਨਾਲ ਆਪਣੇ ਪ੍ਰਵਾਰ ਨੂੰ ਗੁਰਸਿੱਖੀ ਨਾਲ ਜੋੜਨ ਲਈ ਵੱਡੀ ਸਫਲਤਾ ਕੀਤੀ, ਭਾਈ ਖਾਲਸਾ ਨੇ ਦੱਸਿਆ ਦੱਸਿਆ ਉਨ੍ਹਾਂ ਦੇ ਤਿੰਨ ਕੂ ਸਾਲ ਦੇ ਦੋਹਤੇ ਨੂੰ ਕਿਹਾ ਤੁਹਾਡਾ ਫਤਿਹ ਸਿੰਘ ਹੈ ? ਉਸ ਨੇ ਬੋਲਦਿਆਂ ਸਪੱਸ਼ਟ ਕੀਤਾ ਹਾ ਜੀ ! ਮੇਰਾ ਨਾਮ ਫਤਿਹ ਸਿੰਘ ਹੈ ਜੀ, ਭਾਈ ਖਾਲਸਾ ਨੇ ਉਸ ਦੇ ਪੋਤਰੇ ਪਰਵੀਰ ਸਿੰਘ ਕਾਉਂਕੇ ਕਲਾਂ ਅਤੇ ਮਨਵੀਰ ਸਿੰਘ ਕਾਉਂਕੇ ਕਲਾਂ ਪੋਤਰੀ ਬੀਬੀ ਗੁਰਲੀਨ ਕੌਰ ਕਾਉਂਕੇ ਕਲਾਂ ਅਤੇ ਦੌਹਤੀ ਹਰਲੀਨ ਕੌਰ ਕਾਉਂਕੇ ਆਦਿ ਸਾਰੇ ਬੱਚੇ ਗੁਰਸਿੱਖ ਨਾਲ ਕੇ ਗੁਰਬਾਣੀ ਦਾ ਨਿਤਨੇਮ ਕਰ ਰਹੇ ਹਨ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਅਤੇ ਵੱਡੀਆਂ ਤਰੱਕੀਆਂ ਦੇ ਧਾਰਨੀ ਬਣਾਉਣ, ਭਾਈ ਭਾਈ ਖਾਲਸਾ ਨੇ ਭਾਈ ਇੰਦਰਜੀਤ ਸਿੰਘ ਕਾਉਂਕੇ ਕਲਾਂ ਵੱਲੋ ਗੁਰਦੁਆਰਾ ਸਾਹਿਬ ਦੀ ਸੇਵਾ ਕਰਕੇ ਆਪਣੇ ਪਰਿਵਾਰ ਨੂੰ ਸਿੱਖੀ ਨਾਲ ਜੋੜਨ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਮੇਟੀ ਨੂੰ ਦੇਣ ਵਾਲੀ ਨਿਭਾਈ ਨਿਸ਼ਕਾਮ ਸੇਵਾ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੁਰਜ਼ੋਰ ਸ਼ਬਦਾਂ ਰਾਹੀਂ ਸ਼ਲਾਘਾ ਕਰਦੀ ਹੋਈ ਸਪੱਸ਼ਟ ਕਰਦੀ ਹੋਈ ਲੋਕਾਂ ਤੋਂ ਮੰਗ ਕਰਦੀ ਹੈ ਕਿ ਗੁਰਦੁਆਰਿਆਂ’ਚ ਕਮੇਟੀਆਂ ਬਣਾਉਣ ਸਮੇਂ ਲੜਾਈ ਝਗੜੇ ਬੰਦ ਕੀਤੇ ਜਾਣ, ਕਿਉਂਕਿ ਭਾਈ ਇੰਦਰਜੀਤ ਸਿੰਘ ਵੱਲੋਂ ਨਿਭਾਈ ਸੇਵਾ ਸਮਾਜ ਦੇ ਸਮੁੱਚੇ ਗ੍ਰੰਥੀ ਸਿੰਘਾਂ ਲਈ ਪ੍ਰੇਰਨਾ ਸਰੋਤ ਹੈ ਅਤੇ ਹਰ ਗ੍ਰੰਥੀ ਨੂੰ ਨੇਕ ਦਿਲੀ ਨਾਲ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਉਣੀ ਚਾਹੀਦੀ ਹੈ ਇਸ ਮੌਕੇ ਤੇ ਫੈਡਰੇਸ਼ਨ ਆਗੂ ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ, ਭਾਈ ਸਿੰਦਾ ਸਿੰਘ ਨਿਹੰਗ, ਭਾਈ ਰਛਪਾਲ ਸਿੰਘ ਭਾਈ ਪਿਰਥੀ ਸਿੰਘ ਆਦਿ ਤੋਂ ਇਲਾਵਾ ਪਰਵੀਰ ਸਿੰਘ, ਮਨਵੀਰ ਸਿੰਘ ਕਾਉਂਕੇ ਕਲਾਂ, ਬੀਬੀ ਗੁਰਲੀਨ ਕੌਰ ਕਾਉਂਕੇ ਕਲਾਂ,ਹਰਸੀਨ ਕੌਰ ਅਤੇ ਫ਼ਤਹਿ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ ।

Leave a Reply

Your email address will not be published. Required fields are marked *