ਗੁਰਦਾਸਪੁਰ,17 ਜੂਨ (ਸਰਬਜੀਤ ਸਿੰਘ) — ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀ.ਐਮ.ਆਰ.ਬੀ.ਪੀ) ਲਈ ਆਨਲਾਈਨ ਰਜਿਸਟ੍ਰੇਸ਼ਨ ਅਪਲਾਈ ਕਰਨ ਦੀ ਆਖਰੀ ਮਿਤੀ 31 ਜੁਲਾਈ 2026 ਤੈਅ ਕੀਤੀ ਗਈ ਹੈ। ਇਹ ਪੁਰਸਕਾਰ ਹਰ ਸਾਲ 5 ਤੋਂ 18 ਸਾਲ ਤੱਕ ਦੇ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਬਹਾਦਰੀ, ਆਸਧਾਰਨ ਪ੍ਰਤਿਭਾ ਅਤੇ ਸਲਘਾਯੋਗ ਪ੍ਰਾਪਤੀਆਂ ਰਾਹੀਂ ਸਮਾਜ ਵਿੱਚ ਪ੍ਰੇਰਨਾ ਦਾ ਇੱਕ ਉਦਾਹਰਨ ਪੇਸ਼ ਕੀਤੀ ਹੋਵੇ। ਇਹ ਪੁਰਸਕਾਰ ਖੇਡਾਂ, ਸਮਾਜ ਸੇਵਾ ਵਿਗਿਆਨ ਅਤੇ ਤਕਨੀਕੀ, ਵਾਤਾਵਰਨ, ਕਲਾ ਅਤੇ ਸਭਿਆਚਾਰ ਤੇ ਨਵੀਨਤਾ ਵਰਗੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਦਿੱਤਾ ਜਾਣਾ ਹੈ। ਇਸ ਵਿੱਚ ਭਾਰਤ ਦਾ ਕੋਈ ਵੀ ਯੋਗ ਬੱਚਾ ਅਰਜੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਧਿਕਾਰਿਤ ਪੋਰਟਲ (https://awards.gov.in) ਤੇ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਆਮ ਜਨਤਾ ਕੋਲ ਮੰਗ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਗੁਰਦਾਸਪੁਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ 218 ਬਲਾਕ -ਏ ਗੁਰਦਾਸਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।


