ਜਗਰਾਊ, ਗੁਰਦਾਸਪੁਰ, 14 ਜੂਨ (ਸਰਬਜੀਤ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਸੀਨੀਅਰ ਆਗੂ ਭਾਈ ਇੰਦਰਜੀਤ ਸਿੰਘ ਕਾਉਂਕੇ ਨੂੰ ਵੱਡਾ ਸਦਮਾ, ਫੌਜੀ ਪੁੱਤਰ ਬਲਜੀਤ ਸਿੰਘ ਸਰੋਏ ਦੀ ਹੋਈ ਮੌਤ ਕੱਲ 14 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਰਵਿਦਾਸ ਸਾਹਿਬ ਪਿੰਡ ਕਾਉਂਕੇ ਕਲਾਂ ਜਗਰਾਓ ਵਿਖੇ ਰੱਖੇ ਗਏ ਸਹਿਜ ਪਾਠ ਦੇ ਭੋਗ ਸਾਡੇ ਬਾਰਾਂ ਵਜੇ ਪਾਏ ਜਾਣਗੇ , ਇਸ ਮੌਕੇ ਬਹੁਤ ਸਾਰੀਆਂ ਪੰਥਕ ਸ਼ਖ਼ਸੀਅਤ ਹੋਣਗੀਆਂ ਅੰਤਿਮ ਅਰਦਾਸ ‘ਚ ਸ਼ਾਮਲ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਅਤੇ ਫੈਡਰੇਸ਼ਨ ਦੇ ਸਿਆਸੀ ਪੀ ਏ ਭਾਈ ਸੁਖਦੇਵ ਸਿੰਘ ਜਗਰਾਓਂ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਬੇਟਾ ਬਲਜੀਤ ਸਿੰਘ ਸਰੋਏ ਜੀ ਫੌਜ ਦੀ ਨੌਕਰੀ ਕਰਦੇ ਸਨ ਅਤੇ ਕੁਝ ਕੂ ਦਿਨਾਂ ਤੋਂ ਜੇਰੇ ਇਲਾਜ ਹਸਪਤਾਲ ਵਿੱਚ ਦਾਖ਼ਲ ਸਨ ਅਤੇ 6 ਜੂਨ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਉਹਨਾਂ ਦੀ ਮੌਤ ਹੋ ਗਈ, ਭਾਈ ਖਾਲਸਾ ਨੇ ਦੱਸਿਆ ਪਿਤਾ ਇੰਦਰਜੀਤ ਸਿੰਘ ਕਾਉਂਕੇ ਉਸ ਦਿਨ ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨੂੰ ਕਿਸੇ ਪੰਥਕ ਕਾਰਜ ਲਈ ਅੰਮ੍ਰਿਤਸਰ ਵਿਖੇ ਮਿਲਨ ਗਏ ਹੋਏ ਸਨ, ਉਹਨਾਂ ਨੂੰ ਪੁੱਤ੍ਰ ਬਲਜੀਤ ਸਿੰਘ ਸਰੋਏ ਦੀ ਮੌਤ ਵਾਲੀ ਖ਼ਬਰ ਬਾਹਦ ਦੁਪਹਿਰ 1 ਵਜੇ ਦੇ ਲਗਭਗ ਅੰਮ੍ਰਿਤਸਰ ਵਿਖੇ ਟੈਲੀਫੋਨ ਰਾਹੀਂ ਮਿਲੀ, ਭਾਈ ਖਾਲਸਾ ਨੇ ਦੱਸਿਆ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਬੀ ਗੁਰਬਾਣੀ ਦੇ ਸਹਿਜ ਪਾਠ 7 ਜੂਨ ਨੂੰ ਅਰੰਭ ਕੀਤੇ ਗਏ ਸਨ, ਜਿੰਨਾ ਦੇ ਸੰਪੂਰਨ ਭੋਗ ਅਤੇ ਅੰਤਿਮ ਅਰਦਾਸ ਭਲਕੇ 14 ਜੂਨ ਨੂੰ ਸਾਡੇ 12 ਵਜੇ ਗੁਰਦੁਆਰਾ ਗੁਰੂ ਰਵਿਦਾਸ ਸਾਹਿਬ ਪਿੰਡ ਕਾਉਂਕੇ ਕਲਾਂ ਜਗਰਾਊ ਵਿਖੇ ਪਾਏ ਜਾਣਗੇ ,ਸਮੂਹ ਸਾਕ ਸਬੰਧੀਆਂ ਤੇ ਦੋਸਤਾਂ ਮਿੱਤਰਾਂ ਨੂੰ ਭਾਈ ਇੰਦਰਜੀਤ ਸਿੰਘ ਕਾਉਂਕੇ ਕਲਾਂ, ਭਾਈ ਵਿਰਸਾ ਸਿੰਘ ਖਾਲਸਾ ਤੇ ਭਾਈ ਸੁਖਦੇਵ ਸਿੰਘ ਜਗਰਾਓਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਅੰਤਿਮ ਅਰਦਾਸ ਮੌਕੇ ਸਮੇਂ ਸਿਰ ਹਾਜਰ ਹੋਇਆ ਜਾਵੇ, ਭਾਈ ਖਾਲਸਾ ਨੇ ਦੱਸਿਆ ਬਹੁਤ ਸਾਰੀਆਂ ਪੰਥਕ ਸ਼ਖਸ਼ੀਅਤਾਂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਰਹੀਆਂ ਹਨ ਅਤੇ ਜੋ ਭੋਗ ਵਿਚ ਸ਼ਾਮਿਲ ਨਹੀਂ ਹੋ ਸਕਦੇ, ਜਿਨ੍ਹਾਂ ਵਿੱਚ ਦਸਮੇਸ਼ ਤਰਨਦਲ ਦੇ ਮੁੱਖੀ ਜਥੇਦਾਰ ਮੇਜ਼ਰ ਸਿੰਘ ਸੋਢੀ ਸਾਹਿਬ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਮਾਝਾ ਤਰਨਦਲ, ਜਥੇਦਾਰ ਹਰਜਿੰਦਰ ਸਿੰਘ ਸਿੰਘ ਮੁਕਤਸਰ ਸਾਹਿਬ, ਫੈਡਰੇਸ਼ਨ ਆਗੂ ਭਾਈ ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ,ਭਾਈ ਸਿੰਦਾ ਸਿੰਘ ਨਿਹੰਗ ਤੇ ਭਾਈ ਪਿਰਥੀ ਸਿੰਘ ਧਰਮਕੋਟ, ਭਾਈ ਦਿਲਬਾਗ ਸਿੰਘ ਗੁਰਦਾਸਪੁਰ ਤੇ ਭਾਈ ਜੱਸਾ ਸਿੰਘ ਬਿਆਸ ਆਦਿ ਸ਼ਖ਼ਸੀਅਤਾਂ ਨੇ ਭਾਈ ਇੰਦਰਜੀਤ ਸਿੰਘ ਕਾਉਂਕੇ ਨਾਲ ਗਹਿਰ ਦੁਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ।



