ਅਕਾਲ ਤਖ਼ਤ ਸਾਹਿਬ ਦੇ ਨਾਲ ਲੱਗਦੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਰਾਤ 1 ਤੋਂ 2 ਦਰਮਿਆਨ ਬੇਅਦਬੀ ਕਰਨ ਦੀ ਕੋਸ਼ਿਸ਼ ਹੋਣੀ ਬਹੁਤ ਮੰਦਭਾਗੀ ਘਟਨਾ- ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਅੰਮ੍ਰਿਤਸਰ, ਗੁਰਦਾਸਪੁਰ, 12 ਜੂਨ ( ਸਰਬਜੀਤ ਸਿੰਘ)– ਸਰਕਾਰ ਨੇ ਗੁਰਬਾਣੀ ਬੇਅਦਬੀ ਤੇ ਭਾਵੇਂ ਸਖਤ ਕਾਨੂੰਨ ਬਣਾ ਰੱਖਿਆ ਹੈ ਪਰ ਇਸ ਦੇ ਬਾਵਜੂਦ ਅਕਾਲ ਤਖ਼ਤ ਸਾਹਿਬ ਦੇ ਨਾਲ ਲੱਗਦੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਰਾਤ 1 ਤੋਂ 2 ਦੇ ਦਰਮਿਆਨ ਯੂ ਪੀ ਤੋਂ ਆਏ ਵਿਅਕਤੀ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਜਾਣੀ ਬਹੁਤ ਹੀ ਚਿੰਤਾ ਜਨਕ ਤੇ ਮੰਦਭਾਗੀ ਘਟਨਾ ਹੈ ਦੋਸੀ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਨਿਡਰ ਤੇ ਪੂਰੀ ਤਰ੍ਹਾਂ ਐਕਟਿੰਗ ਲੱਗ ਰਿਹਾ ਹੈ, ਭਾਵੇਂ ਕਿ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਮੈਂ ਇਕੱਲਾ ਹੀ ਆਇਆਂ ਹਾਂ ਅਤੇ ਮੈਂ ਮਰਨ ਤੋਂ ਡਰਦਾ ਨਹੀਂ ? ਭਾਵੇਂ ਵੱਢ ਦਿਉ ਤੇ ਬੋਲਦਾ ਵੀ ਸੱਚ ਹਾਂ, ਇਸ ਦੇ ਪਿੱਛੇ ਬਹੁਤ ਵੱਡੀ ਖੇਡ ਹੈ ਅਤੇ ਉਹ ਕਿਸੇ ਦਾ ਭੇਜਿਆ ਹੋਇਆ ਆਇਆਂ ਹੈ ਪਰ ਉਹ ਕੱਟੜ ਕਿਸਮ ਦਾ ਨੌਜਵਾਨ ਲੱਗ ਰਿਹਾ ਹੈ ਕੁਝ ਵੀ ਨਹੀਂ ਦੱਸੇਗਾ, ਪਤਾ ਲੱਗਾ ਹੈ ਕਿ ਰਾਤ 1 ਤੋਂ ਦੋ ਵਜੇ ਦੇ ਦਰਮਿਆਨ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਆਇਆ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਸਜਾਈ ਕਿਰਪਾਨ ਨੂੰ ਹੱਥ ਪਾਇਆ ਤੇ ਮੌਕੇ ਤੇ ਮੌਜੂਦ ਸੰਗਤਾਂ ਵੱਲੋਂ ਉਸ ਨੂੰ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਾਲੀ ਮੰਦਭਾਗੀ ਘਟਨਾ ਤੇ ਗਹਿਰੀ ਚਿੰਤਾ ਜ਼ਾਹਰ ਕਰਦੀ ਹੈ ਮੰਗ ਕਰਦੀ ਹੈ ਕਿ ਇਸ ਨੂੰ ਕਿਸ ਨੇ ਭੇਜਿਆ ਸਾਰਾ ਪਤਾ ਲਾਇਆ ਜਾਵੇ,ਪਰ ਉਹ ਦੱਸੇਗਾ ਕੁੱਝ ਨਹੀਂ ਕਿਉਂਕਿ ਉਹ ਐਕਟਿਵ ਜਿਹਾ ਨੌਜਵਾਨ ਲੱਗ ਰਿਹਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਕਿ ਪੁਲਿਸ ਇਸ ਨੂੰ ਕੇਵੇ ਪੁੱਛ ਗਿੱਛ ਦੌਰਾਨ ਕੁਝ ਬੁਲਾਉਣ ਵਿੱਚ ਸਫ਼ਲ ਹੁੰਦੀ ਹੈ ਜਾ ਨਹੀ ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੀ ਮੰਦਭਾਗੀ ਘਟਨਾ ਤੇ ਗਹਿਰੀ ਚਿੰਤਾ ਅਤੇ ਇਸ ਪਿੱਛੇ ਕਿਸ ਦਾ ਹੱਥ ਹੈ ਤੇ ਕਿਸ ਨੇ ਇਥੇ ਅਜਿਹਾ ਕਰਨ ਲਈ ਭੇਜਿਆ ਸਾਰਾ ਪਤਾ ਦੀ ਪੁਲਿਸ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਕਿ ਦੋਸ਼ੀ ਆਪਣੇ ਵੀਡੀਓ ਬਿਆਨਾਂ ਰਾਹੀਂ ਦੱਸ ਰਿਹਾ ਹੈ ਅੰਬਾਲਾ ਵਿਖੇ ਉਸ ਦੀ ਗੱਡੀ ਦਾ ਚਲਾਨ ਕੱਟਿਆ ਗਿਆ ਅਤੇ ਉਸ ਤੋਂ ਬਾਅਦ ਉਹ ਜਲੰਧਰ ਆਇਆ ਤੇ ਜਲੰਧਰ ਤੋਂ ਬੱਸ ਰਾਹੀਂ ਅੰਮ੍ਰਿਤਸਰ ਪਹੁੰਚਿਆ, ਭਾਈ ਖਾਲਸਾ ਉਹ ਇਹ ਦੱਸ ਰਿਹਾ ਹੈ ਕਿ ਇਕੱਲਾ ਆਇਆਂ ਅਤੇ ਮੈਂ ਮਰਨੋਂ ਨਹੀਂ ਡਰਦਾ ਭਾਵੇਂ ਮੈਨੂੰ ਵੱਢ ਦਿਉਂ ਤੇ ਮੈਂ ਬੋਲਦਾ ਵੀ ਸੱਚ ਹਾਂ ਇਹ ਸਮਾਂ ਹੀ ਦੱਸੇਗਾ ਕਿ ਉਹ ਕਿਨਾਂ ਕੂ ਸੱਚ ਬੋਲ ਰਿਹਾ ਪਰ ਇਸ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਪਰ ਕੁਝ ਨਹੀਂ ਦੱਸੇਗਾ, ਭਾਈ ਖਾਲਸਾ ਨੇ ਬਿਆਨਾ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਖਸ ਬੇਅਦਬੀ ਕਰਨ ਹੀ ਆਇਆਂ ਸੀ ਨਹੀਂ ਰਾਤ 1 ਤੋਂ 2 ਦਰਮਿਆਨ ਉਹ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਕਿਉਂ ਆਇਆ ਅਤੇ ਉਸ ਗੁਰੂ ਗ੍ਰੰਥ ਦੇ ਸਾਮ੍ਹਣੇ ਸਜਾਈ ਕਿਰਪਾਨ ਨੂੰ ਹੱਥ ਕਿਉਂ ਪਾਇਆ, ਖਾਲਸਾ ਨੇ ਕਿਹਾ ਸਾਰੀ ਸੱਚਾਈ ਸੀ ਸੀ ਟੀ ਵੀ ਫੁਟਏਜ ਤੋਂ ਬਾਅਦ ਹੀ ਸਹਾਮਣਾ ਆਏਗੀ ਪਰ ਪੁਲਿਸ ਨੇ ਸਖ਼ਤ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ ਅਤੇ ਲਗਾਤਾਰ ਪੁੱਛ ਗਿੱਛ ਕੀਤੀ ਜਾ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਇਸ ਬੇਅਦਬੀ ਦੀ ਕੋਸ਼ਿਸ਼ ਦੇ ਸਾਜ਼ਿਸ਼ ਘਾੜਾ ਨੂੰ ਬੇਨਕਾਬ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ, ਭਾਈ ਖਾਲਸਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਜਿਥੇ ਇਸ ਵਿਅਕਤੀ ਤੇ ਸਖ਼ਤ ਤੋਂ ਸਖ਼ਤ ਧਰਾਵਾਂ ਹੇਠ ਪਰਚਾ ਦਰਜ ਕਰਨ ਦੀ ਮੰਗ ਕਰਦੀ ਹੈ ਉਥੇ ਇਸ ਦੇ ਸਾਜਸ਼ ਘਾੜਾ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨ ਦੀ ਮੰਗ ਕਰਦੀ ਹੈ ।

Leave a Reply

Your email address will not be published. Required fields are marked *