ਗੁਰਦਾਸਪੁਰ, 7 ਮਾਰਚ (ਸਰਬਜੀਤ ਸਿੰਘ)–ਉਪ ਮੰਡਲ ਅਫਸਰ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਗੁਰਦਾਸਪੁਰ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਸਬ ਅਰਬਨ ਉਪ ਮੰਡਲ ਅਧੀਨ ਚੱਲਦੇ 11 ਕੇ.ਵੀ ਆਈ.ਟੀ.ਆਈ ਫੀਡਰ , 11 ਕੇ.ਵੀ ਮੀਰਪੁਰ ਫੀਡਰ ਅਤੇ 11 ਕੇ.ਵੀ ਸਾਹੋਵਾਲ ਫੀਡਰ ਦੀ ਜਰੂਰੀ ਮੁਰੰਮਤ ਲਈ 7 ਮਾਰਚ ਨੂੰ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਆਈ.ਟੀ.ਆਈ ਫੀਡਰ ਤੋਂ ਚੱਲਦੇ ਇਲਾਕੇ ਰਣਜੀਤ ਬਾਗ, ਪ੍ਰਬੋਦ ਚੰਦਰ ਨਗਰ, ਇੰਡਸਟਰੀਅਲ ਏਰੀਆ ਪਿੰਡ ਮਾਨ ਕੌਰ, 11 ਕੇ.ਵੀ ਮੀਰਪੁਰ ਫੀਡਰ ਤੋਂ ਚੱਲਦੇ ਪਿੰਡ ਦਿਓਲ, ਬਰਨਾਲਾ, ਸਾਧੂ ਚੱਕ, ਮੀਰਪੁਰ, ਅੱਬਲਖੈਰ, ਧਾਰੋ ਚੱਕ, ਬਰਿਆਰ ਅਤੇ ਘੁੱਲਾ ਆਦਿ, 11 ਕੇ.ਵੀ ਸਾਹੋਵਾਲ ਫੀਡਰ ਤੋਂ ਚੱਲਦੇ ਪਿੰਡ ਸਾਹੋਵਾਲ, ਨਾਨੋਨੰਗਲ, ਨਾਰਦਾਂ, ਦਾਖਲਾ, ਮਚਲਾ ਕੋਂਟਾ, ਰਾਮ ਨਗਰ ਆਦਿ ਦੀ ਬਿਜਲੀ ਪ੍ਰਭਾਵਿਤ ਰਹੇਗੀ।


