ਚੰਡੀਗੜ੍ਹ, ਗੁਰਦਾਸਪੁਰ, 4 ਜੂਨ (ਸਰਬਜੀਤ ਸਿੰਘ)–ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਪਿਛਲੇ ਸਾਲਾਂ ਤੋਂ ਹਰ ਸਾਲ 15% ਫੀਸਾਂ ਵਿੱਚ ਵਾਧਾ ਕਰਕੇ ਬੱਚਿਆਂ ਦੇ ਮਾਪਿਆਂ ਤੇ ਵੱਡਾ ਬੋਜ ਪਾਇਆ ਜਾ ਹੈ ਅਤੇ ਇਸ ਨਾਲ ਗਰੀਬ ਪਰਵਾਰਾਂ ਦੇ ਬੱਚਿਆਂ ਨੂੰ ਤੰਗ ਕੀਤਾ ਜਾ ਹੈ, ਇਥੇ ਹੀ ਬਸ ਬੀਤੇ ਇਕ ਗਰੀਬ ਲੜਕੀ ਨੂੰ ਵਧਾਈ ਫ਼ੀਸ ਦੇਣ ਲਈ ਜ਼ਲੀਲ ਕੀਤਾ ਗਿਆ ਅਤੇ ਉਸ ਨੇ ਖੁਦਗਸੀ ਰਾਹੀਂ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ, ਸਰਕਾਰ ਨੇ ਇਸ ਮੰਦਭਾਗੀ ਦੁਰਘਟਨਾ ਨੇ ਸਖ਼ਤ ਐਕਸ਼ਨ ਕਰਦਿਆਂ ਪੰਜਾਬ ਦੇ ਸਾਰੇ ਨਿੱਜੀ ਸਕੂਲਾਂ ਨੂੰ ਸਖ਼ਤ ਹਦਾਇਤਾ ਕਰਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਸਾਲ ਵਿੱਚ ਸਿਰਫ 5 % ਫੀਸ ਹੀ ਵਧਾਈ ਜਾ ਸਕਦੀ ਹੈ ਅਤੇ ਪਿਛਲੇ ਸਾਲਾਂ ਤੋਂ ਆਪਣੀ ਮਨਮਰਜ਼ੀ ਮੁਤਾਬਕ ਬੱਚਿਆਂ ਤੋਂ 15% ਫੀਸ ਵਧਾਈ ਫੀਸ ਦੇ ਬਾਕੀ ਪੈਸੇ ਮਾਪਿਆਂ ਦੇ ਖਾਤਿਆਂ ਵਿੱਚ ਪਾਉਣ ਅਤੇ ਹੁਕਮ ਅਬਦਾਲੀ ਕਰਨ ਵਾਲੇ ਸਕੂਲਾਂ ਤੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ, ਸਰਕਾਰ ਦੇ ਇਸ ਸਖ਼ਤ ਫੈਸਲਾ ਨਾਲ ਨਿੱਜੀ ਸਕੂਲਾਂ ਨੂੰ ਹਰਸਾਲ ਮਨਮਰਜ਼ੀ ਅਨੁਸਾਰ 15% ਫੀਸਾਂ ਵਧਾਉਣ ਵਾਲੇ ਵਰਤਾਰੇ ਨੂੰ ਵੱਡਾ ਝਟਕਾ ਲੱਗਾ ਹੈ ਜਦੋਂ ਕਿ ਇਸ ਫੈਸਲੇ ਨਾਲ ਬੱਚਿਆਂ ਦੇ ਮਾਪਿਆਂ ਨੂੰ ਕੁਝ ਰਾਹਤ ਮਹਿਸੂਸ ਹੋਵੇਗੀ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਫੈਸਲੇ ਨੂੰ ਸਮੇਂ ਅਤੇ ਬੱਚਿਆਂ ਦੇ ਭਵਿੱਖ ਲਈ ਵਧੀਆ ਫੈਸਲਾ ਮੰਨਦੀ ਸਰਕਾਰ ਨੂੰ ਬੇਨਤੀ ਕਰਦੀ ਹੈ ਬੀਤੇ ਸਾਲਾਂ ਇਨ੍ਹਾਂ ਸਕੂਲਾਂ ਵੱਲੋਂ ਆਪਣੀ ਮਨਮਰਜ਼ੀ ਮੁਤਾਬਿਕ 15% ਕੀਤਾ ਵਾਧਾ ਮਾਪਿਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਦੇ ਨਾਲ ਨਾਲ ਮੰਗ ਕਰਦੀ ਹੈ ਗ਼ਰੀਬ ਅਤੇ ਲੋੜਵੰਦ ਬੱਚਿਆਂ ਨੂੰ ਫੀਸ ਤੋਂ ਮੁਕਤ ਕੀਤਾ ਜਾਵੇ ਤਾਂ ਕਿ ਗਰੀਬ ਬੱਚਿਆਂ ਨੂੰ ਰਾਹਤ ਮਹਿਸੂਸ ਕਰਵਾਈ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਵੱਲੋਂ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਸਾਲ ਵਿੱਚ ਸਿਰਫ 5% ਫ਼ੀਸ ਵਿਚ ਵਾਧਾ ਕਰਨ ਅਤੇ ਬੀਤੇ ਸਮੇਂ 15% ਵਧਾਈ ਫ਼ੀਸ ਦੇ ਪੈਸੇ ਮਾਪਿਆਂ ਦੇ ਖਾਤਿਆਂ ‘ਚ ਪਾਉਣ ਵਾਲੇ ਫੈਸਲੇ ਦਾ ਸਵਾਗਤ ਅਤੇ ਗਰੀਬ ਬੱਚਿਆਂ ਨੂੰ ਫੀਸ ਤੋਂ ਮੁਕਤ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਪੰਜਾਬ ਦੇ ਨਿਜੀ ਸਕੂਲਾਂ ਵਿੱਚ ਆਪਣੀ ਮਨਮਰਜ਼ੀ ਨਾਲ ਹਰਸਾਲ ਫੀਸਾਂ ਵਿੱਚ 15% ਦਾ ਵਾਧਾ ਕਰਕੇ ਬੱਚਿਆਂ ਦੇ ਮਾਪਿਆਂ ਤੇ ਵੱਡਾ ਬੋਝ ਪਾਇਆ ਜਾ ਰਿਹਾ ਸੀ ਅਤੇ ਬੀਤੇ ਦਿਨੀਂ ਇਕ ਗਰੀਬ ਬੱਚੀ ਨੂੰ ਵਧਾਈ ਫ਼ੀਸ ਦੇਣ ਲਈ ਮਜਬੂਰ ਕੀਤਾ ਗਿਆ ਅਤੇ ਉਸ ਨੇ ਆਤਮ ਹੱਤਿਆਂ ਕਰ ਲਈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਰਕਾਰ ਦੇ ਇਸ ਫੈਸਲੇ ਨਾਲ ਹੁਣ ਸਕੂਲ ਮੈਨੇਜਮੈਂਟ ਸਾਲ ਵਿੱਚ ਸਿਰਫ਼ 5% ਫ਼ੀਸ ਹੀ ਵਧਾ ਸਕਣਗੇ, ਇਥੇ ਹੀ ਬਸ ਨਹੀਂ ਇਸ ਵਿੱਚ ਬਿਲਡਿੰਗ ਲਾਏਬਰੇਰੀ ਫੰਡ ਹੋਰ ਕੋਈ ਵੀ ਫੰਡ 5% ਦੇ ਵਾਧੇ ਵਿਚ ਹੀ ਕਵਰ ਕੀਤਾ ਜਾਵੇਗਾ, ਸਰਕਾਰ ਦੇ ਇਸ ਫੈਸਲੇ ਨਾਲ ਜਿਥੇ ਰਾਜ ਦੇ ਨਿਜੀ ਸਕੂਲਾਂ ਨੂੰ ਵੱਡਾ ਝਟਕਾ ਲੱਗਿਆ ਹੈ ਪਰ ਇਸ ਨਾਲ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੱਡੀ ਰਾਹਤ ਮਿਲੇਗੀ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵੱਲੋਂ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਸਾਲ ਵਿੱਚ ਸਿਰਫ 5% ਫ਼ੀਸ ਵਿਚ ਵਾਧਾ ਕਰਨ ਅਤੇ 15 % ਵਾਧਾ ਕਰਕੇ ਇਕੱਠਾ ਕੀਤਾ ਪੈਸਾਂ ਮਾਪਿਆਂ ਦੇ ਖਾਤਿਆਂ ਵਿੱਚ ਪਾਉਣ ਵਾਲੇ ਫੈਸਲੇ ਦਾ ਸਵਾਗਤ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਹਰ ਫੀਸ ਤੋਂ ਮੁਕਤ ਕੀਤਾ ਜਾਵੇ ਤਾਂ ਕਿ ਗਰੀਬ ਬੱਚਿਆਂ ਨੂੰ ਵੀ ਪੜਾਈ ਕਰਨ ਦਾ ਮੌਕਾ ਮਿਲ ਸਕੇ , ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਫੈਡਰੇਸ਼ਨ ਪ੍ਰਧਾਨ ਨਾਲ ਬਹੁਤ ਸਾਰੇ ਕਾਰਕੁਨ ਸ਼ਾਮਲ ਸਨ ।


