ਚੰਡੀਗੜ੍ਹ, ਗੁਰਦਾਸਪੁਰ, 3 ਜੂਨ (ਸਰਬਜੀਤ ਸਿੰਘ)-ਭਗਵੰਤ ਸਿੰਘ ਮਾਨ ਸਰਕਾਰ ਨੇ ਚੌਣਾਂ ਤੋਂ ਪਹਿਲਾਂ ਬੀਬੀਆਂ ਨਾਲ ਵਾਹਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਣਨ ਤੇ ਬੀਬੀਆਂ ਦੇ ਖਾਤਿਆਂ ‘ਚ ਹਰ ਮਹੀਨੇ 1000/1000 ਰੁਪੈ ਭੇਜੇ ਜਾਣ ਗੇ, ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਵੋਟਾਂ ਪਾ ਕੇ ਜਿੱਤ ਹਾਸਲ ਕਰਵਾ ਦਿੱਤੀ ਪਰ ਸਰਕਾਰ ਨੇ ਆਪਣੇ ਕੀਤੇ ਵਾਅਦੇ ਮੁਤਾਬਕ ਬੀਬੀਆਂ ਦੇ ਖਾਤਿਆਂ ਵਿੱਚ ਚਾਰ ਸਾਲ ਤਕ ਪੈਸੇ ਨਹੀਂ ਪਾਏ ਅਤੇ ਸਰਕਾਰ ਵਿਰੋਧੀ ਆਗੂ ਸਰਕਾਰ ਨੂੰ ਇਸ ਮਸਲੇ ਤੇ ਘੇਰਦੇ ਸਨ ਜਿਸ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਸਾਢੇ ਚਾਰ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਬੀਬੀਆਂ ਦੇ ਖਾਤਿਆਂ ਵਿੱਚ 1000/1500 ਰੁਪਏ ਪਾਉਣ ਦਾ ਐਲਾਨ ਕਰ ਹੀ ਦਿੱਤਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੈ ਕਿਉਂਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਆਪਣੇ ਕੀਤੇ ਵਾਅਦਾ ਪੂਰਾ ਕੀਤਾ, ਭਾਈ ਖਾਲਸਾ ਨੇ ਇਸ ਫੈਸਲੇ ਨਾਲ ਸਰਕਾਰ ਵਿਰੋਧੀਆਂ ਦਾ ਮੂੰਹ ਬੰਦ ਹੋਇਆ ਹੈ, ਭਾਵੇਂ ਕਿ ਵਿਰੋਧੀ ਅਜੇ ਵੀ ਗੱਲਾਂ ਕਰ ਰਹੇ ਹਨ ਕਿ ਸਰਕਾਰ ਕੋਲ ਤਾਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਂਣ ਦੇ ਪੈਸੇ ਨਹੀਂ,ਫਿਰ ਇਹ ਪੈਸਾ ਕਿਥੋਂ ਆਵੇਗਾ, ਕੁੱਝ ਵੀ ਹੋਵੇ!ਪਰ ਸਰਕਾਰ ਨੇ ਇਸ ਫੈਸਲੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਹਨ ਅਤੇ ਇਸ ਫੈਸਲੇ ਨਾਲ ਬੀਬੀਆਂ ਵੀ ਪੂਰੀ ਤਰ੍ਹਾਂ ਬਾਗੋਬਾਗ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਵੱਲੋਂ ਅਗਲੇ ਮਹੀਨੇ ਤੋਂ ਬੀਬੀਆਂ ਦੇ ਖਾਤੇ ‘ਚ 1000/1500 ਪਾਉਣ ਵਾਲੇ ਫੈਸਲੇ ਦਾ ਸਵਾਗਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਬੀਬੀਆਂ ਦੇ ਖਾਤਿਆਂ ‘ਚ ਪੈਸੇ ਪਾਉਣ ਵਾਲਾ ਮੁੱਦਾ ਸਰਕਾਰ ਦੀ ਗਲ਼ੇ ਦੀ ਹੱਡੀ ਬਣ ਗਿਆ ਸੀ, ਕਿਉਂਕਿ ਸਰਕਾਰ ਵਿਰੋਧੀ ਆਗੂ ਬੀਬੀਆਂ ਦੇ ਖਾਤੇ ਪੈਸੇ ਨਾ ਪਾਉਣ ਵਾਲੇ ਮੁੱਦੇ ਤੇ ਬੁਰੀ ਤਰ੍ਹਾਂ ਘੇਰ ਰਹੇ ਸਨ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਰਕਾਰ ਵੱਲੋਂ ਦੇਰ ਆਏ’ ਦਰੁਸਤ ਆਏ’ ਦੇ ਸ਼ਬਦਾਂ ਅਨੁਸਾਰ ਸਤਾ ਦੇ ਆਖਰੀ ਸਾਲ ਵਿੱਚ ਜਨਰਲ ਕਾਟਾਗੀਰੀ ਦੀਆਂ ਬੀਬੀਆਂ ਦੇ ਖਾਤਿਆਂ ‘ਚ 1000/1000 ਰੁਪਏ ਅਤੇ ਐਸ ਸੀ ਭਾਈਚਾਰੇ ਦੀਆਂ ਬੀਬੀਆਂ ਦੇ ਖਾਤਿਆਂ ਵਿੱਚ 1500/1500 ਰੁਪਏ ਪਾਉਣ ਦਾ ਐਲਾਨ ਕਰ ਦਿੱਤਾ ਅਤੇ ਇਹ ਪੈਸਾ ਲਗਾਤਾਰ ਹਰ ਮਹੀਨੇ ਖਾਤਿਆਂ ਆ ਜਾਇਆ ਕਰਨ, ਭਾਈ ਖਾਲਸਾ ਨੇ ਕਿਹਾ ਸਰਕਾਰ ਵਿਰੋਧੀ ਭਾਵੇਂ ਇਸ ਫੈਸਲੇ ਦੀ ਅਲੋਚਨਾਂ ਕਰ ਰਹੇ ਹਨ ਕਿ ਸਰਕਾਰ ਪੈਸਾ ਕਿਥੋਂ ਲਿਆਏਗੀ ਪਰ ਸਰਕਾਰ ਨੇ ਇਸ ਫੈਸਲੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਕਰ ਵਖਾਏ ਨੇ , ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਨੂੰ ਸਮੇਂ ਦੀ ਲੋੜ ਵਾਲਾਂ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੈ ਕਿਉਂਕਿ ਇਸ ਨਾਲ ਲੋੜਵੰਦ ਬੀਬੀਆਂ ਨੂੰ ਲਾਭ ਪ੍ਰਾਪਤ ਹੋਵੇਗਾ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਆਗੂ ਹਾਜ਼ਰ ਸਨ ।


