ਗੁਰਦਾਸਪੁਰ, 27 ਮਈ (ਸਰਬਜੀਤ ਸਿੰਘ)– ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਦੇ ਤਹਿਤ 25 ਲੋੜਵੰਦ ਲੜਕੀਆਂ ਨੂੰ ‘ਬਿਊਟੀ ਐਂਡ ਵੈਲਨੈਸ ਦਾ ਕੋਰਸ’ / ਟ੍ਰੇਨਿੰਗ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਜਸਮੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਤੇ ਸਰਵਜਨ ਗ੍ਰਾਮੀਣ ਵਿਕਾਸ ਸੰਸਥਾਨ ਦੀ ਮਦਦ ਨਾਲ 1 ਮਹੀਨੇ ਦਾ ਕਰਵਾਇਆ ਗਿਆ।
ਇਹ ਕੋਰਸ ਕਰਵਾਉਣ ਦਾ ਮੁੱਖ ਮੰਤਵ ਇਹ ਸੀ ਕਿ ਲੋੜਵੰਦ ਲੜਕੀਆਂ ਇਹ ਕੋਰਸ ਨੂੰ ਕਰਕੇ ਖੁਦ ਆਪਣੇ ਪੈਰਾ ਤੇ ਖੜੀਆ ਹੋ ਕੇ ਆਤਮ ਨਿਰਭਰ ਬਣ ਸਕਣ। ਕਿਉਕਿ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਇਸ ਕੋਰਸ ਦਾ ਬਹੁਤ ਹੀ ਵਧੀਆਂ ਸਕੋਪ ਹੈ।
ਸੰਸਥਾ ਵੱਲੋ ਲੜਕੀਆਂ ਨੂੰ ਬਹੁਤ ਹੀ ਵਧੀਆਂ ਤਰੀਕੇ ਨਾਲ ਕੋਰਸ ਕਰਵਾਇਆ ਗਿਆ ਅਤੇ ਸਮੇਂ ਸਮੇਂ ਸਿਰ ਜਿਲਾ ਪ੍ਰੋਗਰਾਮ ਅਫਸਰ ਵੱਲੋ ਸੈਂਟਰ ਵਿੱਚ ਵਿਜਿਟ ਕਰਕੇ ਲੜਕੀਆਂ ਨੂੰ ਉਤਸ਼ਾਹਿਤ ਕੀਤਾ ਗਿਆ। ਕੋਰਸ ਪੂਰਾ ਹੋਣ ਉਪਰੰਤ ਲੜਕੀਆਂ ਨੂੰ ਸਰਟੀਫਿਕੇਟ ਅਤੇ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਜਸਮੀਤ ਕੌਰ ਵੱਲੋ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਅੱਜ ਦੇ ਸਮੇਂ ਵਿੱਚ ਲੜਕਿਆਂ ਤੋ ਬਿਲਕੁੱਲ ਪਿੱਛੇ ਨਹੀਂ ਹਨ ਸਗੋ ਪੂਰੀ ਦੁਨੀਆਂ ਵਿੱਚ ਆਪਣੀ ਯੋਗਤਾ ਦਾ ਲੋਹਾ ਮਨਵਾ ਰਹੀਆਂ ਹਨ।
ਉਨ੍ਹਾਂ ਵੱਲੋ ਭਵਿੱਖ ਵਿੱਚ ਲੜਕੀਆਂ ਲਈ ਸ਼ੁਰੂ ਹੋਣ ਵਾਲੀਆਂ ਹੋਰ ਵੀ ਸਕੀਮਾਂ ਵਿੱਚ ਹੋਣਹਾਰ ਲੜਕੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ ਗਿਆ।
ਇਸ ਮੌਕੇ ਬੂਟਾ ਰਾਮ (ਪ੍ਰਧਾਨ , ਸਰਵਜਨ ਗ੍ਰਾਮੀਣ ਵਿਕਾਸ ਸੰਸਥਾਨ (ਐਨ.ਜੀ.ਓ) , ਮਿਸ ਭੂਮਿਕਾ ਰਾਜਪੂਤ (ਟ੍ਰੇਨਰ), ਅਕੁੰਸ਼ ਸ਼ਰਮਾ (ਜਿਲਾ ਕੋਆਰਡੀਨੇਟਰ), ਗਗਨਦੀਪ, ਮਿਸ ਹਰਪ੍ਰੀਤ ਕੌਰ, ਮੰਨਤ ਮਹਾਜਨ, ਕਮਲਪ੍ਰੀਤ ਅਤੇ ਮਨਦੀਪ ਕੌਰ ਆਦਿ ਸ਼ਾਮਿਲ ਸਨ।


