ਲੁਧਿਆਣਾ ਮੇਅਰ ਦਫ਼ਤਰ ਅਤੇ ਨਾਮੀਂ ਕਲਾਕਾਰ ਦਿਲਜੀਤ ਦੁਸਾਂਝ ਦੇ ਘਰ ਨੂੰ ਬੰਬਾਂ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਲੁਧਿਆਣਾ, ਗੁਰਦਾਸਪੁਰ, 26 ਮਈ ( ਸਰਬਜੀਤ ਸਿੰਘ)– ਪੰਜਾਬ ‘ ਚ ਬੰਬਾਂ ਨਾਲ ਸਕੂਲਾਂ, ਰੇਲਵੇ ਸਟੇਸ਼ਨ, ਏਅਰਪੋਰਟ ਤੇ ਹੋਰ ਅਦਾਰਿਆਂ ਵਿੱਚ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਈਮੇਲ ਰਾਹੀਂ ਮਿਲਨੀਆ ਅਤੇ ਸਰਕਾਰ ਦਾ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵਾਲਾ ਬਹੁਤ ਹੀ ਗੰਭੀਰ ਮੁੱਦਾ ਅਤੇ ਸਰਕਾਰ ਲਈ ਵੱਡਾ ਚੁਣੌਤੀ ਬਣ ਚੁੱਕਾ ਹੈ ਪਰ ਸਰਕਾਰ ਵਿਰੋਧੀਆਂ ਅਤੇ ਹੋਰ ਲੋਕਾਂ ਦੀ ਮੰਗ ਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਣ ਵਿਚ ਬਹੁਤ ਬੁਰੀ ਤਰ੍ਹਾਂ ਅਸਫ਼ਲ ਨਜ਼ਰ ਆ ਰਹੀ ਹੈ ਜਦੋਂਕਿ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਪੂਰੇ ਜ਼ੋਰਾਂ ਨਾਲ ਅੱਗੇ ਵੱਧ ਰਹੀਆਂ ਅਤੇ ਉਨ੍ਹਾਂ ਵੱਲੋਂ ਲਗਾਤਾਰ ਬੰਬਾਂ ਨਾਲ ਉਡਾਉਣ ਦੀਆਂ ਅਜਿਹੀਆਂ ਈਮੇਲ ਧਮਕੀਆਂ ਦੇ ਕੇ ਗੁਪਤ ਹੋਣ ਦੀ ਸਮਾਜ ਵਿਰੋਧੀ ਗੰਦੀ ਆਦਤ ਬਣਾਈ ਹੋਈ ਹੈ ਅਤੇ ਅਜਿਹੀ ਧਮਕੀ ਹੁਣ ਲੁਧਿਆਣਾ ਮੇਅਰ ਦੇ ਦਫ਼ਤਰ ਅਤੇ ਇੱਕ ਨਾਮੀ ਸਿੱਖ ਪੰਜਾਬੀ ਕਲਾਕਾਰ ਦੇ ਘਰ ਨੂੰ ਬੰਬਾਂ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਮਿਲੀ ਹੈ, ਸਰਕਾਰ ਆਪਣੇ ਸੁਭਾਅ ਮੁਤਾਬਿਕ ਇਸ ਦੀ ਜਾਂਚ ਪੜਤਾਲ ਕਰਨ ਵਿੱਚ ਜੁੱਟੀ ਹੋਈ ਹੈ ਪਰ ਕੋਈ ਵਧੀਆ ਨਤੀਜੇ ਸਾਹਮਣੇ ਆਉਣ ਦੀ ਲੋੜ ਨਹੀਂ ? ਕਿਉਂਕਿ ਬੀਤੇ ਸਮੇਂ ਵਿੱਚ ਅਜਿਹੀਆਂ ਵਾਰਦਾਤਾਂ ਜਾ ਸਮਾਜ ਵਿਰੋਧੀ ਗਤੀਵਿਧੀਆਂ ਦੇ ਦੋਸ਼ੀਆਂ ਨੂੰ ਸਰਕਾਰ ਫੜਨ ਵਿੱਚ ਬਹੁਤ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਈ ਹੈ ਪਰ ਵਿਰੋਧੀ ਧਿਰ ਤੇ ਲੋਕਾਂ ਦੇ ਦਬਾਅ ਹੇਠ ਸਰਕਾਰ ਸਾਇਦ ਲੁਧਿਆਣਾ ਮੇਅਰ ਦਫ਼ਤਰ ਅਤੇ ਇੱਕ ਨਾਮਵਰ ਪੰਜਾਬੀ ਸਿੱਖ ਕਲਾਕਾਰ ਦਾ ਬੰਬਾਂ ਨਾਲ ਘਰ ਢਾਉਣ ਦੀ ਈਮੇਲ ਰਾਹੀਂ ਧਮਕੀ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਫ਼ੜਨ ਵਿੱਚ ਕਾਮਯਾਬ ਹੋ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਬੰਬਾਂ ਨਾਲ ਉਡਾਉਣ ਦੀਆਂ ਲਗਾਤਾਰ ਧਮਕੀਆਂ ਵੱਡਾ ਲੋਕ ਮੁੱਦਾ ਅਤੇ ਸਰਕਾਰ ਦੀ ਸਿਰਦਰਦੀ ਬਣਿਆ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਲੁਧਿਆਣਾ ਦੇ ਮੇਅਰ ਦਫ਼ਤਰ ਅਤੇ ਇੱਕ ਨਾਮਵਰ ਪੰਜਾਬੀ ਸਿੱਖ ਕਲਾਕਾਰ ਦੇ ਘਰ ਨੂੰ ਬੰਬਾਂ ਨਾਲ ਉਡਾਉਣ ਦੀ ਈਮੇਲ ਰਾਹੀਂ ਮਿਲੀ ਧਮਕੀ ਵਾਲੀ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਘਟਨਾ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ ਉਥੇ ਬੀਤੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਫ਼ਰਾਰ ਘੁੱਮ ਰਹੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਰਾਜ਼ ਵਿਚੋਂ ਅਜਿਹੀ ਘਟਨਾਵਾਂ ਰੋਕੀਆਂ ਜਾ ਸਕਣ ਅਤੇ ਲੋਕਾਂ’ਚ ਪਈ ਦਾਹਿਸਤ ਨੂੰ ਦੂਰ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਲੁਧਿਆਣਾ ਦੇ ਮੇਅਰ ਦਫ਼ਤਰ ਅਤੇ ਇੱਕ ਨਾਮਵਰ ਪੰਜਾਬੀ ਸਿੱਖ ਕਲਾਕਾਰ ਦੇ ਘਰ ਨੂੰ ਬੰਬਾਂ ਨਾਲ ਉਡਾਉਣ ਦੀ ਈਮੇਲ ਰਾਹੀਂ ਮਿਲੀ ਧਮਕੀ ਤੇ ਗਹਿਰੀ ਚਿੰਤਾ, ਘਟਨਾ ਦੀ ਜਾਂਚ, ਦੋਸ਼ੀਆ ਨੂੰ ਕਾਬੂ ਕਰਨ ਦੇ ਨਾਲ ਨਾਲ ਰਾਜ ਵਿਚ ਵਧ ਰਹੀਆਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੀ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਸਪਸ਼ਟ ਕੀਤਾ ਰਾਜ਼ ਵਿਚ ਬੰਬਾਂ ਨਾਲ ਉਡਾਉਣ ਦੀਆਂ ਈਮੇਲ ਰਹੀਆਂ ਧਮਕੀਆਂ ਬਹੁਤ ਗੰਭੀਰ ਮੁੱਦਾ ਅਤੇ ਸਰਕਾਰ ਨੂੰ ਵੱਡੀ ਚੁਣੌਤੀ ਬਣਿਆ ਪਿਆ ਹੈ, ਭਾਈ ਖਾਲਸਾ ਨੇ ਕਿਹਾ ਸਰਕਾਰ ਬੀਤੇ ਸਮੇਂ ‘ਚ ਹੋਈਆਂ ਅਜਿਹੀਆਂ ਸਮਾਜ ਵਿਰੋਧੀ ਘਟਨਾਵਾਂ ਨੂੰ ਅੰਜਾਮ ਦੇਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਈ ਹੈ ਅਤੇ ਇਹਨਾਂ ਘਟਨਾਵਾਂ ਵਿਚ ਹੋ ਵਾਧੇ ਨੂੰ ਲੈਕੇ ਰਾਜ਼ ਦੇ ਲੋਕਾਂ ਵਿੱਚ ਭਾਰੀ ਦਾਹਿਸਤ ਪਾਈ ਜਾ ਰਹੀ ਹੈ ਅਤੇ ਉਹ ਮੰਗ ਕਰ ਰਹੇ ਹਨ ਕਿ ਸਰਕਾਰ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਕੋਈ ਵਿਸ਼ੇਸ਼ ਉਪਰਾਲਾ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਰਾਜ ਦੇ ਲੋਕਾਂ ‘ਚ ਦਾਹਿਸਤ ਦਾ ਮਹੌਲ ਦੂਰ ਕੀਤਾ ਜਾ ਸਕੇ , ਭਾਈ ਖਾਲਸਾ ਸਾਡੀ ਜਥੇਬੰਦੀ ਆਲ ਨ

Leave a Reply

Your email address will not be published. Required fields are marked *