ਬਠਿੰਡਾ, ਗੁਰਦਾਸਪੁਰ, 12 ਮਈ (ਸਰਬਜੀਤ ਸਿੰਘ)–ਸਰਕਾਰਾਂ ਲੋਕਾਂ ਨੂੰ ਲੁਭਾਉਣ ਲਈ ਕਈ ਝੂਠੇ ਇਲਾਨ ਕਰ ਦੇਂਦੇ ਹਨ ਪਰ ਉਹ ਗਰਾਉਂਡ ਤੇ ਲਾਗੂ ਨਹੀਂ ਹੁੰਦਾ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਜਿਹੀ ਘਟਨਾ ਮੌੜ ਮਹਿਸਰਖਾਨਾਂ ਦੇ ਵਿਧਾਇਕ ਵੱਲੋਂ ਕੀਤੀ ਗਈ, ਹੋਇਆ ਇਸ ਤਰ੍ਹਾਂ ਕਿ ਇੱਕ ਗ਼ਰੀਬ ਔਰਤ ਨੇ ਆਪਣੀ ਬੱਚੀ ਦਾ ਵਿਆਹ ਕਰ ਦਿੱਤਾ ਅਤੇ ਉਸ ਨੂੰ ਸਮਾਨ ਦੇਣ ਲਈ ਉਸ ਨੇ ਸ਼ਾਦੀ ਸ਼ਗਨ ਦੇ ਕਾਗਜ਼ਾਤ ਪੇਸ਼ ਕੀਤੇ ਤਾਂ ਵਿਧਾਇਕ ਮੌੜ ਮਾਈਸਰਖਾਨਾ ਨੇ ਇਹ ਕਾਗਜ਼ ਪਾੜ ਦਿੱਤੇ ਅਤੇ ਕਿਹਾ ਸਾਡੀ ਸਰਕਾਰ ‘ਚ ਇਹ ਨਹੀਂ ਚਲਦਾ, ਇਲਾਕੇ ‘ਚ ਇਸ ਘਟਨਾ ਸੰਬੰਧੀ ਆਪ ਸਰਕਾਰ ਤੇ ਕਈ ਦੋਸ਼ ਲੱਗ ਰਹੇ ਹਨ ਕਿ ਸਰਕਾਰ ਨੇ ਗਰੀਬਾਂ ਲਈ ਲੱਮੇ ਸਮੇਂ ਚਲੀ ਆ ਰਹੀ ਸ਼ਗਨ ਸਕੀਮ ਤਹਿਤ ਲੜਕੀ ਦੇ ਸ਼ਗਨ ਸਕੀਮ ਵਾਲੇ ਕਾਗਜ਼ਾਤ ਪਾੜ ਕੇ ਬਹੁਤ ਹੀ ਨਿੰਦਣਯੋਗ ਵਰਤਾਰਾ ਕੀਤਾ ਹੈ, ਲੜਕੀ ਦੀ ਮਾਤਾ ਸੋਸ਼ਲ ਮੀਡੀਆ ਤੇ ਰੋ ਰੋ ਕੇ ਦੱਸ ਰਹੀ ਹੈ ਕਿ ਮੇਰਾ ਘਰਵਾਲਾ ਮਰ ਚੁੱਕਾ ਹੈ,ਲੜਕਾ ਚਿੱਟਾ ਪੀਂਦਾ ਹੈ ਹੁਣ ਦੱਸੋ ਮੈਂ ਕੇਵੇ ਆਪਣੀ ਵਿਆਹੀ ਲੜਕੀ ਨੂੰ ਦਾਜ ਦਾ ਸਾਮਾਨ ਕੇਵੇ ਦੇਵਾਗੀ, ਇਸ ਘਟਨਾ ਨੂੰ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਉਠਾ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਅਕਾਲੀ ਸਰਕਾਰ ਨੇ ਗਰੀਬਾਂ ਦੀਆਂ ਲੜਕੀਆਂ ਨੂੰ ਵਿਆਹ ਤੇ ਸ਼ਗਨ ਸਕੀਮ ਦਾ ਐਲਾਨ ਕੀਤਾ ਸੀ ਜਿਸ ਨੂੰ ਆਪ ਸਰਕਾਰ ਬੰਦ ਕਰ ਰਹੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬਠਿੰਡਾ ਮੌੜ ਮਹਿਸਰਖਾਨਾ ਦੇ ਵਿਧਾਇਕ ਵੱਲੋਂ ਗਰੀਬ ਐਰਤ ਵੱਲੋਂ ਸ਼ਗਨ ਸਕੀਮ ਲੈਣ ਵਾਲੇ ਕਾਗਜ਼ ਪਾੜਨ ਵਾਲ਼ੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਮਹਿਸਰਖਾਨਾ ਵਧਾਇਕ ਤੇ ਸਗਨ ਸਕੀਮ ਕਾਗਜ਼ ਪਾੜਨ ਤੇ ਕਾਰਵਾਈ ਕੀਤੀ ਜਾਵੇ ਅਤੇ ਲੰਮੇਂ ਸਮੇਂ ਤੋਂ ਚਲੀ ਆ ਰਹੀ ਸਗਨ ਸਕੀਮ ਤਹਿਤ ਗਰੀਬ ਪਰਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਲਈ ਸ਼ਗਨ ਸਕੀਮ ਤਹਿਤ ਦਿੱਤੀ ਜਾਣ ਵਾਲੀ ਸਹਾਇਤਾ ਜਲਦੀ ਚਾਲੂ ਕੀਤੀ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼ਗਨ ਸਕੀਮ ਤਹਿਤ ਵਿਆਹ ਦੇ ਪੈਸੇ ਲੈਣ ਗਈ ਗਰੀਬ ਔਰਤ ਦੀ ਲੜਕੀ ਦੇ ਸ਼ਗਨ ਸਕੀਮ ਵਾਲੇ ਕਾਗਜ਼ਾਤ ਐਮ ਐਲ ਏ ਮੌੜ ਮਾਈਸਰਖਾਨਾ ਵੱਲੋਂ ਪਾੜਨ ਦੀ ਨਿੰਦਾ, ਵਧਾਇਕ ਤੇ ਕਾਰਵਾਈ ਕਰਨ ਦੇ ਨਾਲ ਨਾਲ ਪਹਿਲਾਂ ਤੋਂ ਲਾਗੂ ਕੀਤੀ ਸ਼ਗਨ ਸਕੀਮ ਤਹਿਤ ਗਰੀਬ ਲੋਕਾਂ ਦੀਆ ਲੜਕੀਆਂ ਦੇ ਵਿਆਹ ਤੇ ਸ਼ਗਨ ਸਕੀਮ ਦੇਣ ਦੀ ਮੰਗ ਕਰਦਿਆ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਚੋਣਾਂ ਤੋਂ ਪਹਿਲਾਂ ਆਪ ਨੇ ਇਸ ਸਗਨ ਸਕੀਮ ਦੁਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਗਰਾਉਂਡ ਤੇ ਗ਼ਰੀਬ ਲੋਕਾਂ ਦੀਆਂ ਲੜਕੀਆਂ ਨੂੰ ਸ਼ਗਨ ਸਕੀਮ ਵਾਲੀ ਸਹੂਲਤ ਨਹੀਂ ਮਿਲ ਰਹੀ, ਭਾਈ ਖਾਲਸਾ ਨੇ ਕਿਹਾ ਇਸ ਦੇ ਪੱਕੇ ਸਬੂਤ ਹਨ ਜਿਵੇਂ ਮੌੜ ਮਾਈਸਰਖਾਨਾ ਦੇ ਵਿਧਾਇਕ ਨੇ ਗਰੀਬ ਔਰਤ ਜੋ ਆਪਣੀ ਲੜਕੀ ਦੇ ਵਿਆਹ ਲਈ ਸ਼ਗਨ ਸਕੀਮ ਵਾਲੇ ਕਾਗਜ਼ਾਤ ਲੈ ਕੇ ਗਈ ਤਾਂ ਵਿਧਾਇਕ ਨੇ ਸ਼ਗਨ ਸਕੀਮ ਦੇਂਣ ਦੀ ਜਗ੍ਹਾ ਉਸ ਦੇ ਕਾਗਜ਼ਾਤ ਹੀ ਪਾੜ ਕੇ ਸੁੱਟ ਦਿੱਤੇ, ਭਾਈ ਖਾਲਸਾ ਨੇ ਕਿਹਾ ਬਠਿੰਡਾ ਤੋਂ ਅਕਾਲੀ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਬੀਬੀ ਵਾਲੀ ਘਟਨਾ ਨੂੰ ਲੋਕਾਂ ਸਾਹਮਣੇ ਲਿਆ ਕੇ ਸਰਕਾਰ ਦੀ ਅਸਲੀਅਤ ਦਾ ਪਰਦਾਫਾਸ਼ ਕਰਨਾ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਕਦਮ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੌੜ ਮਾਈਸਰਖਾਨਾ ਦੇ ਵਿਧਾਇਕ ਵੱਲੋਂ ਗਰੀਬ ਮਾਂ ਵੱਲੋਂ ਧੀ ਲਈ ਸ਼ਗਨ ਸਕੀਮ ਤਹਿਤ ਮਿਲ਼ਨ ਵਾਲੇ ਪੈਸਿਆਂ ਦੇ ਕਾਗਜ਼ਾਤ ਪਾੜਨ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕਰਦੀ ਹੈ ਉਥੇ ਮਾਈਸਰਖਾਨਾ ਵਿਧਾਇਕ ਤੇ ਸ਼ਗਨ ਸਕੀਮ ਦੇ ਕਾਗਜ਼ ਪਾੜਨ ਸਬੰਧੀ ਕਾਰਵਾਈ ਕਰਨ ਦੇ ਨਾਲ ਨਾਲ ਲੰਮੇ ਸਮੇਂ ਤੋਂ ਗਰੀਬ ਲੜਕੀਆਂ ਦੇ ਵਿਆਹ ਤੇ ਸਰਕਾਰ ਵਲੋਂ ਦਿਤੀ ਜਾਂਦੀ ਸ਼ਗਨ ਸਕੀਮ ਤਹਿਤ ਲੋਕਾਂ ਨੂੰ ਖੱਜਲ ਖੁਆਰ ਨਾਂ ਕੀਤਾ ਜਾਵੇ ਅਤੇ ਵਾਅਦੇ ਅਨੁਸਾਰ 20000 ਰੁਪਏ ਦਿੱਤੇ ਜਾਣ ।।


