ਕਿਹਾ -ਪੰਜਾਬ ਸਰਕਾਰ ਵੱਲੋਂ 3100 ਖੇਡ ਮੈਦਾਨਾਂ ਦਾ ਅੱਜ ਆਨਲਾਈਨ ਕੀਤਾ ਗਿਆ ਉਦਘਾਟਨ
ਗੁਰਦਾਸਪੁਰ, 4 ਮਈ (ਸਰਬਜੀਤ ਸਿੰਘ)– ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਪੰਜਾਬ ਦੇ ਸਾਂਝੇ ਉਪਰਾਲੇ ਹੇਠ ਪੰਜਾਬ ਰਾਜ ਵਿੱਚ ਉਸਾਰੇ ਜਾ ਰਹੇ 3100 ਖੇਡ ਮੈਦਾਨਾਂ ਦੇ ਪਹਿਲੇ ਚਰਨ ਅਧੀਨ ਭਗਵੰਤ ਸਿੰਘ ਮਾਨ, ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਤਰੁਨਪ੍ਰੀਤ ਸਿੰਘ ਸੌਂਦ, ਕੈਬਨਿਟ ਮੰਤਰੀ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵੱਲੋਂ ਸਮੂਹ ਪੰਜਾਬ ਦੇ ਖੇਡ ਮੈਦਾਨਾਂ ਦਾ ਆਨਲਾਈਨ ਉਦਘਾਟਨ ਕਰਕੇ ਖੇਡ ਮੈਦਾਨ ਪੰਜਾਬ ਦੇ ਨੌਜਵਾਨਾਂ ਨੂੰ ਸਮਰਪਿਤ ਕੀਤੇ ਗਏ।
ਇਸ ਤਹਿਤ ਹਲਕਾ ਗੁਰਦਾਸਪੁਰ ਦੇ ਗ੍ਰਾਮ ਪੰਚਾਇਤ ਹਯਾਤ ਨਗਰ ਵਿੱਚ ਤਕਰੀਬਨ 21 ਲੱਖ 53 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਅਧੁਨਿਕ ਖੇਡ ਮੈਦਾਨ ਰਮਨ ਬਹਿਲ, ਹਲਕਾ ਇੰਚਾਰਜ ਗੁਰਦਾਸਪੁਰ ਵੱਲੋਂ ਆਪਣੇ ਕਰ ਕਮਲਾਂ ਨਾਲ ਉਦਘਾਟਨ ਕਰਕੇ ਨੌਜਵਾਨਾਂ ਨੂੰ ਸਮਰਪਿਤ ਕੀਤਾ ਗਿਆ।


