ਚੰਡੀਗੜ੍ਹ, ਗੁਰਦਾਸਪੁਰ, 3 ਮਈ (ਸਰਬਜੀਤ ਸਿੰਘ)–ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਬਿਨਾਂ ਸਬੂਤ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਤੇ ਪੰਜਾਬ ਵਿਧਾਨ ਸਭਾ ਸੈਸ਼ਨ ‘ਚ ਸ਼ਰਾਬ ਪੀ ਕੇ ਆਉਣ ਦੇ ਇਲਜਾਮ ਲਾਉਣੇ ਬਹੁਤ ਮਾੜੀ ਗੱਲ ਹੈ ਕਿਉਂਕਿ ਮੁੱਖ ਮੰਤਰੀ ਦੀ ਸਨਮਾਨਯੋਗ ਹਨ ਅਤੇ ਉਨ੍ਹਾਂ ਦੇ ਡੋਪ ਟੈਸਟ ਦੀ ਸਪੀਕਰ ਤੋਂ ਮੰਗ ਕਰਨੀ ਨਿੰਦਣਯੋਗ ਵਰਤਾਰਾ ਹੈ ਅਸਲ ਵਿੱਚ ਇਹਨਾਂ ਕਾਗਰਸੀ ਆਗੂਆਂ ਨੂੰ ਮੁੱਖ ਮੰਤਰੀ ਤੇ ਕੋਈ ਨਾ ਕੋਈ ਇਲਜ਼ਾਮ ਲਾਉਣ ਦਾ ਬਹਾਨਾ ਚਾਹੀਦਾ ਹੈ, ਪਿਛੇ ਜਿਹੇ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਆਖ ਕੇ ਗੁੱਡਾ ਬੰਨ ਦਿੱਤਾ, ਅਖੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਹਾਜ਼ ਦੇ ਅਮਲੇ ਨੇ ਜਾਇਦਾ ਸ਼ਰਾਬੀ ਹੋਣ ਕਰਕੇ ਜਹਾਜ਼ ਵਿੱਚੋ ਉਤਾਰ ਦਿੱਤਾ, ਸਾਨੂੰ ਇੰਜ ਲਗਦਾ ਹੈ ਕਿ ਇਹਨਾਂ ਵਿਰੋਧੀ ਨੇਤਾਵਾਂ ਨੂੰ ਭਗਵੰਤ ਮਾਨ ਤੇ ਸ਼ਰਾਬ ਪੀਣ ਦੇ ਇਲਜਾਮ ਲਗਾਉਣ ਤੋਂ ਬਗੈਰ ਪੰਜਾਬ ਦਾ ਹੋਰ ਕੋਈ ਮੁੱਦਾ ਨਹੀਂ ? ਤੁਸੀਂ ਸ਼ਰਾਬੀ ਸ਼ਰਾਬੀ ਕਹੀਂ ਜਾ ਰਹੇ ਹੋ ਪਰ ਉਸ ਸਿੱਖਾ ਦੀ ਚਿਰੋਕਣੀ ਮੰਗ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਬੇਅਦਬੀ ਤੇ ਸਖ਼ਤ ਕਾਨੂੰਨ ਬਣਵਾ ਦਿੱਤਾ ਜੋ ਤੁਹਾਡੀਆਂ ਸਰਕਾਰਾਂ ਬਣਾ ਨਹੀ ਸਕੀਆਂ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬਿਨਾਂ ਸਬੂਤ ਦੇ ਮੁੱਖ ਮੰਤਰੀ ਤੇ ਸ਼ਰਾਬ ਪੀ ਕੇ ਸੈਸ਼ਨ ਵਿੱਚ ਆਉਣ ਦੇ ਲਾਏ ਇਲਜਾਮਾਂ ਨੂੰ ਨਿਰਾ ਝੂਠ ਦਾ ਪੁਲੰਦਾ ਮੰਨਦੀ ਹੈ, ਤੁਸੀਂ ਸ਼ਰਾਬੀ ਸ਼ਰਾਬੀ ਕਹੀ ਜਾਂਦੇ ਹੋ ਉਸ ਨੇ ਰਾਜ ਦੇ ਪੰਜਵੇਂ ਸਾਲ ਨੂੰ ਸ਼ੁਰੂ ਕਰ ਦਿੱਤਾ ਹੈ ਇਸ ਕਰਕੇ ਅਸੀਂ ਸਰਕਾਰ ਵਿਰੋਧੀ ਧਿਰ ਨੂੰ ਬੇਨਤੀ ਕਰਦੀ ਹੈ ਕਿ ਪੰਜਾਬ ਵਿਧਾਨ ਸਭਾ ਲੋਕਾਂ ਦੇ ਮੁੱਦੇ ਮਸਲੇ ਹੱਲ ਕਰਨ ਹਿੱਤ ਬਣਾਈ ਗਈ ਹੈ ਜਾ ਫਿਰ ਰਾਜਸੀ ਕਿੜਾ ਕੱਢਣ ਲਈ ਤੁਸੀਂ ਪੰਜਾਬ ਦੇ ਮੁੱਖ ਮੁਦਿਆਂ ਤੇ ਗਲਬਾਤ ਕਰਨ ਦੀ ਲੋੜ ਤੇ ਜੋਰ ਦਿਆ ਕਰੋ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਧਰਮਕੋਟ ਮੋਗਾ ਵਿਖੇ ਫੈਡਰੇਸ਼ਨ ਦੀ ਇੱਕ ਗੈਰ ਰਸਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ, ਉਨ੍ਹਾਂ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਵਿਰੋਧੀ ਨੇਤਾਵਾਂ ਵੱਲੋਂ ਬਿਨਾਂ ਸਬੂਤ ਸ਼ਰਾਬ ਪੀ ਕੇ ਪੰਜਾਬ ਵਿਧਾਨ ਸਭਾ ‘ਚ ਆਉਣ ਵਾਲੇ ਇਲਜ਼ਾਮਾਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਸਰਕਾਰ ਵਿਰੋਧੀਆਂ ਨੂੰ ਸਪੱਸ਼ਟ ਕਰਦੀ ਹੈ ਸਰਕਾਰੀ ਖਜ਼ਾਨੇ ਵਿਚੋਂ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਤਾਂ ਕਿ ਲੋਕ ਮੁੱਦਿਆਂ ਨੂੰ ਸਹੀ ਢੰਗ ਵਿਚਾਰਿਆ ਜਾ ਸਕਾ, ਭਾਈ ਖਾਲਸਾ ਨੇ ਕਿਹਾ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਉਸ ਵਕ਼ਤ ਗਹਿਰਾ ਦੁੱਖ ਲਗਦਾ ਜਦੋਂ ਪੰਜਾਬ ਵਿਧਾਨ ਸਭਾ ਲੋਕ ਮੁਦਿਆਂ ਤੋਂ ਹਟ ਕੇ ਵਿਰੋਧੀਆਂ ਵਲੋਂ ਨਿੱਜੀ ਕਿੜਾ ਕੱਢਣੀਆਂ ਸ਼ੁਰੂ ਕਰ ਦਿਤੀਆਂ ਜਾਂਦੀਆਂ ਹਨ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ਼ ਜਥੇਦਾਰ ਸ਼ਿੰਦਾ ਸਿੰਘ ਧਰਮਕੋਟ, ਭਾਈ ਰਛਪਾਲ ਸਿੰਘ ਕਮਾਲ ਕੇ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਮਨਜਿੰਦਰ ਸਿੰਘ ਕਮਾਲ ਕੇ, ਭਾਈ ਪਿਰਥੀ ਸਿੰਘ ਧਾਲੀਵਾਲ ਅਤੇ ਹੋਰ ਕਈ ਆਗੂ ਹਾਜ਼ਰ ਸਨ ।


