ਗੁਰਦਾਸਪੁਰ,22 ਅਪ੍ਰੈਲ (ਸਰਬਜੀਤ ਸਿੰਘ)– ਅੱਜ ਟ੍ਰੈਫਿਕ ਪੁਲਸ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤੇ ਰੋਡ ਸੇਫਟੀ ਤਹਿਤ ਵੱਖ ਵੱਖ ਸਕੂਲਾਂ ਦੀਆਂ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਤੇ ਅਧੂਰੇ ਕਾਗਜ਼ਾਤ ਵਾਲੀਆਂ ਗੱਡੀਆਂ ਦੇ ਚਲਾਨ ਕੀਤੇ ਗਏ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ।
ਟ੍ਰੈਫਿਕ ਇੰਚਾਰਜ਼ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮੌਕੇ ਮਾਨਯੋਗ ਹਾਈਕੋਰਟ ਦੀਆਂ ਹਦਾਇਤਾਂ ‘ਤੇ ਅਮਲ ਕਰਨ ਦੀ ਹਦਾਇਤ ਕੀਤੀ ਗਈ ਅਤੇ ਬੱਚਿਆਂ ਦੀ ਸੁਰੱਖਿਆ ਲਈ ਦੱਸਿਆ ਗਿਆ।
ਇਸ ਮੌਕੇ ਹੈਲਪ ਲਾਈਨ ਨੰਬਰ 112,1033,1930 ਬਾਰੇ ਵੀ ਜਾਗਰੂਕ ਕੀਤਾ ਗਿਆ। ਚੈਕਿੰਗ ਦੌਰਾਨ ਟ੍ਰੈਫਿਕ ਇੰਚਾਰਜ਼ ਸਤਨਾਮ ਸਿੰਘ, ਏ.ਐਸ.ਆਈ ਅਮਨਦੀਪ ਸਿੰਘ, ਬਾਲ ਵਿਕਾਸ ਅਫਸਰ ਸੁਨੀਲ ਜੋਸ਼ੀ ਅਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।


