ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਪਿੰਡ ਕਾਲਾ ਨੰਗਲ ਵਿੱਚ ਸ਼ਹੀਦ ਮੇਜਰ ਭਗਤ ਸਿੰਘ ਸਪੋਰਟਸ ਕਲੱਬ ਨੂੰ ਸਤੰਬਰ 2025 ਨੂੰ ਐਲਾਨ ਕੀਤੇ 5 ਲੱਖ ਰੁਪਏ ਦਾ ਚੈੱਕ ਰਮਨ ਬਹਿਲ ਨੇ ਪਿੰਡ ਦੇ ਮੋਹਤਬਰਾਂ ਨੂੰ ਸੌਂਪਿਆ

ਗੁਰਦਾਸਪੁਰ

ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਚਨਬੱਧ- ਰਮਨ ਬਹਿਲ

ਗੁਰਦਾਸਪੁਰ, 11 ਅਪ੍ਰੈਲ (ਸਰਬਜੀਤ ਸਿੰਘ)– ਅੱਜ ਪਿੰਡ ਕਾਲਾ ਨੰਗਲ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਮੇਜਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨੂੰ ਸਤੰਬਰ 2025 ਨੂੰ ਐਲਾਨ ਕੀਤੇ 5 ਲੱਖ ਰੁਪਏ ਦਾ ਚੈੱਕ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਵਲੋਂ ਪਿੰਡ ਦੇ ਪਤਵੰਤੇ ਮੋਹਤਬਰਾਂ ਦੀ ਹਾਜਰੀ ਵਿੱਚ ਦਿੱਤਾ ਗਿਆ।

ਇਸ ਤੋਂ ਇਲਾਵਾ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਿੰਡ ਵਰਸੋਲਾ ਵਿਖੇ ਬਾਬਾ ਗੁੱਜਾ ਪੀਰ ਮੇਲੇ ਵਿੱਚ ਪਿੰਡ ਹਮਰਾਜਪੁਰ ਅਤੇ ਵਰਸੋਲਾ ਦੇ ਸਪਰੋਟਸ ਕਲੱਬਾਂ ਲਈ ਐਲਾਨ ਕੀਤੇ ਗਏ 2.50- 2.50 ਲੱਖ ਰੁਪਏ ਦੇ ਚੈੱਕ ਵੀ ਰਮਨ ਬਹਿਲ ਵਲੋਂ ਮੋਹਤਬਰਾਂ ਨੂੰ ਸੌਂਪੇ ਗਏ।

ਇਸ ਮੌਕੇ ਰਮਨ ਬਹਿਲ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਪਿੰਡ-ਪਿੰਡ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਤੱਤਪਰ ਹੈ ਤਾਂ ਜੋ ਸਾਡੀ ਨੌਜਵਾਨੀ ਨਸ਼ੇ ਤੋਂ ਰਹਿਤ ਹੋ ਸਕੇ। ਉਹਨਾਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡਾਂ ਦੀ ਸਰਬਪੱਖੀ ਤਰੱਕੀ ਲਈ ਕੋਈ ਵੀ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।

ਇਸ ਮੌਕੇ ਸਰਪੰਚ ਨਿਰਮਲ ਕੌਰ,ਕਾਲਾ ਨੰਗਲ, ਸਰਬਜੀਤ ਸਿੰਘ ਪ੍ਰਧਾਨ ਸ਼ਹੀਦ ਮੇਜਰ ਭਗਤ ਸਿੰਘ , ਹਰਬੰਸ ਸਿੰਘ ,ਪੰਚਾਇਤ ਮੈਂਬਰ ਸੁਖਬੀਰ ਸਿੰਘ, ਮੈਂਬਰ ਤਰਲੋਕ ਸਿੰਘ ਪੰਚਾਇਤ ਮੈਂਬਰ ਵਿਲਿਅਮ ਮਸੀਹ, ਰਣਜੀਤ ਸਿੰਘ ਸੀਨੀਅਰ ਨੇਤਾ ਆਮ ਆਦਮੀ ਪਾਰਟੀ ਪਿੰਡ ਹੇਮਰਾਜਪੁਰ, ਨੰਬਰਦਾਰ ਗੁਰਸ਼ਰਨ ਸਿੰਘ ,ਮੋਹਣ ਸਿੰਘ ਲੱਖੋਵਾਲ, ਹਰਪ੍ਰੀਤ ਸਿੰਘ ਗੋਲਡੀ ਸਾਬਕਾ ਸਰਪੰਚ,ਮੋਹਣ ਸਿੰਘ ਵਾਹਲਾ, ਡਾ: ਸੁਖਵਿੰਦਰ ਸਿੰਘ ਬਾਬਾ ਗੁੱਝਾਪੀਰ, ਕਲੱਬ ਵਰਸੋਲਾ ਦੇ ਪ੍ਰਧਾਨ ਸੰਦੀਪ ਸਿੰਘ ਆਦਿ ਹਾਜਰ ਸਨ ।

Leave a Reply

Your email address will not be published. Required fields are marked *