ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸ਼ੋਰ ਸਿੱਖਿਆ ਪ੍ਰੋਗ੍ਰਾਮ ਤਹਿਤ ਜਿਲੇ ਪ੍ਰਾਈਵੇਟ , ਸਰਕਾਰੀ, ਏਡਿਡ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਲਈ ਜਿਲਾ ਪੱਧਰੀ ਮੁਕਾਬਲਿਆਂ ਦਾ ਆਯੋਜਨ ਗੋਲਡਨ ਕਾਲਜ ਆਫ ਇੰਜੀਨਿਅਰਿੰਗ ਗੁਰਦਾਸਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸੁਪਰਡੈਂਟ ਦਫਤਰ ਜਿਲਾ ਸਿੱਖਿਆ ਅਫਸਰ (ਸੈ:ਸਿੱ) ਪ੍ਰਬੋਧ ਕੁਮਾਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦੋਂ ਕਿ ਇਸ ਮੌਕੇ ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਵਿਸੇਸ਼ ਰੂਪ ਵਿੱਚ ਹਾਜਰ ਸਨ ।
ਪ੍ਰੋਗ੍ਰਾਮ ਸੰਬੰਧੀ ਜਾਣਕਾਰੀ ਦਿੰਦਿਆ ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ ਜਿਲਾ ਪੱਧਰੀ ਪ੍ਰੋਗ੍ਰਾਮ ਵਿਚ ਵਿਦਿਆਰਥੀਆਂ ਦੇ ਏਡਜ ਵਿਸ਼ੇ ਤੇ ਪੋਸਟਰ ਮੇਕਿੰਗ, ਲੇਖ ਮੁਕਾਬਲੇ ਅਤੇ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ । ਲੇਖ ਮੁਕਾਬਲਿਆਂ ਵਿੱਚੋਂ ਗੁਰਦਾਸ ਕੁਮਾਰ, ਸਮਿਸ ਕੈਂਪ ਬਟਾਲਾ ਨੇ ਪਹਿਲਾ, ਮੰਗਾ ਸਿੰਘ, ਸਸਸਸ ਝੜੋਲੀ ਨੇ ਦੂਸਰਾ ਅਤੇ ਗੁਰਸ਼ਰਨ ਕੌਰ, ਸਕੂਲ ਆਫ ਐਮੀਨੈਂਸ ਗੁਰਦਾਸਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਪੋਸਟਰ ਮੇਕਿੰਗ ਮੁਕਾਬਲੇ ਵਿੱਚੋਂ ਹਰਨੂਰ ਕੁਮਾਰ, ਸਮਿਸ ਕੈਂਪ ਬਟਾਲਾ ਨੇ ਪਹਿਲਾ, ਸੁਮੀਤ ਕੁਮਾਰ, ਸਸਸਸ ਕਲੀਜਪੁਰ ਨੇ ਦੂਸਰਾ ਅਤੇ ਨਿਖਿਲ ਸਲੋਤਰਾ, ਸਮਿਸ ਨਬੀਪੁਰ ਨੇ ਤੀਸਰਾ ਸ਼ਥਾਨ ਪ੍ਰਾਪਤ ਕੀਤਾ । ਇਸੇ ਤਰਾ ਰੰਗੋਲੀ ਕੰਪੀਟੀਸ਼ਨ ਵਿੱਚੋਂ ਪ੍ਰਭਲੀਨ ਕੌਰ, ਸ਼੍ਰੀ ਅਦਵੈਤ ਗੁਰੂਕੁਲ ਹਾਈਟਸ ਸਕੂਲ ਗੁਰਦਾਸਪੁਰ ਨੇ ਪਹਿਲਾ, ਸਿਮਰਪ੍ਰੀਤ ਕੌਰ,ਸ.ਸ.ਸ.ਸ ਗੁਰਦਾਸਪੁਰ ਕੁੜੀਆਂ ਨੇ ਦੂਸਰਾ ਅਤੇ ਦੀਪਿਕਾ , ਸ ਹਾ ਸ ਬੱਬੇਹਾਲੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।
ਪ੍ਰੋਗ੍ਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੁਰੇਵਾਲ ਨੇ ਏਡਜ ਦਿਵਸ ਦੀ ਮਹਾਨਤਾ ਬਾਰੇ ਦੱਸਿਆਂ ਕਿ ਇਸ ਦਿਨ ਨੂੰ ਪਹਿਲੀ ਵਾਰ ਸਾਲ 1988 ਵਿੱਚ ਮਨਾਇਆ ਗਿਆ ਸੀ ਅਤੇ ਹੁਣ ਹਰੇਕ ਸਾਲ ਇਸ ਨੂੰ ਵਿਸ਼ਵ ਪੱਧਰ ਤੱਕ ਮਨਾਇਆ ਜਾਂਦਾ ਹੈ ।ਉਹਨਾਂ ਬੱਚਿਆਂ ਨੂੰ ਸੁਚੇਤ ਕੀਤਾ ਕਿ ਏਡਜ ਐਚ.ਆਈ.ਵੀ ਨਾਮ ਦੇ ਵਾਇਰਸ ਤੋਂ ਫੈਲਦੀ ਹੈ ਅਤੇ ਸਾਨੂੰ ਇਸ ਬਿਮਾਰੀ ਤੋਂ ਹਾਦਸਗ੍ਰਸਤ ਲੋਕਾਂ ਨੁੰ ਬਿਨਾਂ ਕਿਸੇ ਭੇਦ ਭਾਵ ਸਹਿਯੋਗ ਕਰਨਾ ਚਾਹੀਦਾ ਹੈ, ਕਿਉਂਕਿ ਏਡਜ ਕਦੇ ਵੀ ਹੱਥ ਮਿਲਾਉਣ, ਗਲੇ ਮਿਲਣ ਜਾਂ ਖਾਣਾ ਸਾਂਝਾ ਕਰਨ ਨਾਲ ਨਹੀਂ ਫੈਲਦੀ ।ਸ: ਪੁਰੇਵਾਲ ਨੇ ਪ੍ਰੋਗ੍ਰਾਮ ਵਿੱਚ ਹਿੱਸਾ ਲੈਣ ਲਈ ਆਏ ਗਾਈਡ ਅਧਿਆਪਕਾਂ ਦਾ ਧੰਨਵਾਦ ਕੀਤਾ ਜਿਨਾਂ ਦੇ ਮਾਰਗ ਦਰਸ਼ਨ ਕਰਕੇ ਇਹ ਵਿਦਿਆਰਥੀ ਜਿਲਾ ਪੱਧਰੀ ਪ੍ਰੋਗ੍ਰਾਮ ਦਾ ਹਿੱਸਾ ਬਣ ਰਹੇ ਹਨ । ਅੰਤ ਵਿੱਚ ਮੁਖ ਮਹਿਮਾਨ ਵੱਲੋਂ ਜੇਤੂ ਟੀਮਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਜਿਲਾ ਨੋਡਲ ਅਫਸਰ ਵਲੋਂ ਸੁਪਰਡੈਂਟ ਪ੍ਰਬੋਧ ਕੁਮਾਰ ਤੇ ਸੁਮੀਤ ਕੁਮਾਰ ਨੂੰ ਮੀਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਵੱਖ ਵੱਖ ਈਵੈਂਟਸ ਵਿੱਚ ਜੱਜ ਦੀ ਭੂਮਿਕਾ ਲੈਕ: ਕੁਲਵਿੰਦਰ ਕੌਰ, ਕਰਮਜੀਤ ਕੌਰ, ਹਰਪ੍ਰੀਤ ਕੌਰ, ਨਵਜੀਤ ਕੌਰ, ਪ੍ਰਿਆ ਤੁਲੀ ਅਤੇ ਬਿਕਰਮਜੀਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ ।ਸਟੇਜ ਸਕੱਤਰ ਦੇ ਫਰਜ ਨਿਭਾਉਂਦਿਆਂ ਸ਼ੈਲਜਾ ਨੇ ਸਮੂਹ ਪੁਜੀਸ਼ਨ ਹੋਲਡਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਸੁਮੀਤ ਕੁਮਾਰ, ਸੰਦੀਪ ਸਿੰਘ, ਏਕਤਾ ਰਾਣੀ , ਸੰਦੀਪ ਕੌਰ ਆਦਿ ਤੋਂ ਇਲਾਵਾ ਗਾਈਡ ਅਧਿਆਪਕ ਵੀ ਹਾਜਰ ਸਨ ।



