ਆਰ.ਐਸ.ਐਸ ਮੁੱਖੀ ਮੋਹਨ ਭਗਵਤ ਵਲੋਂ ਭਾਜਪਾ ਦੇ ਵਖਵਾਦੀ ਏਜੰਡੇ ਤਹਿਤ ਦੇਸ਼ ਦੇ ਸਮੂਹ ਪਿੰਡਾ’ਚ ਆਰ.ਐਸ.ਐਸ ਦੀਆਂ ਸ਼ਾਖ਼ਾਂ ਬਣਾਉਣ ਵਾਲੇ ਬਿਆਨ ਤੇ ਸਰਕਾਰ ਕਾਨੂੰਨੀ ਕਾਰਵਾਈ ਕਰੇ : ਭਾਈ ਵਿਰਸਾ ਸਿੰਘ ਖਾਲਸਾ।

ਪੰਜਾਬ

ਗੁਰਦਾਸਪੁੁਰ, 15 ਦਸੰਬ (ਸਰਬਜੀਤ ਸਿੰਘ)–ਮੁੱਖੀ ਮੋਹਨ ਭਗਵਤ ਵਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਲੇ ਭਾਜਪਾ ਦੇ ਮੁੱਖ ਏਜੰਡੇ ਤਹਿਤ ਦੇਸ਼ ਦੇ ਸਮੂਹ ਪਿੰਡਾ’ਚ ਆਰ.ਐਸ.ਐਸ. ਦੀਆਂ ਸ਼ਾਖ਼ਾਂ ਬਣਾਉਣ ਵਾਲੇ ਦਿਤੇ ਗਏ ਵਖਵਾਦੀ ਬਿਆਨ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਮੋਹਨ ਭਗਵਤ ਵਲੋਂ ਦੇਸ਼ ਦੇ ਸਮੂਹ ਪਿੰਡਾ’ਚ S ਦੀਆਂ ਸ਼ਾਖ਼ਾਂ ਬਣਾਉਣ ਵਾਲੇ ਦਿਤੇ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਕਨੂੰਨੀ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦੇਵੇ , ਕਿਉਕਿ ਇਸ ਨਾਲ ਦੇਸ਼ ਵਿਚ ਵਸ ਰਹੇ ਵਖ ਵਖ ਧਰਮਾਂ ਦੇ ਘਟ ਗਿਣਤੀ ਨਿਵਾਸੀਆਂ ਨੂੰ ਧਮਕਾਇਆ ਤੇ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਲੋਕ ਇਸ ਵਖਵਾਦੀ ਬਿਆਨ ਤੋਂ ਸਹਿਮੇ ਹੋਏ ਸਰਕਾਰ ਤੋਂ ਮੰਗ ਕਰ ਰਹੇ ਹਨ, ਕਿ ਮੋਹਨ ਭਗਵਤ ਦੇ ਦਿਤੇ ਗਏ ਵਖਵਾਦੀ ਬਿਆਨ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਸਰਕਾਰ ਵਲੋਂ ਯਕੀਨ ਦਵਾਇਆ ਜਾ ਸਕੇ, ਕਿ ਸਰਕਾਰ ਦੇਸ਼ ਦੇ ਸਮੂਹ ਘਟ ਗਿਣਤੀ ਲੋਕਾਂ ਨੂੰ ਆਪਣੇ ਆਪਣੇ ਧਰਮ ਅਨੁਸਾਰ ਪੂਜਾ ਪਾਠ ਤੇ ਰੀਤੀ ਰਿਵਾਜ ਰਾਹੀਂ ਹਰ ਤਰ੍ਹਾਂ ਦੇ ਧਾਰਮਿਕ ਸਮਾਗਮ ਦੀ ਖੁੱਲ੍ਹ ਦੇਣ ਲਈ ਵਚਨਬੱਧ ਹੈ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਜਪਾ ਦੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਲੇ ਮੁੱਖ ਏਜੰਡੇ ਤਹਿਤ ਮੋਹਨ ਭਗਵਤ ਵਲੋਂ ਪਿੰਡਾਂ ਪਿੰਡਾਂ ਵਿਚ RSS ਦੀਆਂ ਸ਼ਾਖ਼ਾਂ ਬਣਾਉਣ ਵਾਲੇ ਦਿਤੇ ਬਿਆਨ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸਰਕਾਰ ਤੂੰ ਮੰਗ ਕਰਦੀ ਹੈ ਕਿ ਮੋਹਨ ਭਗਵਤ ਵਲੋਂ ਦਿੱਤੇ ਗਏ ਬਿਆਨ ਨੇ ਦੇਸ਼ ਦੀਆਂ ਘੱਟ ਗਿਣਤੀਆਂ ਦੇ ਧਰਮੀ ਮਨਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ ਇਸ ਕਰਕੇ ਮੋਹਨ ਭਗਵਤ ਦੇ ਦਿਤੇ ਗਏ ਵਖਵਾਦੀ ਬਿਆਨ ਤੇ ਕਾਨੂੰਨੀ ਕਾਰਵਾਈ ਕਰਕੇ ਦੇਸ਼ ਦੀਆਂ ਘੱਟ ਗਿਣਤੀਆਂ ਦੀਆਂ ਧਰਮੀ ਭਾਵਨਾਵਾਂ ਦੀ ਕਦਰ ਕਰੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੋਹਨ ਭਗਵਤ ਵਲੋਂ ਦਿੱਤੇ ਗਏ ਵਖਵਾਦੀ ਬਿਆਨ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਤੇ ਸਰਕਾਰ ਤੋਂ ਮੋਹਨ ਭਗਵਤ ਤੇ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਦਲੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਫੈਡਰੇਸ਼ਨ ਪ੍ਰਧਾਨ ਭਾਈ ਖਾਲਸਾ ਨੇ ਕਿਹਾ ਦੇਸ਼ ਦੇ ਘਟ ਗਿਣਤੀ ਲੋਕਾਂ ਦੀਆ ਧਾਰਮਿਕ ਭਾਵਨਾਵਾਂ ਨੂੰ ਸਟ ਮਾਰ ਕੇ ਖ਼ਤਰੇ ਵਿਚ ਪਾਉਣ ਲਈ ਸਰਕਾਰੀ ਏਜੰਸੀਆਂ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਇਸੇ ਹੀ ਕੜੀ ਤਹਿਤ ਮੋਹਨ ਭਗਵਤ ਵਲੋਂ ਭਾਜਪਾ ਦੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਲੇ ਮੁੱਖ ਏਜੰਡੇ ਤਹਿਤ ਦੇਸ਼ ਦੇ ਸਮੂਹ ਪਿੰਡਾ’ਚ RSS ਦੀਆਂ ਸ਼ਾਖ਼ਾਂ ਬਣਾਉਣ ਵਾਲੇ ਬਿਆਨ ਦੇ ਕੇ ਘਟ ਗਿਣਤੀ ਦੇ ਧਰਮੀ ਮਨਾਂ ਨੂੰ ਗਹਿਰੀ ਠੇਸ ਪਹੁੰਚਾਈ ਜਾ ਰਹੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੋਹਨ ਭਗਵਤ ਵਲੋਂ ਦਿੱਤੇ ਗਏ ਬਿਆਨ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਮੋਹਨ ਭਗਵਤ ਦੇ ਦਿਤੇ ਗਏ ਵਖਵਾਦੀ ਬਿਆਨ ਤੇ ਸਖਤ ਕਾਨੂੰਨੀ ਕਾਰਵਾਈ ਕਰਕੇ ਘਟ ਗਿਣਤੀ ਲੋਕਾਂ ਦੀਆਂ ਮਨ ਭਾਵਨਾਵਾਂ ਦੀ ਕਦਰ ਕੀਤੀ ਜਾਵੇ ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਅਰਸ਼ਦੀਪ ਸਿੰਘ ਆਦਿ ਤੋਂ ਇਲਾਵਾ ਠੇਕੇਦਾਰ ਗਰਮੀਤ ਸਿੰਘ ਮੱਖੂ ਅਤੇ ਜੱਜ ਸਿੰਘ ਸਰਪੰਚ ਸਮੇਤ ਕਈ ਹਾਜਰ ਸਨ।

Leave a Reply

Your email address will not be published. Required fields are marked *