ਗੁਰਦਾਸਪੁਰ, 11 ਜੂਨ (ਸਰਬਜੀਤ)-ਟੱਕਰ ਮਾਰ ਕਰ ਵਿਅਕਤੀ ਨੂੰ ਜਖਮੀ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਜੀਵਨ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਹਰਦੋ ਬਥਵਾਲਾ ਗੁਰਦਾਸਪੁਰ ਨੇ ਦੱਸਿਆਕਿ ਉਸਦਾ ਜੀਜਾ ਰਣਜੀਤ ਸਿੰਘ ਵਾਸੀ ਨੰਗਲ ਭੁਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕਿ ਸਮੇਤ ਮੇਰੀ ਭੈਣ ਅੰਜੂ ਬਾਲਾ ਸਾਡੇ ਪਿੰਡ ਹਰਦੋਬਥਵਾਲਾ ਆਏ ਸੀ ਜੋ ਬਾਅਦ ਵਿੱੱਚ ਆਪਣੇ ਕਿਸੇ ਨਿੱੱਜੀ ਕੰਮ ਗੁਰਦਾਸਪੁਰ ਨੂੰ ਜਾ ਰਹੇ ਸੀ। ਫੱੱਤਾ ਹਲਵਾਈ ਦੀ ਦੁਕਾਨ ਦੋਰਾਗਲਾ ਰੋਡ ਗੁਰਦਾਸਪੁਰ ਪੁੱੱਜਾ ਤਾ ਸ਼ਹਿਰ ਵੱੱਲੋ ਇੱੱਕ ਨਾ-ਮਾਲੂਮ ਵਿਅਕਤੀ ਮੋਟਰਸਾਈਕਲ ਚਾਲਕ ਤੇਜ ਰਫਤਾਰ ਲਾਪਰਵਾਈ ਨਾਲ ਗਲਤ ਸਾਈਡ ਲਿਆ ਕੇ ਮੇਰੇ ਜੀਜੇ ਰਣਜੀਤ ਸਿੰਘ ਨਾਲ ਐਕਸੀਡੈਂਟ ਕੀਤਾ ਜੋ ਮੇਰਾ ਜੀਜਾ ਸੜਕ ਪਰ ਡਿੱੱਗ ਪਿਆ ਜਿਸ ਨੂੰ ਅਸੀ ਹਸਪਤਾਲ ਦਾਖਲ ਕਰਵਾਇਆ।