ਗੁਰਦਾਸਪੁਰ, 11 ਜੂਨ (ਸਰਬਜੀਤ)- ਪੰਜਾਬ ਦੇ ਵਿੱਚ ਕੰਮ ਕਰ ਰਹੇ ਸਮੂਹ ਠੇਕਾ ਕਰਮਚਾਰੀ ਨੇ ਸੰਗਰੂਰ ਰੈਲੀ ਮੰਗਾਂ ਪ੍ਰਵਾਨ ਕਰਵਾਉਣ ਦੇ ਨਾਲ-ਨਾਲ ਹੌਂਦ ਲਈ ਬਣੀ ਆਪਣੀ ਯੂਨੀਅਨ ਰਾਹੀਂ 15 ਜੂਨ ਨੂੰ ਪਰਿਵਾਰ ਸਮੇਤ ਸੰਗਰੂਰ ਵਿਖੇ ਪੁੱਜ ਕੇ ਪੰਜਾਬ ਸਰਕਾਰ ਵੱਲੋਂ ਆਪਣੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਵਿੱਢ ਰਹੇ ਹਨ। ਇਹ ਵਿਧਾਨ ਸਭਾ ਚੋਣਾਂ ਰਾਹੀਂ ਵਿਅਕਤੀਆਂ ਦੀ ਤਬਦੀਲੀਆਂ ਨਾਲ ਉਨਾਂ ਦੀ ਹਾਲਤ ਬਦਲੀ ਜਾਵੇਗੀ। ਮੌਜੂਦਾ ਸਰਕਾਰ ਨੇ 2-3 ਮਹੀਨੇ ਬੀਤਣ ਦੇ ਬਾਵਜੂਦ ਸਾਡੀ ਕੋਈ ਨਹੀਂ ਸੁਣੀ ਅਤੇ ਨਾ ਸਾਨੂੰ ਪੱਕਿਆ ਕਰਨ ਦੀ ਪ੍ਰਕਿਰਿਆ ਕੀਤੀ ਗਈ ਹੈ ਅਤੇ ਨਾ ਹੀ ਯੋਗਤਾ ਅਨੁਸਾਰ ਤਨਖਾਹ ਦਿੱਤੀ ਜਾ ਰਹੀਹੈ। ਜਿਸ ਵਿੱਚ ਬਿਜਲੀ ਮੀਟਰ ਰੀਡਿੰਗ ਤੋਂ ਇਲਾਵਾ ਪੰਜਾਬ ਦੇ ਹਰ ਸਬੰਧਤ ਮਹਿਕਮੇ ਵਿੱਚ ਕੰਮ ਕਰ ਰਹੇ ਠੇਕੇ ’ਤੇ ਯਾਦਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਸੰਗਰੂਰ ਪਹੁੰਚ ਕੇ ਰੈਲੀ ਕੀਤੀ ਜਾਵੇਗੀ। ਇਹ ਰੈਲੀ ਪੰਜਾਬ ਦੇ ਅਨੌਖੇ ਤਰੀਕੇ ਦੀ ਹੋਵੇਗੀ।ਇਸ ਵਿੱਚ ਠੇਕੇ ’ਤੇ ਕੰਮ ਕਰ ਰਹੇ ਵਰਕਰਾਂ ਦੇਪਰਿਵਾਰ ਵੀ ਸ਼ਾਮਲ ਹੋਣਗੇ। ਜਿੰਨਾਂ ਚਿਰ ਤੱਕ ਸਰਕਾਰ ਸਾਡੀਆਂ ਹੱਕੀ ਮੰਗਾਂ ਪ੍ਰਵਾਨ ਨਹੀਂਕਰੇਗੀ, ਸੰਗਰੂਰ ਵਿੱਚ ਇਹ ਭਾਰੀ ਇਕੱਠ ਜੋ ਕਿ ਰੈਲੀ ਦੇ ਰੂਪ ਵਿੱਚਇਕੱਤਰ ਹੋਇਆ ਹੈ, ਟੱਸ ਤੋਂ ਮੱਸ ਨਹੀਂ ਹੋਵੇਗਾ ਅਤੇ ਅਣਮਿੱਥੇ ਲਈ ਇਹ ਧਰਨਾ ਜਾਰੀ ਰਹੇਗਾ।