ਸਕੂਲ ਆਫ ਐਮੀਨੈਂਸ ਤੇ ਮੈਰੀਟੋਰੀਅਸ ਸਕੂਲਾਂ ਦੇ ਦਾਖਲੇ ਟੈਸਟ ਲਈ ਤਿਆਰੀਆਂ ਮੁਕੰਮਲ-ਡੀ.ਈ.ੳ

ਗੁਰਦਾਸਪੁਰ

ਗੁਰਦਾਸਪੁਰ, 28 ਫਰਵਰੀ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਾਰੇ 117 ਸਕੂਲ ਆਫ ਐਮੀਨੈਂਸ ਵਿੱਚ ਹਰੇਕ ਸਾਲ 9ਵੀਂ ਅਤੇ 11ਵੀਂ ਜਮਾਤ ਵਿੱਚ ਦਾਖਲਾ ਟੈਸਟ ਦੇ ਆਧਾਰ ਤੇ ਕੀਤਾ ਜਾਂਦਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਈੳ ਸ੍ਰੀਮਤੀ ਪਰਮਜੀਤ ਅਤੇ ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਜਿਨਾਂ ਵਿਦਿਆਰਥੀਆਂ ਨੇ 9ਵੀਂ ਜਮਾਤ ਅਤੇ 11ਵੀਂ ਜਮਾਤ ਵਿੱਚ ਦਾਖਲੇ ਲਈ ਟੈਸਟ ਵਾਸਤੇ ਅਪਲਾਈ ਕੀਤਾ ਸੀ, ਉਹਨਾਂ ਦੇ ਰੌਲ ਨੰਬਰ ਵਿਭਾਗ ਵਲੋਂ ਜਾਰੀ ਕਰ ਦਿੱਤੇ ਗਏ ਹਨ । ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਤੇ ਜਾ ਕੇ ਆਪਣਾ ਰੌਲ ਨੰਬਰ ਡਾਊਨਲੋਡ ਕਰ ਸਕਦੇ ਹਨ ।ਸ: ਪੁਰੇਵਾਲ ਨੇ ਦੱਸਿਆ ਕਿ ਇਸ ਸਾਲ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 9ਵੀ ਜਮਾਤ ਵਿੱਚ ਦਾਖਲੇ ਲਈ 5952 ਵਿਦਿਆਰਥੀਆ ਅਤੇ 11 ਵੀਂ ਜਮਾਤ ਵਿੱਚ ਦਾਖਲੇ ਲਈ 6980 ਵਿਦਿਆਰਥੀ ਨੇ ਅਪਲਾਈ ਕੀਤਾ ਸੀ ਜਿਸ ਵਾਸਤੇ ਦਾਖਲਾ ਟੈਸਟ ਦੀ ਮਿਤੀ 01-03-2026 ਨੂੰ ਹੋਣ ਜਾ ਰਿਹਾ ਹੈ ਅਤੇ ਪੂਰੇ ਜਿਲੇ ਵਿੱਚ 48 ਪ੍ਰੀਖਿਆ ਕੇਂਦਰ ਬਣਾਏ ਗਏ ਹਨ । ਟੈਸਟ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਦਾ ਹੋਵੇਗਾ ।ਉਹਨਾਂ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੌਲ ਨੰਬਰ ਨੂੰ ਆਪਣੇ ਸਕੂਲ ਦੇ ਪ੍ਰਿੰਸੀਪਲ ਤੌਂ ਤਸਦੀਕ ਕਰਵਾਉਣ ਉਪਰੰਤ ਨਿਰਧਾਰਿਤ ਸਮੇਂ ਤੋ 02 ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਤੇ ਰਿਪੋਰਟ ਕਰਨਗੇ ।ਕਿਸੇ ਵੀ ਵਿਦਿਆਰਥੀ ਨੂੰ ਆਪਣੇ ਨਾਲ ਮੋਬਾਇਲ ਜਾਂ ਕਿਸੇ ਵੀ ਕਿਸਮ ਦੀ ਇਲੈਕਟ੍ਰੋਨਕ ਡੀਵਾਈਸ ਲੈ ਕੇ ਆਉਣ ਦੀ ਆਗਿਆ ਨਹੀਂ ਹੋਵੇਗੀ ।ਉਹਨਾਂ ਦੱਸਿਆ ਕਿ ਇਸ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।

 ਸ੍ਰੀ ਪੁਰੇਵਾਲ ਨੇ ਇਹ ਵੀ ਦੱਸਿਆ ਕਿ ਸਾਡੇ ਜਿਲੇ ਵਿੱਚ 03 ਸਕੂਲ ਆਫ ਐਮੀਨੈਂਸ ਚੱਲ ਰਹੇ ਹਨ ਜਿਨਾਂ ਵਿੱਚ ਸਕੂਲ ਆਫ ਐਮੀਨੈਂਸ ਬਟਾਲਾ, ਸਕੂਲ ਆਫ ਐਮੀਨੈਂਸ ਗੁਰਦਾਸਪੁਰ ਅਤੇ ਸਕੂਲ ਆਫ ਐਮੀਨੈਂਸ ਸ੍ਰੀ ਹਰਗੋਬੰਦਰਪੁਰ ਸਾਹਿਬ ਹਨ । ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਆਪਣੇ 40 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਫੀਡਰ ਸਕੂਲ ਵਿੱਚ ਦਾਖਲਾ ਲੈਣ ਦੇ ਯੋਗ ਹੋਣਗੇ।ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ 4000 ਰੁਪਏ ਕੀਮਤ ਦੀ ਮੁਫਤ ਯੂਨੀਫਾਰਮ ਅਤੇ ਬੱਸ ਸਹੂਲਤ ਵੀ ਮੁਫਤ ਮੁਹੱਈਆ ਕਰਵਾਈ ਜਾਵੇਗੀ ।ਉਹਨਾਂ ਦੱਸਿਆ ਕਿ ਕੇਵਲ ਇਸ ਸਾਲ 8ਵੀੰ ਅਤੇ 10ਵੀਂ ਜਮਾਤ ਵਿੱਚ ਅਪੀਅਰ ਵਿਦਿਆਰਥੀ ਹੀ ਟੈਸਟ ਲਈ ਯੋਗ ਹੋਣਗੇ । ਇਹਨਾਂ ਤਿੰਨੋਂ ਸਕੂਲਾਂ ਵਿੱਚ ਪ੍ਰਤੀ ਸਕੂਲ 9ਵੀਂ ਜਮਾਤ ਵਾਸਤੇ 36 ਸੀਟਾਂ ਅਤੇ 11ਵੀਂ ਜਮਾਤ ਵਿੱਚ ਚਾਰ ਵੱਖ ਵੱਖ ਵੱਖ ਸਟਰੀਮ, ਜਿਨਾਂ ਵਿੱਚ ਸਾਇੰਸ ਮੈਡੀਕਲ, ਨਾਨ-ਮੈਡੀਕਲ, ਆਰਟਸ ਅਤੇ ਕਾਮਰਸ ਵਿੱਚ ਪ੍ਰਤੀ ਸਟਰੀਮ 32 ਦੇ ਹਿਸਾਬ ਪ੍ਰਤੀ ਸਕੂਲ  ਨੂੰ 128 ਸੀਟਾਂ ਅਲਾਟ ਕੀਤੀਆ ਗਈਆਂ ਹਨ  ਅਤੇ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿੱਚ ਮੈਡੀਕਲ 300, ਨਾਨ ਮੈਡੀਕਲ, ਮੈਡੀਕਲ 100 ਅਤੇ ਕਾਮਰਸ ਵਾਸਤੇ 100 ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ ।ਜਿਲਾ ਸਿੱਖਿਆ ਅਫਸਰ ਵਲੋਂ ਸਮੂਹ ਮਾਪਿਆਂ ਅਤੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਟੈਸਟ ਵਿੱਚ ਬੱਚਿਆਂ ਦੀ ਸੌ ਪ੍ਰਤੀਸ਼ਤ ਹਾਜਰੀ ਯਕੀਨੀ ਬਣਾਈ ਜਾਵੇ ।

Leave a Reply

Your email address will not be published. Required fields are marked *