ਗੁਰਦਾਸਪੁਰ, 15 ਨਵੰਬਰ (ਸਰਬਜੀਤ ਸਿੰਘ)- ਵਧੀਕ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਦੇ ਹਿਮਾਂਸ਼ੂ ਜੈਨ ਆਈ.ਏ.ਐਸ ਨੇ ਡਾਇਰੈਕਟਰ ਟ੍ਰਾਂਸਪੋਰਟ ਪੰਜਾਬ ਅਮਨਦੀਪ ਕੌਰ ਅਤੇ ਪੰਜਾਬ ਰੋਡਵੇਜ ਦੇ ਪਨਸਬ, ਪੀ.ਆਰ.ਟੀ.ਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਦੇ ਰੇਸ਼ਮ ਸਿੰਘ ਗਿੱਲ ਸੂਬਾ ਪ੍ਰਧਾਨ, ਸ਼ਮਸ਼ੇਰ ਸਿੰਘ ਢਿੱਲੋਂ, ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ, ਦਲਜੀਤ ਸਿੰਘ ਮੀਤ ਪ੍ਰਧਾਨ ਮੀਟਿੰਗ ਕੀਤੀ ਗਈ | ਜਿਸ ਵਿੱਚ ਪੰਜਾਬ ਰੋਡਵੇਜ, ਪਨਸਬ, ਪੀ.ਆਰ.ਟੀ.ਸੀ ਦੇ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਦੇ ਨੁਮਾਇੰਦੇ ਵੱਲੋਂ ਆਪਣਾ ਮੰਗ ਪੱਤਰ ਪੇਸ਼ ਕੀਤਾ ਗਿਆ | ਯੂਨੀਅਨ ਦੇ ਸਮੂਹ ਨੁਮਾਇੰਦਿਆ ਦਾ ਪੱਖ ਸੁਣਨ ਉਪਰੰਤ ਵਿਚਾਰ ਕਰਨ ਲਈ ਸਹਿਮਤੀ ਪ੍ਰਗਟਾਈ | ਜਿਸ ਵਿੱਚ ਪਿ੍ਤਪਾਲ ਸਿੰਘ ਕੰਟਰੈਕਟਰ ਨੰਬਰ ਪੀ.ਸੀ/246 ਬਟਾਲਾ ਡਿਪੂ ਦੀ ਪੜਤਾਲ ਬਿਨ੍ਹਾ ਬਹਾਲ ਕੀਤਾ ਜਾਵੇ | ਇਸ ਸਬੰਧੀ ਡਾਇਰੈਕਟਰ ਟ੍ਰਾਂਸਪੋਰਟ ਵੱਲੋਂ ਸਹਿਮਤੀ ਜਤਾਈ ਗਈ ਕਿ ਇਸ ਇੰਕਆਰੀ ਨੂੰ ਸਮਾਂਬੱਧ ਕਰਕੇ 3 ਦਿਨ੍ਹਾਂ ਦੇ ਅੰਦਰ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ ਜੋ ਕਿ ਯੂਨੀਅਨ ਦੀ ਪਹਿਲਾਂ ਦੀ ਮੰਗ ਸੀ ਅਤੇ ਆਨ-ਲਾਈਨ ਡਿਊਟੀ ਬਹਾਲ ਕਰ ਦਿੱਤਾ ਜਾਵੇਗਾ |
ਇਸ ਤੋਂ ਇਲਾਵਾ ਫਿਰੋਜਪੁਰ ਤੋਂ ਪੱਟੀ ਤਬਦੀਲ ਕੀਤੇ ਗਏ ਕਰਮਚਾਰੀਆਂ ਦੇ ਹੁਕਮਾਂ ਨੂੰ ਰੱਦ ਕਰਨ ਸਬੰਧੀ ਡਾਇਰੈਕਟਰ ਵੱਲੋ ਟ੍ਰਾਂਸਪੋਰਟ ਵੱਲੋਂ ਇਹ ਸਹਿਮਤੀ ਜਤਾਈ ਗਈ ਕਿ ਇੰਨ੍ਹਾਂ ਹੁਕਮਾਂ ਦੀ ਨਜਰਸਾਨੀ 7 ਦਿਨਾਂ ਦੇ ਅੰਦਰ ਅੰਦਰ ਕੀਤੀ ਜਾਵੇਗੀ | ਯੂਨੀਅਨ ਦੇ ਮੰਗ ਪੱਤਰ ਦਰਜ ਬਾਕੀ ਰਹਿੰਦੀਆਂ ਮੰਗਾਂ ਨੂੰ ਸੁਣਦਿਆ ਹੋਇਆ ਤੱਥਾਂ ਦੇ ਆਧਾਰ ‘ਤੇ ਫੈਸਲਾ ਕੀਤਾ ਗਿਆ ਮੰਗਾਂ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇਗਾ ਅਤੇ 12 ਦਸੰਬਰ ਨੂੰ ਅਗਲੀ ਮੀਟਿੰਗ ਕੀਤੀ ਜਾਵੇਗੀ | ਯਾਦ ਰਹੇ ਕਿ ਤਕਰੀਬਨ 1800 ਬੱਸਾਂ ਦਾ ਚੱਕਾ ਜਾਮ ਹੋਣ ਕਰਕੇ ਯਾਤਰੀ ਖੱਜਲ ਖੁਆਰ ਹੋਏ ਹਨ | ਇਸ ਮੁੱਦੇ ਨੂੰ ਲੈ ਕੇ ਟ੍ਰਾਂਸਪੋਰਟ ਮੰਤਰੀ ਵੱਲੋਂ ਇਹ ਮੀਟਿੰਗ ਕਰਕੇ ਹਮਦਰਦੀ ਪ੍ਰਗਟਾਈ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆ ਜਾਣਗੀਆ | ਸ਼ਰਤ ਹੈ ਕਿ ਸਾਰੀਆ ਬੱਸਾਂ ਆਪਣੇ ਆਪਣੇ ਰੂਟ ‘ਤੇ ਚਲਾਈਆ ਜਾਣ |


