ਦੇਸ਼ ਦੀ ਸੁਪਰੀਮ ਪਾਵਰ ਮਾਨਯੋਗ ਰਾਸ਼ਟਰਪਤੀ ਦਰੋਪਤੀ ਮੁਰਮੂ ਤੇ ਅਪਮਾਨ ਯੋਗ ਟਿੱਪਣੀ ਕਰਨ ਵਾਲੇ ਅਖਿਲ ਗਿਰੀ ਨੂੰ ਜੇਲ੍ਹ’ਚ ਭੇਜਿਆ ਜਾਵੇ- ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 15 ਨਵੰਬਰ (ਸਰਬਜੀਤ ਸਿੰਘ)—ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਭਾਰਤ ਵਰਗੇ ਵਿਸ਼ਾਲ ਦੇਸ਼ ਦੀ ਸੁਪਰੀਮ ਪਾਵਰ ਮਾਨਯੋਗ ਰਾਸ਼ਟਰਪਤੀ ਦਰੋਪਤੀ ਮੁਰਮੂ ਦੀ ਦਿੱਖ ਤੇ ਅਪਮਾਨਯੋਗ ਟਿੱਪਣੀ ਕਰਨ ਵਾਲੇ ਤਿਰਣਮੂਲ ਕਾਂਗਰਸ ਨੇਤਾ ਅਖਿਲ ਗਿਰੀ ਦੀ ਇਨਸਾਨੀਅਤ ਤੋਂ ਗਿਰੀ ਕਾਰਵਾਈ ਦਾ ਸਖਤ ਨੋਟਿਸ ਲੈਦਿਆਂ ਕਿਹਾ ਕਿ ਦੇਸ਼ ਵਿੱਚ ਐਸ ਸੀ ਸਮਾਜ ਦੇ ਉਚ ਆਉਂਦਿਆਂ ਤੇ ਬਿਰਾਜਮਾਨ ਨੇਤਾਵਾਂ ਨੂੰ ਜਾਤੀ ਜਾ ਨਸਲੀ ਟਿੱਪਣੀਆਂ ਦਾ ਇਨਸਾਨੀਅਤ ਵਿਰੋਧੀ ਵਰਤਾਰਾ ਲਗਾਤਾਰ ਵਧਦਾ ਜਾ ਰਿਹਾਂ ਹੈ ਅਤੇ ਇਸ ਰਬ ਵਿਰੋਧੀ ਵਰਤਾਰੇ ਨੂੰ ਠਲ ਪਾਉਣ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਨਸਲੀ ਟਿੱਪਣੀ ਰਾਹੀਂ ਅਪਮਾਨਤ ਕਰਨ ਵਾਲੇ ਆਖਿਲ ਗਿਰੀ ਤੇ ਸਖਤ ਤੋਂ ਸਖਤ ਕਾਨੂੰਨੀ ਧਾਰਾਵਾਂ ਲਾ ਕੇ ਜੇਲ੍ਹ’ਚ ਸੁੱਟਣ ਦੀ ਮੰਗ ਕਰਦੀ ਹੈ,ਤਾਂ ਕਿ ਐਸ ਸੀ ਸਮਾਜ ਨੂੰ ਜਾਤੀ ਜਾ ਨਸਲੀ ਟਿੱਪਣੀ ਰਾਹੀਂ ਸ਼ਰਮਸਾਰ ਕਰਕੇ ਬਾਅਦ’ਚ ਮੁਵਾਫੀ ਮੰਗਣ ਵਾਲੇ ਇਨਸਾਨੀਅਤ ਵਿਰੋਧੀ ਗਿਰੇ ਹੋਏ ਸਭਿਆਚਾਰ ਨੂੰ ਖਤਮ ਕਰਨ ਦੇ ਨਾਲ ਨਾਲ ਸੰਵਿਧਾਨ ਦੀ ਕਸਮ ਲੈ ਕੇ ਉਸੇ ਸੰਵਿਧਾਨ ਦੇ ਰਾਖੇ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਨੂੰ ਅਜਿਹੀ ਨਸਲੀ ਟਿੱਪਣੀ ਕਰਨ ਵਾਲੇ ਇਨਸਾਨੀਅਤ ਵਿਰੋਧੀ ਹੰਕਾਰੇ ਸਿਆਸੀ ਨੇਤਾਵਾਂ ਨੂੰ (ਰਬ ਦੀ ਆਪਣੇ ਰੂਪ’ਚ ਭੇਜੀ) ਇਨਸਾਨੀਅਤ ਦੀਆਂ ਕਦਰਾ-ਕੀਮਤਾਂ ਵਾਲਾ ਸਮਾਜੀ ਸਬਕ ਸਿਖਾਇਆ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਤਾਧਾਰੀ ਤਿਰਣਮੂਲ ਕਾਂਗਰਸ ਦੇ ਮੰਤਰੀ ਆਖਿਲ ਗਿਰੀ ਵਲੋਂ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਦਰੋਪਤੀ ਮੁਰਮੂ ਤੇ ਅਪਮਾਨ ਯੋਗ ਟਿੱਪਣੀ ਕਰਨ ਵਾਲੇ ਵਰਤਾਰੇ ਦੀ ਨਿੰਦਾ ਅਤੇ ਸਰਕਾਰ ਤੋਂ ਆਖਿਲ ਗਿਰੀ ਤੇ ਸਖਤ ਤੋਂ ਸਖਤ ਕਾਨੂੰਨੀ ਧਰਾਵਾਂ ਲਾ ਕੇ ਜੇਲ੍ਹ ‘ਚ ਸੁੱਟਣ ਦੀ ਮੰਗ ਅਤੇ ਐਸ ਸੀ ਐਸ ਟੀ ਸਮਾਜ ਨੂੰ ਇਕਮੁੱਠ ਹੋ ਕਿ ਅਜਿਹੇ ਨੇਤਾਵਾਂ ਵਿਰੁੱਧ ਸਿਆਸੀ ਜੰਗ ਛੇੜਨ ਦੀ ਅਪੀਲ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਫੈਡਰੇਸ਼ਨ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼ਪਸ਼ਟ ਕੀਤਾ ਭਾਵੇਂ ਕਿ ਭਾਜਪਾ ਸੰਸਦ ਮੈਂਬਰ ਲਾਕੇਟ ਚੈਟਰਜੀ ਨੇ ਐਤਵਾਰ ਨੂੰ ਨਾਰਥ ਐਵੇਨਿਊ ਪੁਲਿਸ ਸਟੇਸ਼ਨ’ਚ ਗਿਰੀ ਵਿਰੁੱਧ ਆਈ ਪੀ ਸੀ ਅਤੇ ਅਨੁਸੂਚਿਤ ਜਨਜਾਤੀ ਐਸ ਸੀ, ਐਸ ਟੀ ਦੀਆਂ ਧਰਾਵਾਂ ਤਹਿਤ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਐਫ ਆਰ ਦਰਜ ਕਰਵਾਈ ਹੈ, ਜੋ ਕਿ ਸ਼ਲਾਘਾਯੋਗ ਉਪਰਾਲਾ ਹੈ,ਪਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਹਨਾਂ ਧਰਾਵਾਂ’ਚ ਵਾਧਾ ਕਰਕੇ ਸਖਤ ਤੋਂ ਸਖਤ ਕਾਨੂੰਨੀ ਧਰਾਵਾਂ ਦੀ ਮੰਗ ਕਰਦੀ ਹੈ, ਉਥੇ ਐਸ ਸੀ ਸਮਾਜ ਨਾਲ ਸਬੰਧਤ ਦੇਸ਼ ਦੀਆਂ ਸਮੂਹ ਪਾਰਟੀਆਂ ਨੂੰ ਅਪੀਲ ਕਰਦੀ ਹੈ ਕਿ ਨਿੱਤ ਦਿਨ ਐਸ ਸੀ ਸਮਾਜ ਦੇ ਉਚ ਆਉਂਦਿਆਂ ਤੇ ਬਿਰਾਜਮਾਨ ਨੇਤਾਵਾਂ ਜਿਵੇਂ ਕਿ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪੈਰ ਦੀ ਜੁੱਤੀ ਦੱਸ ਕੇ ਪੂਰੇ ਐਸ ਸੀ ਸਮਾਜ ਦੀਆਂ ਮਨ ਭਾਵਨਾਵਾਂ ਨੂੰ ਗਹਿਰੀ ਸਟ ਮਾਰਨ ਵਾਲੇ ਪੰਜਾਬ ਕਾਂਗਰਸ ਦੇ ਸਾਬਕ ਪ੍ਰਧਾਨ ਸੁਨੀਲ ਜਾਖਲ ਜੋ ਹੁਣ ਭਾਜਪਾ’ਚ ਹਨ’ ਤੇ ਹੁਣ ਪੱਛਮੀ ਬੰਗਾਲ ਦੀ ਸੱਤਾਧਾਰੀ ਤਿਰਣਮੂਲ ਕਾਂਗਰਸ ਦੇ ਮੰਤਰੀ ਆਖਿਲ ਗਿਰੀ ਵਲੋਂ ਦੇਸ਼ ਸੰਵਿਧਾਨ ਦੇ ਸੁਪਰੀਮ ਮੁਖੀ ਮਾਨਯੋਗ ਰਾਸ਼ਟਰਪਤੀ ਦਰੋਪਤੀ ਮੁਰਮੂ ਦੀ ਦਿਖ ਤੇ ਨਸਲੀ ਟਿੱਪਣੀ ਕਰਕੇ ਸਮੁੱਚੇ ਐਸ ਸੀ ਸਮਾਜ ਪਹਿਲਾਂ ਅਪਮਾਨ ਕਰਨਾ ਅਤੇ ਬਾਅਦ’ਚ ਮੁਵਾਫੀ ਮੰਗਣ ਵਾਲੇ ਅਖੌਤੀ ਉਚ ਜਾਤੀ ਸਭਿਆਚਾਰ ਨੂੰ ਖਤਮ ਕਰਨ ਹਿੱਤ ਸੰਘਰਸ਼ ਵਿਡਣਾ ਚਾਹੀਦਾ ਹੈ । ਭਾਈ ਖਾਲਸਾ ਨੇ ਕਿਹਾ ਪੱਛਮੀ ਬੰਗਾਲ ਦੀ ਸੱਤਾਧਾਰੀ ਤਿਰਣਮੂਲ ਕਾਂਗਰਸ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਅਖਿਲ ਗਿਰੀ ਨੂੰ ਆਹੁੰਦੇ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਐਸ ਸੀ ਅਤੇ ਆਦਿ ਵਾਸੀਆਂ ਵਲੋਂ ਆਖਿਲ ਗਿਰੀ ਵਿਰੁੱਧ ਬਾਕੁਰਾ’ਚ ਸੜਕਾਂ ਜਾਮ ਕਰਨਾ ਅਤੇ ਬਾਂਕੁੜਾ’ਚ ਕਈ ਕਬੀਲਿਆਂ ਦੀਆਂ ਕਮੇਟੀਆਂ ਦੇ ਸਮਰਥਕ ਵਲੋਂ ਸੜਕਾਂ ਤੇ ਉਤਰ ਆਉਣਾ ਤੇ ਸਥਾਨਕ ਮੰਤਰੀ ਦੀ ਕਾਰ ਨੂੰ ਰੋਕਣ ਤੋਂ ਬਾਅਦ ਗਿਰੀ ਨੇ ਇਕ ਵੀਡੀਓ ਕਲਿਪ ਰਾਹੀਂ ਮੁਵਾਫੀ ਮੰਗ ਲਈ ਹੈਂ ਪਰ ਲੋਕ ਅਜੇ ਸ਼ਾਤ ਨਹੀਂ ਹੋ ਰਹੇ ਅਤੇ ਗਿਰੀ ਦੀ ਸਰਕਾਰ ਤੋਂ ਬਰਖਾਸਤੀ ਦੀ ਮੰਗ ਰਹੇ ਜੋ ਵਧੀਆ ਉਪਰਾਲਾ ਹੈ। ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਨਿਖੇਧੀ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਠਲ ਪਾਉਣ ਲਈ ਸਖਤ ਤੋਂ ਸਖਤ ਕਾਨੂੰਨੀ ਧਰਾਵਾਂ ਲਿਆਂਦੀਆਂ ਜਾਣ ਤਾਂ ਕਿ ਲੋਕਾਂ ਨੂੰ ਰਬ ਦੀ ਆਪਣੇ ਰੂਪ ‘ਚ ਭੇਜੀ ਇਨਸਾਨੀਅਤ ਰੂਪੀ ਦੁਨੀਆ ਦੀਆਂ ਕਦਰਾਂ ਕਦਰਾਂ ਕੀਮਤਾਂ ਵਾਲਾ ਸਬਕ ਸਿਖਾਇਆ ਜਾ ਸਕੇ ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਕਨੇਡਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਭਾਈ ਜੋਗਿੰਦਰ ਸਿੰਘ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਵਰਨ ਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਆਦਿ ਆਗੂ ਹਾਜਰ ਸਨ

Leave a Reply

Your email address will not be published. Required fields are marked *