ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਸਿਟੀ ਭੁਪਿੰਦਰ ਸਿੰਘ ਕਲੇਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜ਼ਰੂਰੀ ਮੁਰੰਮਤ ਕਰਕੇ 11 ਕੇ.ਵੀ ਤ੍ਰਿਮੋ ਰੋਡ ਫੀਡਰ ਅਧੀਨ ਪੈਂਦੇ ਇਲਾਕੇ ਦੀ ਬਿਜਲੀ ਸਪਲਾਈ 21 ਜੂਨ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਫੀਡਰਾਂ ਅਧੀਨ ਪੈਂਦੇ ਇਲਾਕੇ ਤ੍ਰਿਮੋ ਰੋਡ, ਸੰਤ ਨਗਰ ਤੋਂ ਹੱਲਾ ਮੋੜ, ਬਹਿਰਾਮਪੁਰ ਰੋਡ ਤੋਂ ਬਾਗ, ਪੁਰਾਣੀ ਸਬਜ਼ੀ ਮੰਡੀ ਜੀ.ਟੀ.ਰੋਡ ਤੋਂ ਡਾਕਖਾਨਾ ਚੌਕ, ਜੇਲ੍ਹ ਰੋਡ ‘ਤੇ ਸਥਿਤ ਸਰਕਾਰੀ ਕੋਠੀਆਂ, ਗੋਪਾਲ ਨਗਰ, ਕ੍ਰਿਸ਼ਨਾ ਨਗਰ, ਬਾਠ ਵਾਲੀ ਗਲੀ ਆਦਿ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।


