ਗੁਰਦਾਸਪੁਰ,13 ਸਤੰਬਰ (ਸਰਬਜੀਤ ਸਿੰਘ)– ਐਸ.ਐਸ.ਪੀ ਦਯਾਮਾ ਹਰੀਸ਼ ਕੁਮਾਰ, ਸੀਨੀਅਰ ਕਪਤਾਨ ਪੁਲਸ, ਗੁਰਦਾਸਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਉਹਨਾਂ ਵੱਲੋਂ ਕਪਤਾਨ ਪੁਲਸ, ਸਥਾਨਿਕ, ਗੁਰਦਾਸਪੁਰ, ਉਪ ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਗੁਰਦਾਸਪੁਰ, ਉਪ ਮੰਡਲ ਮੈਜਿਸਟਰੇਟ, ਗੁਰਦਾਸਪੁਰ, ਡਾ: ਭਾਰਤ ਭੂਸ਼ਨ ਸਿਵਲ ਸਰਜਨ, ਡਾ: ਰਚਨਾ ਬਾਵਾ ਪ੍ਰੈਸ ਸੈਕਟਰੀ ਪੀਸੀਐਮਐਸ, ਡਾ: ਜਨਾਰਦਨ ਜਨਰਲ ਸੈਕਟਰੀ ਪੀਸੀਐਮਐਸ , ਡਾ. ਲਵਪ੍ਰੀਤ ਜੁਆਇੰਟ ਸੈਕਟਰੀ ਪੀਸੀਐਮਐਸ ਸਿਵਲ ਹਪਸਤਾਲ ਗੁਰਦਾਸਪੁਰ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਡਾਕਟਰ ਸਾਹਿਬਾਨਾਂ ਵੱਲੋਂ ਹਸਪਤਾਲਾ ਦੀ ਸੁਰੱਖਿਆ ਦੀ ਮੰਗ ਕੀਤੀ ਗਈ, ਜਿਨਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਸਾਰੇ ਹਸਪਤਾਲਾ ਦੀ ਮੈਪਿੰਗ ਕਰਕੇ ਮੋਬਾਇਲ ਨੰਬਰਾਂ ਸਮੇਤ ਲਿਸਟਾ ਇਸ ਦਫ਼ਤਰ ਨੂੰ ਮੁਹੱਈਆ ਕਰਵਾਉਣ ਤਾਂ ਜੋ ਉਹਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਦੀ ਸੁਰੱਖਿਆ ਲਈ ਪੁਲਿਸ ਪੋਸਟ ਅਤੇ 01 ਪੀ.ਸੀ.ਆਰ ਮੋਟਰਸਾਈਕਲ ਸਿਫਟ ਵਾਇਜ਼ ਤਾਇਨਾਤ ਕੀਤਾ ਗਿਆ ਹੈ, ਇਸ ਤੋਂ ਇਲਾਵਾ ਪੀ.ਸੀ.ਆਰ, 112 ਹੈਲਪਲਾਈਨ, ਪੁਲਿਸ ਕੰਟਰੋਲ ਰੂਮ, ਨੇੜੇ ਦੇ ਨਾਕਿਆ, ਗਸ਼ਤਾ, ਪੁਲਿਸ ਪੈਟਰੋਲਿੰਗ ਵਹੀਕਲਾ ਰਾਹੀਂ ਵੀ ਸੁਰੱਖਿਆ ਮੁਹੱਈਆ ਕਰਵਾਈਆਂ ਗਈ ਹੈ ਅਤੇ ਹਦਾਇਤ ਕੀਤੀ ਗਈ ਕਿ ਪੁਲਸ ਹੈਲਪਲਾਈਨ ਦੇ ਸਾਰੇ ਨੰਬਰਾਂ ਨੂੰ ਹਸਪਤਾਲਾਂ ਵਿੱਚ ਡਿਸਪਲੇਅ ਤੇ ਲਗਾਇਆ ਜਾਵੇ ਤਾਂ ਜੋ ਜਰੂਰਤ ਸਮੇਂ ਜਲਦੀ ਤੋਂ ਜਲਦੀ ਪੁਲਸ ਨਾਲ ਸੰਪਰਕ ਕਾਇਮ ਕੀਤਾ ਜਾ ਸਕੇ ਅਤੇ ਸਮੇਂ ਸਿਰ ਪੁਲਸ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਭਵਿੱਖ ਵਿੱਚ ਵੀ ਸਮੇਂ-ਸਮੇਂ ਸਿਰ ਹਸਪਤਾਲਾ ਦੀ ਸੁਰੱਖਿਆ ਨੂੰ ਲੈ ਕੇ ਕੁ-ਆਰਡੀਨੇਸ਼ਨ ਮੀਟਿੰਗਾਂ ਕਰਕੇ ਸੁਰੱਖਿਆ ਦੇ ਪ੍ਰਬੰਧ ਪੁਖਤਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।