ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨਜ (ਏਕਟੂ) ਵੱਲੋਂ ਮਈ ਦਿਵਸ ਮਨਾਇਆ
ਬਟਾਲਾ, ਗੁਰਦਾਸਪੁਰ, 2 ਮਈ (ਸਰਬਜੀਤ ਸਿੰਘ)– ਫੈਜਪੁਰਾ ਰੋਡ ਬਟਾਲਾ ਵਿਖੇ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨਜ (ਏਕਟੂ) ਵਲੋਂ ਮਈ ਦਿਵਸ ਮਨਾਇਆ ਗਿਆ।ਜਿਸਦੀ ਪ੍ਰਧਾਨਗੀ ਵਿਜੇ ਕੁਮਾਰ ਸੋਹਲ, ਦਲਬੀਰ ਭੋਲਾ ਮਲਕਵਾਲ ਅਤੇ ਗੁਰਮੁਖ ਸਿੰਘ ਲਾਲੀ ਭਾਗੋਵਾਲ ਨੇਂ ਸਾਂਝੇ ਤੌਰ ਤੇ ਕੀਤੀ।
ਇਸ ਸਮੇਂ ਬੋਲਦਿਆਂ ਏਕਟੂ ਦੇ ਸੂਬਾ ਜਨਰਲ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ ਅਤੇ ਏਕਟੂ ਦੇ ਸੂਬਾ ਮੀਤ ਪ੍ਰਧਾਨ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ 138ਵਾਂ ਮਈ ਦਿਵਸ ਉਸ ਸਮੇਂ ਮਨਾਇਆ ਜਾ ਰਿਹਾ ਹੈ ਜਦੋਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਮੋਦੀ ਸਰਕਾਰ ਵਲੋਂ ਸੰਵਿਧਾਨਕ ਸੰਸਥਾਵਾਂ ਈ ਡੀ,ਸੀ ਬੀ ਆਈ,ਚੋਣ ਕਮਿਸ਼ਨ,ਇਨਕਮ ਟੈਕਸ ਅਤੇ ਨਿਆਂ ਪਾਲਿਕਾ ਨੂੰ ਆਪਣੇ ਸਿਆਸੀ ਹਿਤਾਂ ਲਈ ਵਰਤਿਆ ਜਾ ਰਿਹਾ ਹੈ। ਮੋਦੀ ਸਰਕਾਰ ਦੇਸ ਵਿੱਚ ਖੁਲਮਖੁਲਾ ਫਿਰਕੂ ਜ਼ਹਿਰ ਉਗਲ ਰਹੀ ਹੈ। ਭਾਜਪਾ ਸਰਕਾਰ ਵਲੋਂ 12ਘੰਟੇ ਦੀ ਦਿਹਾੜੀ ਕਰਨ ਅਤੇ 40ਕਿਰਤ
ਕਨੂੰਨਾਂ ਨੂੰ ਚਾਰ ਕੋਡਾ ਵਿਚ ਬਦਲਣ ਦੀ ਨਿੰਦਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਇਹ ਕਾਰਵਾਈ ਦਰਸਾਉਦੀ ਹੈ ਕਿ ਭਾਜਪਾ ਮਜ਼ਦੂਰ
ਵਿਰੋਧੀ ਪਾਰਟੀ ਹੈ। ਆਗੂਆਂ ਕਿਹਾ ਕਿ ਜੇਕਰ ਮੋਦੀ ਸਰਕਾਰ ਤੀਸਰੀ ਦਫਾ ਸੱਤਾ ਵਿੱਚ ਆਉਂਦੀ ਹੈ ਤਾਂ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਨਹੀਂ ਬੱਚ ਸਕੇਗਾ ਤਾਂ ਲੋੜ ਹੈ ਕਿ ਭਾਜਪਾ ਨੂੰ ਹਰ ਹਾਲਤ ਵਿੱਚ ਸਤਾ ਵਿੱਚ ਆਉਣ ਤੋਂ ਰੋਕਿਆ ਜਾਵੇ। ਬੁਲਾਰਿਆਂ ਮਾਨ ਸਰਕਾਰ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਸਰਕਾਰ ਜਨਤਾ ਨਾਲ ਕੀਤੀਆਂ ਗਰੰਟੀਆ ਨੂੰ ਪੂਰਾ ਨਹੀਂ ਕਰ ਸਕੀ ਅਤੇ ਪੰਜਾਬ ਦੇ ਅਮਨ ਕਾਨੂੰਨ
ਇਸ ਸਮੇਂ ਸੁਖਦੇਵ ਸਿੰਘ ਭਾਗੋਕਾਵਾਂ, ਕੁਲਦੀਪ ਰਾਜੂ,ਸਿਰੀਮਤੀ ਰੇਖਾ, ਬਲਬੀਰ ਉਂਚਾ ਧਕਾਲਾ, ਕਰਮਜੀਤ ਸਿੰਘ ਖੰਨਾ ਚਮਾਰਾਂ, ਲਖਵਿੰਦਰ ਸਿੰਘ ਭਾਗੋਵਾਲ , ਕਪਤਾਨ ਸਿੰਘ, ਰਣਜੀਤ ਕੌਰ ਡੰਡਵ, ਰਾਣੀ ਖੋਖਰ, ਸਵਿੰਦਰ ਕੌਰ ਚੱਕਭਗਵਾਂ, ਬੰਟੀ ਪਠਾਨਕੋਟ, ਪ੍ਰੇਮ ਸਿੰਘ ਲਾਲੀ, ਸੁਰਜੀਤ ਸਿੰਘ ਗਿਲਅਤੇ ਬਲਜੀਤ ਸਿੰਘ ਅਰਲੀਭੱਨ ਨੇ ਵੀ ਆਪਣੇ ਵਿਚਾਰ ਰੱਖੇ।