ਸੀਪੀਆਈ ਤੇ ਏਟਕ ਵੱਲੋ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਮਈ ਦਿਵਸ ਮਨਾਇਆ
ਮਾਨਸਾ, ਗੁਰਦਾਸਪੁਰ, 2 ਮਈ (ਸਰਬਜੀਤ ਸਿੰਘ)– ਮਜਦੂਰ ਜਮਾਤ ਦੁਆਰਾ ਖੂਨ ਡੋਲ ਕੇ ਪ੍ਰਾਪਤ ਕੀਤੇ ਅਧਿਕਾਰਾ ਨੂੰ ਸਮੇ ਦੇ ਹਾਕਮ ਕਾਰਪੋਰੇਟ ਘਰਾਣਿਆ ਦੇ ਇਸਾਰਿਆ ਤੇ ਖੋਹਣ ਦੇ ਰਸਤੇ ਤੇ ਚੱਲ ਪਏ ਹਨ , ਮੋਦੀ ਹਕੂਮਤ ਦੁਆਰਾ ਮਜਦੂਰ ਪੱਖੀ 44 ਲੇਬਰ ਕਾਨੂੰਨ ਦਾ ਭੋਗ ਪਾ ਕੇ ਮਜਦੂਰ ਵਿਰੋਧੀ ਚਾਰ ਲੇਬਰ ਕੋਡ ਬਣਾ ਕੇ ਕੰਮ ਦੇ ਘੰਟੇ 8 ਤੋ 12 ਕਰ ਦਿੱਤੇ ਤੇ ਜੱਥੇਬੰਦ ਹੋਣ ਦਾ ਹੱਕ ਵੀ ਮਜਦੂਰਾ ਤੋ ਖੋਹ ਲਿਆ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਸੀਪੀਆਈ ਤੇ ਏਟਕ ਵੱਲੋ ਆਯੋਜਿਤ ਕੀਤੇ ਮਈ ਦਿਵਸ ਨੂੰ ਸਮਰਪਿਤ ਪ੍ਰਭਾਵਸਾਲੀ ਸਮਾਗਮ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਰਦਿਆ ਕਿਹਾ ਕਿ ਆਉਣ ਵਾਲੀਆ ਆਮ ਚੌਣਾ ਵਿੱਚ ਫਿਰਕੂ ਫਾਸੀਵਾਦੀ ਤਾਕਤਾਂ ਨੂੰ ਹਰਾਉਣਾ ਮਈ ਦਿਵਸ ਦੇ ਸਹੀਦਾ ਨੂੰ ਸੱਚੀ ਸਰਧਾਜਲੀ ਹੋਵੇਗੀ , ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਫਿਰਕੂ ਫਾਸੀਵਾਦੀ ਤਾਕਤਾ ਦੁਆਰਾ ਚੌਣਾ ਜਿੱਤ ਕੇ ਸੰਵਿਧਾਨ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਖਤਮ ਕਰਨ ਦੀਆਂ ਸਾਜਿਸਾ ਰੱਚ ਰਹੀਆਂ ਹਨ ਤੇ ਦੇਸ ਨੂੰ ਤਾਨਾਸ਼ਾਹੀ ਵੱਲ ਧੱਕਣ ਦੇ ਸੁਪਨੇ ਦੇਖ ਰਹੀਆ ਹਨ , ਜਿਨ੍ਹਾਂ ਨੂੰ ਦੇਸ ਦੇ ਕਿਰਤੀ ਲੋਕ ਕਦੇ ਕਾਮਜਾਬ ਨਹੀ ਹੋਣ ਦੇਣਗੇ । ਇਸ ਸਮਾਗਮ ਦੀ ਪ੍ਰਧਾਨਗੀ ਚਾਰ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਸਾਥੀ ਰਤਨ ਭੋਲਾ , ਅਜੈਬ ਸਿੰਘ , ਜੀਤਾ ਰਾਮ ਗੋਬਿੰਦਪੁਰੀਆ ਤੇ ਕਾਲਾ ਖਾਂ ਭੰਮੇ ਨੇ ਕੀਤੀ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਹਰਪ੍ਰੀਤ ਸਿੰਘ ਮਾਨਸਾ , ਆਤਮਾ ਸਿੰਘ ਪੁਮਾਰ , ਰਤਨ ਭੋਲਾ , ਦਾਰਾ ਖਾ ਦਲੇਲ ਸਿੰਘ ਵਾਲਾ , ਨਿਰਮਲ ਸਿੰਘ ਬੱਪੀਆਣਾ , ਗੁਰਜਿੰਦਰ ਸਿੰਘ ਜੋਗਾ , ਜੱਗਾ ਸਿੰਘ ਬਾਜੇਵਾਲਾ , ਬੂਟਾ ਸਿੰਘ ਬਾਜੇਵਾਲਾ , ਬਲਵਿੰਦਰ ਸਿੰਘ ਨਿੱਕਾ , ਪਵਨ ਕੁਮਾਰ ਮਾਨਸਾ , ਗੁਰਪ੍ਰੀਤ ਸਿੰਘ ਪ੍ਰੇਮੀ , ਗੁਰਵਿੰਦਰ ਸਿੰਘ ਮਾਨਸਾ , ਬਬਲੀ ਮਾਨਸਾ , ਕਮਲ ਕੁਮਾਰ ਮਾਨਸਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।