ਗੁਰਦਾਸਪੁਰ, 15 ਨਵੰਬਰ (ਸਰਬਜੀਤ ਸਿੰਘ)-ਕੇਰਲਾ ਵਿੱਚ ਖੇਤੀ ਯੋਗ ਜਮੀਨ ਘੱਟ ਕਾਰਨ ਉੱਥੇ ਪਸ਼ੂਆ ਦੇ ਚਾਰੇ ਲਈ ਲੰਬੇ ਸਮੇਂ ਤੋਂ ਕਿੱਲਤ ਆ ਰਹੀ ਹੈ | ਦੁਧਾਰੂ ਤੇ ਖੇਤੀ ਪਸ਼ੂਆ ਨੂੰ ਚਾਰਾ ਦੇਣ ਲਈ ਸਬਜ਼ੀਆਂ ਖਾਣ ਲਈ ਦਿੱਤੀਆ ਜਾ ਰਹੀਆਂ ਹਨ | ਇਸ ਕਰਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿੱਖਿਆ ਹੈ ਕਿ ਸਾਨੂੰ ਪਸ਼ੂਆ ਦੇ ਚਾਰੇ ਲਈ ਪੰਜਾਬ ਸਰਕਾਰ ਪਰਾਲੀ ਕਿਸਾਨਾਂ ਤੋਂ ਲੈ ਕੇ ਸਾਡੇ ਤੱਕ ਪੁੱਜਦਾ ਕਰਨ | ਅਸੀ ਉਸਦਾ ਬਣਦਾ ਮੁੱਲ ਅਦਾ ਕਰਨ ਲਈ ਤਿਆਰ ਹਾਂ | ਇਹ ਪੰਜਾਬ ਦੀ ਪਰਾਲੀ ਟ੍ਰੇਨਾਂ ਰਾਹੀਂ ਕੇਰਲਾ ਜਾਇਆ ਕਰੇਗੀ | ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਇਸਦਾ ਚੌਖਾ ਲਾਭ ਹੋਣ ਦੀ ਸੰਭਾਵਨਾ ਹੈ |