ਗੁਰਦਾਸਪੁਰ, 12 ਨਵੰਬਰ (ਸਰਬਜੀਤ ਸਿੰਘ)–ਧਾਰਮਿਕ ਅਸਥਾਨਾਂ ਦੇ ਡੇਰਾ ਧਾਰੀ ਸੰਤਾਂ ਮਹਾਪੁਰਸ਼ਾਂ ਨੂੰ ਸਾਵਧਾਨ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸੰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧਾਰਮਿਕ ਅਸਥਾਨਾਂ ਤੇ ਆਉਣ ਵਾਲੇ ,ਜਾ ਸੱਦੇ ਗਏ ਚੱਕਰਵਰਤੀ ਸਾਧੂਆਂ ਤੇ ਬੇਹੰਗਮ ਨਿਹੰਗ ਸਿੰਘਾਂ ਦੇ ਨਾਲ-ਨਾਲ ਲੋੜਵੰਦ ਗਰੀਬਾਂ ਦਾ ਆਦਰ ਮਾਣ ਸਨਮਾਨ ਕਰਨ ਦੀ ਬਜਾਏ ਅਪਮਾਨਤ ਕਰਨ ਵਾਲੇ ਰਬ ਵਿਰੋਧੀ ਵਰਤਾਰੇ ਦੇ ਦੋਸ਼ ਵਜੋਂ ( ਪੈ ਸਕਦੀ ਹੈ, ਰਬ ਦੀ ਅਨੋਖੀ ਮਾਰ) ਇਸ ਕਰਕੇ ਵੱਡੇ ਵੱਡੇ ਧਾਰਮਿਕ ਅਸਥਾਨਾਂ ਅਤੇ ਡੇਰਾ ਧਾਰੀ ਪ੍ਰਬੰਧਕਾਂ ਨੂੰ ਚਾਹੀਦਾ ਹੈਂ ਕਿ ਉਹ ਆਪਣੇ ਅਸਥਾਨਾਂ ਤੇ ਸੱਦੇ ਜਾ ਹੋਰ ਆਉਣ ਵਾਲੇ ਚੱਕਰਵਰਤੀ ਸਾਧੂਆਂ ਅਤੇ ਬੇਹੰਗਮ ਨਿਹੰਗ ਸਿੰਘਾਂ ਦਾ ਆਦਰ ਮਾਣ ਸਤਿਕਾਰ ਕਰਨ ਦੀ ਬਜਾਏ ਅਪਮਾਨਤ ਕਰਨ ਵਾਲਾਂ ਰਬ ਵਰੋਧੀ ਵਰਤਾਰਾ ਬੰਦ ਕਰਕੇ ਆਮ ਸੰਗਤਾਂ ਨੂੰ ਸਾਧੂਆਂ ਤੇ ਬੇਹੰਗਮਾ ਦੀ ਸੇਵਾ ਕਰਨ ਵਾਲਾ ਪਾਠ ਉਪਦੇਸ਼ ਦੇਣ ਦੀ ਲੋੜ ਤੇ ਜੋਰ ਦੇਣ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੁਲਤਾਨ ਪੁਰ ਲੋਧੀ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਆਖਰੀ ਦਿਨ ਕੱਢੇ ਮਹੱਲੇ ਮੌਕੇ ਪਤਰਕਾਰਾਂ ਨਾਲ ਅੰਮ੍ਰਿਤਸਰ ਵਿਖੇ ਕਰੋੜਪਤੀ ਗੁਰਸਿੱਖ ਤੋਂ ਨਾਸਤਕ ਬਣੇ ਕਰਨੈਲ ਸਿੰਘ ਵਲੋਂ ਲੜਕੇ ਦੀ ਸਾਦੀ ਤੇ ਘਰ ਸੱਦੇ ਕੀਰਤਨੀਏ ਭਾਈ ਗਿਆਨ ਸਿੰਘ ਨੂੰ ਅਪਮਾਨਤ ਕਰਨ ਤੋਂ ਉਪਰੰਤ ਰਬ ਦੀ ਮਾਰ ਰਾਹੀਂ ਕਰੋੜਪਤੀ ਤੋਂ ਬਣੇ ਰੋੜ ਪਤੀ ਅਤੇ ਮੁੜ ਆਏ ਉਸੇ ਭਾਈ ਗਿਆਨ ਸਿੰਘ ਕੀਰਤਨੀਏ ਤੋਂ ਮੁਵਾਫੀ ਭੁਲ ਬਖਸ਼ਾਉਣ ਗੁਰੂ ਘਰ ਦੀ ਸ਼ਰਨ ਵਾਲੀ ਘਟਨਾ ਨੂੰ ਮੁੱਖ ਰਖ ਕੇ ਧਾਰਮਿਕ ਅਸਥਾਨਾਂ ਅਤੇ ਡੇਰਾਧਾਰੀ ਸੰਤਾਂ ਮਹਾਪੁਰਸ਼ਾਂ ਨੂੰ ਕਰਵਰਤੀ ਸਾਧੂਆਂ ਅਤੇ ਬੇਹੰਗਮ ਨਿਹੰਗ ਸਿੰਘਾਂ ਦਾ ਆਦਰ ਮਾਣ ਸਤਿਕਾਰ ਕਰਨ ਦੀ ਬਜਾਏ ਅਪਮਾਨਤ ਕਰਨ ਵਾਲੇ ਵਰਤਾਰੇ ਦੀ ਨਿੰਦਾ ਅਤੇ ਸਮੂਹ ਸੰਤਾਂ ਮਹਾਪੁਰਸ਼ਾਂ ਨੂੰ ਸੱਦੇ ਤੇ ਪਹੁੰਚੇ ਚੱਕਰਵਰਤੀ ਸਾਧੂਆਂ ਅਤੇ ਬੇਹੰਗਮਾ ਦਾ ਬਣਦਾ ਮਾਣ ਸਨਮਾਨ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਫੈਡਰੇਸ਼ਨ ਪ੍ਰਧਾਨ ਨੇ ਸ਼ਪਸ਼ਟ ਕੀਤਾ ਕਈ ਡੇਰਾ ਧਾਰੀਆਂ ਧਰਮਿਕ ਸਮਾਗਮ ਮੌਕੇ ਢੋਲ ਢਮਕੇ ਅਤੇ ਮੀਡੀਆ ਵਾਲਿਆਂ ਲਈ ਤਾਂ ਨੋਟਾਂ ਦਾ ਮੀਹ ਵਰਾਂ ਦੇਦੇ ਹਨ ਅਤੇ ਚੱਕਰ ਵਰਤੀ ਸਾਧੂਆਂ ਤੇ ਬੇਹੰਗਮ ਨੂੰ ਵੇਖ ਕਿ ਉਹਨਾਂ ਨੂੰ ਕੁੱਝ ਦੇਣ ਦੀ ਬਜਾਏ ਅਪਮਾਨਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਖਦੇ ਭਾਈ ਖਾਲਸਾ ਨੇ ਦੱਸਿਆ ਅਜਿਹਾ ਵਰਤਾਰਾ ਅੰਮ੍ਰਿਤਸਰ ਦੇ ਕਰਨੈਲ ਨੇ ਕੀਰਤਨੀਏ ਭਾਈ ਗਿਆਨ ਸਿੰਘ ਨਾਲ ਕੀਤਾ ਜਦੋਂ ਇਕ ਸ਼ਬਦ ਪੜਨ ਦੀ ਬਜਾਏ ਤਿੰਨ ਸ਼ਬਦ ਕੀਰਤਨ ਮਰਯਾਦਾ ਅਨੁਸਾਰ ਪੜ੍ਹਨ ਕਰਕੇ ਜਿਥੇ ਅਪਮਾਨਤ ਕੀਤਾ ਗਿਆ ਅਤੇ ਭੇਂਟਾ ਵੀ 3100 ਦੀ ਬਜਾਏ 2000 ਦੇ ਦਿੱਤੀ ਅਤੇ ਕੰਜਰ ਕੜੀ ਰਾਹੀਂ ਨੱਚਣ ਗਾਉਣ ਵਾਲਿਆਂ ਨੂੰ 4 ਲਖ ਦੀ ਪੰਜ ਲੱਖ ਰੁਪਏ ਵਾਰ ਦਿੱਤੇ । ਭਾਈ ਖਾਲਸਾ ਨੇ ਦੱਸਿਆ ਚੰਦ ਕੂੰ ਦਿਨਾਂ’ਚ ਰਬ ਦੀ ਮਾਰ ਨੇ ਕਰਨੈਲ ਸਿੰਘ ਨੂੰ ਕਰੋੜਾਂ ਤੋਂ ਰੋੜਾ ਤੇ ਲੈ ਆਦੀ ਅਤੇ ਬਾਹਦ’ਚ ਉਸੇ ਗਿਆਨ ਸਿੰਘ ਰਾਹੀਂ ਤੋਂ ਮੰਗਣੀ ਪਈ ਮੁਵਾਫੀ ਤੇ ਆਉਣਾ ਪਿਆਂ ਗੁਰੂ ਘਰ ਦੀ ਸ਼ਰਨ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਧਾਰਮਿਕ ਅਸਥਾਨਾਂ ਦੇ ਡੇਰਾ ਧਾਰੀ ਸੰਤਾਂ ਮਹਾਪੁਰਸ਼ਾਂ ਨੂੰ ਸਾਵਧਾਨ ਕਰਦਿਆਂ ਅਪੀਲ ਕਰਦੀ ਹੈ ਕਿ ਆਪਣੇ ਸਮਾਗਮ ਮੌਕੇ ਸੱਦੇ ਗਏ ਚਕਰ ਵਰਤੀ ਸਾਧੂਆਂ ਤੇ ਬੇਹੰਗਮ ਨਿਹੰਗ ਸਿੰਘਾਂ ਸਮੇਤ ਲੋੜਵੰਦਾਂ ਦਾ ਕੁੱਝ ਦੇਣ ਦੀ ਬਜਾਏ ਅਪਮਾਨਤ ਕਰਨ ਵਾਲਾਂ ਰਬ ਵਿਰੋਧੀ ਵਰਤਾਰਾ ਛੱਡਕੇ ਮਾਨ ਸਨਮਾਨ ਦੇਣ ਵਾਲੇ ਵਰਤਾਰੇ ਰਾਹੀਂ ਆਮ ਸ਼ਰਧਾਲੂਆਂ ਨੂੰ ਅਜਿਹਾ ਪਾਠ ਪੜਾਉਣ ਤਾਂ ਕਿ ਉਹ ਕਰਨੈਲ ਸਿੰਘ ਵਰਗੀ ਰੱਬੀ ਮਾਰ ਤੋਂ ਬਚ ਸਕਣ। ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੰਧੀ ਕੇਵਲ ਸਿੰਘ ਬਾਬਾ ਬਕਾਲਾ ਭਾਈ ਜੋਗਿੰਦਰ ਸਿੰਘ ਭਾਈ ਜਗਤਾਰ ਭਾਈ ਸਵਰਨ ਜੀਤ ਸਿੰਘ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਤੋਂ ਇਲਾਵਾ ਕਈ ਲਾਡਲੀਆਂ ਨਿਹੰਗ ਸਿੰਘ ਫੌਜਾਂ ਹਾਜਰ ਸਨ ।


