ਗੁਰਦਾਸਪੁਰ, 2 ਦਸੰਬਰ (ਸਰਬਜੀਤ ਸਿੰਘ)–ਪੁਨੀਤ ਸਾਗਰ ਜ਼ਿਲ੍ਹਾ ਪ੍ਰਧਾਨ ਸੀ ਪੀ ਐਫ ਕਰਮਚਾਰੀ ਯੂਨੀਅਨ ਗੁਰਦਾਸਪੁਰ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀ NMOPS ਵਲੋਂ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਲਈ ਕੀਤੀ ਮਹਾ ਰੈਲੀ ਦੇ ਸੰਬੰਧ ਵਿੱਚ ਸੂਬਾ ਪ੍ਰਧਾਨ ਸੁਖਜੀਤ ਸਿੰਘ ਅਤੇ ਹੋਰ ਸਾਥੀਆਂ ਤੇ ਦਿਲੀ ਸਰਕਾਰ ਵਲੋਂ ਐਫ ਆਈ ਆਰ ਦਰਜ ਕੀਤੀ ਗਈ ਸੀ ।
ਇਸ ਸਬੰਧ ਵਿੱਚ ਅੱਜ ਪੁਰੇ ਦੇਸ਼ ਭਰ ਵਿੱਚ ਸਾਰੇ ਮੁਲਾਜ਼ਮ ਸਾਥੀਆਂ ਵੱਲੋਂ ਆਗੂਆਂ ਤੇ ਕੀਤੀ FIR ਦਿਆਂ ਕਾਪੀਆਂ ਸਾੜ ਕੇ ਸਰਕਾਰ ਦੀ ਨਿਖੇਧੀ ਕੀਤੀ ਅਤੇ ਮੁਲਾਜ਼ਮਾਂ ਵੱਲੋਂ ਇਹ ਮੰਗ ਰੱਖੀ ਗਈ ਕਿ ਜੇਕਰ ਮੁਲਾਜ਼ਮ ਆਗੂਆਂ ਤੇ ਕੀਤਾ FIR ਰੱਦ ਨਾ ਕੀਤੀ ਗਈ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਇਸ ਐਕਸ਼ਨ ਨੂੰ ਕਰਨ ਲਈ ਅਰਵਿੰਦ ਸ਼ਰਮਾ, ਜਿਲ੍ਹਾ ਜਨਰਲ ਸਕੱਤਰ, ਓਂਕਾਰ ਸਿੰਘ , ਸੀਨੀਅਰ ਮੀਤ ਪ੍ਰਧਾਨ, ਨਵਜੋਦ ਸਿੰਘ ਜਿਲ੍ਹਾ ਵਿੱਤ ਸਕੱਤਰ, ਸ੍ਰੀ ਅਮਨਜੋਤ , ਸ਼ਾਹੁਲ, ਸਤੀਸ਼ ਕੁਮਾਰ , ਨਨੀਤ, ਰਾਹੁਲ, ਸ਼ਿਵਰਾਜ, ਇੰਦਰਜੀਤ, ਗੁਰਪ੍ਰੀਤ ਕੋਰ , ਸ੍ਰੀਮਤੀ ਮੀਰਾ ਠਾਕੁਰ, ਸ੍ਰੀਮਤੀ ਸੁਰੇਖਾ ਠਾਕੁਰ, ਅਸ਼ੋਕ ਕੁਮਾਰ, ਪ੍ਰਬਦੀਪ ਸਿੰਘ, ਗੁਰਪ੍ਰੀਤ ਬੱਬਰ, ਪਲਵਿੰਦਰ ਸਿੰਘ, ਅਮਰ, ਨਵਨੀਤ, ਹਰਪਾਲ, ਗਨੇਸ਼, ਬਲਜਿੰਦਰ ਸਿੰਘ ਬੱਲ ਅਤੇ ਹੋਰ ਸਾਥੀਆਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ । ਇਸ ਤੋਂ ਇਲਾਵਾ ਉਚੇਚੇ ਤੌਰ ਤੇ ਐਸ ਡੀ ਓ ਰਛਪਾਲ ਸਿੰਘ ਢਿੱਲੋਂ, ਐਸ ਡੀ ਓ ਲਵਜੀਤ ਸਿੰਘ, ਅਤੇ ਐਸ ਡੀ ਓ ਪ੍ਰਵੀਨ ਕੁਮਾਰ ਵਲੋਂ ਵੱਲੋਂ ਵੀ ਸ਼ਮੂਲੀਅਤ ਕਰ ਕੇ ਭਰਵਾਂ ਸਹਿਯੋਗ ਦਿੱਤਾ ।


