ਗੁਰਦੁਆਰਾ ਮਾਤਾ ਸਾਹਿਬ ਦੇਵਾ ਵਿਖੇ ਮਾਤਾ ਜੀ ਦੇ ਜਨਮ ਦਿਹਾੜੇ ਤੇ ਧਾਰਮਿਕ ਦੀਵਾਨ ਸੱਜੇ,ਮਹੱਲਾ ਕੱਢਿਆ ਗਿਆ ਤੇ ਬਾਬਾ ਸੁੱਖਾ ਸਿੰਘ ਮੰਨਣ ਗਾੜੇ ਦੇਗਾਂ ਸਰਦਾਰੀਆਂ ਛਕਾਈਆਂ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ)– ਗੁਰੂ ਨਾਨਕ ਦਲ ਮੜੀਆਂ ਵਾਲਿਆਂ ਦੇ  ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜਗਜੀਤ ਸਿੰਘ ਦੀ ਅਗਵਾਈ ‘ਚ ਜਥੇਦਾਰ ਬਾਬਾ ਸੁੱਖਾ ਸਿੰਘ ਮੰਨਣ ਵੱਲੋਂ ਖਾਲਸੇ ਦੀ ਮਾਤਾ ( ਮਾਤਾ ਸਾਹਿਬ ਦੇਵਾਂ) ਜੀ ਦੇ ਜ਼ਨਮ ਦਿਹਾੜੇ ਤੇ ਅੱਜ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਗਾੜੀਆਂ ਦੇਗਾਂ ਸਰਦਾਈਆ ਦੇ ਲੰਗਰ ਲਾ ਕੇ ਮਾਤਾ ਜੀ ਦੀਆਂ ਅਸੀਸਾਂ ਲੈਣ ਲਈ ਪੰਜਾਬ ਤੋਂ ਪਹੁੰਚੀਆਂ ਸਮੂਹ ਦਲ ਪੰਥਾਂ ਦੀਆਂ ਫੌਜਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਜਨਮ ਦਿਹਾੜੇ ਦੇ ਸਮਾਗਮਾਂ ‘ਚ ਹਾਜ਼ਰੀ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਗੁਰੂ ਨਾਨਕ ਮੜੀਆਂ ਦਲਪੰਥ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜਗਜੀਤ ਸਿੰਘ ਜੀ ਦੀ ਅਗਵਾਈ ਹੇਠ ਜਥੇਦਾਰ ਬਾਬਾ ਸੁੱਖਾ ਸਿੰਘ ਮੰਨਣ ਵਾਲਿਆਂ ਵੱਲੋਂ ਸਮੂਹ ਗੁਰੂ ਸਾਹਿਬਾਨਾਂ ਨਾਲ ਸਬੰਧਤ ਜੋੜ ਮੇਲਿਆਂ ਤੇ ਬਦਾਮ, ਮਗ਼ਜ਼, ਕਾਲੀ ਮਿਰਚ ਛੋਟੀ ਇਲਾਚੀ ਗੁਲਾਬ ਫੁੱਲ ਆਦਿ ਪਦਾਰਥਾਂ ਦੀਆਂ ਰਗੜਾਈ ਤੋਂ ਬਾਅਦ ਸਾਣ ਕੇ ਗਾੜੀਆ ਦੇਗਾਂ ਸਰਦਾਈਆ ਦੇ ਲੰਗਰ ਚਲਾ ਕੇ ਗੁਰੂ ਕੀਆ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਤੇ ਸਮੂਹ ਸੰਗਤਾਂ ਦੀਆਂ ਨੂੰ ਛਕਾਉਣ ਦੀ ਇੱਕ ਧਾਰਮਿਕ ਲਹਿਰ ਚਲਾਈ ਹੈ ਅਤੇ ਇਸੇ ਹੀ ਕੜੀ ਤਹਿਤ ਪੰਜਾਬ ਤੋਂ ਆਪਣੀਆਂ ਫੌਜਾਂ ਸਮੇਤ 28 ਸਤੰਬਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਦੁਸਹਿਰੇ ਤੇ ਗਾੜੀਆ ਦੇਗਾਂ ਸਰਦਾਈਆ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਛਕਾਉਣ ਤੋਂ ਉਪਰੰਤ ਖਾਲਸੇ ਦੀ ਮਾਤਾ ਮਾਤਾ ਸਾਹਿਬ ਦੇਵਾ ਜੀ ਦੇ ਜਨਮ ਦਿਹਾੜੇ ਤੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗਾੜੀਆ ਦੇਗਾਂ ਸਰਦਾਈਆ ਦੀ ਸੇਵਾ ਕਰਕੇ ਮਾਤਾ ਜੀ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ, ਭਾਈ ਖਾਲਸਾ ਨੇ ਦੱਸਿਆ ਬਾਬਾ ਸੁੱਖਾ ਸਿੰਘ ਮੰਨਣ ਵਾਲਿਆਂ ਨਿਭਾਈ ਜਾ ਰਹੀ ਸੇਵਾ ਦੀ ਪਾਸਿਓ ਤਰੀਫਾਂ ਕੀਤੀਆਂ ਜਾ ਰਹੀਆਂ ਹਨ, ਅੱਜ ਖ਼ਾਲਸੇ ਦੀ ਮਾਤਾ, ਮਾਤਾ ਸਾਹਿਬ ਦੇਵਾਂ ਜੀ ਦੇ ਜਨਮ ਦਿਹਾੜੇ ਮੌਕੇ ਭਾਰੀ ਦੀਵਾਨ ਸਜਾਏ ਗਏ ਜਿਸ ਵਿਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਰਾਗੀਆਂ ਤੋਂ ਇਲਾਵਾ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਕੀਰਤਨੀ ਜੱਥਿਆਂ ਨੇ ਸ਼ਬਦ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਲਵਾ ਕੇ ਮਾਤਾ ਸਾਹਿਬ ਦੇਵਾਂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਭਾਈ ਖਾਲਸਾ ਨੇ ਦੱਸਿਆ ਦੀਵਾਨ ਸਮਾਪਤੀ ਤੋਂ ਉਪਰੰਤ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਨੇ ਆਪਣੇ ਆਪਣੇ ਘੌੜਿਆ ਤੇ ਸਵਾਰ ਬਰਛੇ, ਬਰਛੀਆਂ, ਕਿਰਪਾਨਾਂ, ਖੰਡੇ ਦੋ ਧਾਰੇ ਤੇ ਹੋਰ ਰਵਾਇਤੀ ਜੰਗੀ ਹਥਿਆਰਾਂ ਨਾਲ ਲੈਸ ਹੋ ਕੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕੀਤਾ,ਮਹੱਲੇ’ਚ ਸਿੰਘ ਸਾਹਿਬ ਜਥੇਦਾਰ ਅਵਤਾਰ ਸਿੰਘ ਦਲਪੰਥ ਬਾਬਾ ਬਿਧੀ ਚੰਦ ਜੀ, ਗੁਰੂ ਨਾਨਕ ਦਲਪੰਥ ਮੜੀਆਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜਗਜੀਤ ਸਿੰਘ, ਜਥੇਦਾਰ ਬਾਬਾ ਬਲਵਿੰਦਰ ਸਿੰਘ ਤਰਨਦਲ ਮਹਿਤਾ ਚੌਂਕ, ਜਥੇਦਾਰ ਬਾਬਾ ਬਲਦੇਵ ਸਿੰਘ ਮੁਖੀ ਸ਼ਹੀਦ ਬਾਬਾ ਜੀਵਨ ਸਿੰਘ ਤਰਨਦਲ, ਜਥੇਦਾਰ ਬਾਬਾ ਸੁਖਪਾਲ ਸਿੰਘ ਮੁੱਖੀ ਮਾਲਵਾ ਤਰਨਾ ਦਲ ਬਾਬਾ ਸੰਗਤ ਸਿੰਘ ਜੀ, ਪ੍ਰਧਾਨ ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਮੁਖੀ ਬਾਬਾ ਸ਼ਾਮ ਸਿੰਘ ਅਟਾਰੀ ਤਰਨਾਦਲ,ਜਥੇਦਾਰ ਬਾਬਾ ਮਨਪ੍ਰੀਤ ਬਾਲੇਵਾਲ, ਜਥੇਦਾਰ ਬਲਬੀਰ ਸਿੰਘ ਖਾਪੜਖੇੜੀ, ਜਥੇਦਾਰ ਬਾਬਾ ਬਿੰਦਰ ਜੌਹਲਾਂ ਵਾਲੇ ਮਿਸਲ ਸ਼ਹੀਦਾਂ ਤਰਨਾ ਦਲ ਤੋਂ ਇਲਾਵਾ ਹਜ਼ਾਰਾਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਤੇ ਹਜ਼ਾਰਾਂ ਹਜ਼ੂਰ ਸਾਹਿਬ ਨਾਂਦੇੜ ਦੀਆਂ ਸੰਗਤਾਂ ਮਹੱਲਾ ‘ਚ ਸ਼ਾਮਲ ਸਨ, ਭਾਈ ਖਾਲਸਾ ਨੇ ਦੱਸਿਆ ਮਹੱਲਾ’ਚ ਲਾਡਲੀਆਂ ਫੌਜਾਂ ਨੇ ਘੌੜਦੋੜ, ਨੇਜ਼ਾ ਬਾਜ਼ੀ, ਗਤਕਾ ਬਾਗੀ, ਪੈਂਤੜਾ ਕੱਢਣੇ ਨੰਗੀਆਂ ਤਲਵਾਰਾਂ ਨਾਲ ਗੱਤਕੇ ਦੇ ਜੌਹਰ ਦੋ ਦੋ ਤਿੰਨ ਤਿੰਨ ਤੇ ਛੇ ਛੇ ਘੌੜਿਆ ਦੀਆਂ ਇਕ ਸਮੇਂ ਦੌੜਾਂ ਲਵਾਉਣ ਵਰਗੀਆਂ ਕਈ ਤਰ੍ਹਾਂ ਦੀਆਂ ਜੰਗ ਜੂੰ ਖੇਡਾਂ ਦਾ ਪ੍ਰਦਰਸ਼ਨ ਕਰਕੇ ਮਾਤਾ ਜੀ ਜਨਮ ਦਿਹਾੜੇ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਸਮੂਹ ਦਲਪੰਥ ਨੂੰ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਮੁੱਖ ਸੇਵਾਦਾਰ ਡਾਕਟਰ ਤੇਜ਼ਾ ਸਿੰਘ ਵੱਲੋਂ ਸਨਮਾਨਤ ਕੀਤਾ ਗਿਆ, ਇਸ ਮੌਕੇ ਜਥੇਦਾਰ ਬਾਬਾ ਦਿਆਲ ਸਿੰਘ ਖ਼ੁਦਮੁਖ਼ਤਿਆਰੇ ਆਮ , ਜਥੇਦਾਰ ਬਾਬਾ ਜੱਗਾ ਸਿੰਘ, ਜਥੇਦਾਰ ਬਾਬਾ ਕਰਤਾਰ ਸਿੰਘ ਚੰਡੀਗੜ੍ਹ,ਜਥੇਦਾਰ ਬਾਬਾ ਗੁਰਸੇਵਕ ਸਿੰਘ, ਜਥੇਦਾਰ ਬਲਬੀਰ ਸਿੰਘ ਸੈਕਟਰੀ ਚੰਡੀਗੜ੍ਹ ਤੋਂ ਇਲਾਵਾ ਕਈ ਜਥੇਦਾਰ ਸਾਹਿਬਾਨ ਹਾਜ਼ਰ ਸਨ, ਇਸ ਮੌਕੇ ਗੁਰੂ ਕੇ ਲੰਗਰਾਂ ਤੋਂ ਇਲਾਵਾ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ ।

Leave a Reply

Your email address will not be published. Required fields are marked *