ਕਲੈਰੀਕਲ ਮੁਲਾਜਮਾਂ ਨੇ ਪੰਜਵੇਂ ਦਿਨ ਹੜਤਾਲ਼ ਕਰਕੇ ਦਫਤਰੀ ਕੰਮ ਰੱਖਿਆ ਠੱਪ-ਸਰਬਜੀਤ ਸਿੰਘ ਡਿਗਰਾ

ਗੁਰਦਾਸਪੁਰ

ਗੁਰਦਾਸਪੁਰ 15 ਅਕਤੂਬਰ (ਸਰਬਜੀਤ ਸਿੰਘ )–5 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ ਯੂਨੀਅਨ ਦੇ ਕਲੈਰੀਕਲ ਕਾਮਿਆ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਹੈ। ਜਿਸਦੇ ਫਲਸਰੂਪ ਕਾਮਿਆ ਵਿੱਚ ਸਰਕਾਰ ਪ੍ਰਤੀ ਭਾਰੀ ਰੋਹ ਪਾਇ੍ਆ ਜਾ ਰਿਹਾ ਹੈ। ਜਿਸਦੇ ਚੱਲਦਿਆ ਅੱਜ 5ਵੇਂ ਦਿਨ ਵੀ ਕਲਮਛੋੜ ਤੇ ਕੰਪਿਊਟਰ ਬੰਦ ਹੜਤਾਲ ਕਰਕੇ ਪੰਜਵੇਂ ਦਿਨ ਵੀ ਕੰਮ ਠੱਪ ਰੱਖਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਸਰਪ੍ਰਸਤ ਰਘਬੀਰ ਸਿੰਘ ਬਡਵਾਲ, ਸੂਬਾ ਵਿੱਤ ਸਕੱਤਰ ਸਰਬਜੀਤ ਸਿੰਘ ਡਿਗਰਾ ਤੇ ਜਿਲਾ ਪ੍ਧਾਨ ਸਾਵਣ ਸਿੰਘ ਦੀ ਅਗਵਾਈ ਵਿੱਚ ਵੱਖ ਵੱਖ ਵਿਭਾਗਾਂ ਦੇ ਸੈਂਕੜੇ ਮੁਲਾਜਮਾਂ ਵੱਲੋਂ ਜਿਲਾ ਪ੍ਬੰਧਕੀ ਕੰਪਲੈਕਸ ਬਾਹਰ ਰੋਸ ਵੱਜੋਂ ਗੇਟ ਰੈਲੀ ਕਰਕੇ ਨਾਹਰੇਬਾਜੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸਾਵਨ ਸਿੰਘ ਅਤੇ ਜਿਲ੍ਹਾ ਸਿਖਿਆ ਗੁਰਦਾਸਪੁਰ ਦੇ ਪ੍ਰਧਾਨ ਨਰਿੰਦਰ ਸ਼ਰਮਾ ਵਲੋ ਸਾਂਝੇ ਤੌਰ ਤੇ ਦੱਸਿਆ ਗਿਆ ਕਿ ਸਰਕਾਰ ਵੱਲੋਂ ਮਨਿਸਟੀਰੀਅਲ ਕੇਡਰ ਦੀਆਂ ਮੰਗਾਂ ਪ੍ਤੀ ਬੜਾ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ ਅਤੇ ਸਰਕਾਰ ਮੁਲਾਜ਼ਮਾਂ ਦੀਆ ਮੰਗਾ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ, ਜਿਸ ਦੇ ਰੋਸ ਵੱਜੋਂ ਸਮੂਹ ਪੰਜਾਬ ਸਰਕਾਰ ਦੇ ਦਫਤਰਾਂ ਵਿੱਚ ਮਨਿਸਟੀਰੀਅਲ ਮੁਲਾਜਮਾਂ ਵੱਲੋਂ ਲਗਾਤਾਰ ਪੰਜਵੇ ਦਿਨ ਕੰਮ ਠੱਪ ਕੀਤਾ ਹੈ। ਵਿਸ਼ੇਸ ਤੌਰ ਤੇ ਪੁੱਜੇ ਅਮਰਜੀਤ ਸਿੰਘ ਸੈਣੀ ਪ੍ਰਧਾਨ ਪੈਨਸ਼ਨਰ ਯੂਨੀਅਨ ਨੇ ਅੱਗੇ ਕਿਹਾ ਕਿ ਸਰਕਾਰ ਦੀ ਬੇਰੁਖੀ ਕਾਰਨ ਮੁਲਾਜਮਾਂ ਅੰਦਰ ਰੋਸ ਦਿਨ ਪ੍ਤੀ ਦਿਨ ਵੱਧਦਾ ਜਾ ਰਿਹਾ ਹੈ ਅਤੇ ਸਰਕਾਰ ਵਲੋ ਪੈਨਸ਼ਨਰਾਂ ਦੀਆ ਬਹੁਤ ਮੰਗਾ ਵੱਲ ਵੀ ਸਰਕਾਰ ਧਿਆਨ ਨਹੀਂ ਦੇ ਰਹੀ, ਜਿਸ ਕਰਕੇ ਪੈਨਸ਼ਨਰ ਵੀ ਮਾਨ ਸਰਕਾਰ ਤੋ ਦੁਖੀ ਹਨ। ਉਕਤ ਆਗੂਆਂ ਕਿਹਾ ਗਿਆ ਕਿ ਅਗਰ ਸਰਕਾਰ ਅਜੇ ਵੀ ਸੂਬਾ ਆਗੂਆ ਨੂੰ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਬੁਲਾ ਕੇ ਮੰਗਾਂ ਦਾ ਹੱਲ ਨਹੀਂ ਕਰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਦੌਰਾਨ ਵਿਭਾਗਾਂ ਵੱਲੋ ਆਪਣੇ ਪ੍ਰਧਾਨ ਨੇ ਸਾਥੀਆ ਸਮੇਤ ਪੁੱਜ ਕੇ ਸਰਕਾਰ ਵਿਰੁੱਧ ਨਾਹਰੇਬਾਜੀ ਕਰਕੇ ਰੋਸ ਪ੍ਗਟ ਕੀਤਾ ਗਿਆ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾ ਰਲੀਜ ਕਰਨ, ਰਹਿੰਦਾ ਬਕਾਇਆe ਜਾਰੀ ਕਰਨਾ, ਪੇਅ ਕਮਿਸ਼ਨ ਦੀਆਂ ਤਰੁੱਟੀਆਂ ਸੋਧਕੇ ਲਾਗੂ ਕਰਨਾ ਆਦਿ ਮੁੱਖ ਮੰਗਾਂ ਜਲਦ ਪੂਰੀਆਂ ਕਰਨ ਦੀ ਗੱਲ ਆਖੀ ਗਈ। ਇਸ ਮੌਕੇ ਬਲਜਿੰਦਰ ਸਿੰਘ ਸੈਣੀ, ਸਤਨਾਮ ਸਿੰਘ ਖੇਤੀਬਾੜੀ ਵਿਭਾਗ, ਸਰਬਜੀਤ ਸਿੰਘ ਮੁਲਤਾਨੀ, ਰਾਜ ਕੁਮਾਰ, ਮਲੂਕ ਸਿੰਘ,ਮਨਜੀਤ ਕੌਰ, ਜਸਬੀਰ ਸਿੰਘ ਡੀ ਸੀ ਆਫਿਸ, ਮੈਨੂੰਐਲ ਨਾਹਰ, ਪੁਨੀਤ ਸਾਗਰ, ਲਖਵਿੰਦਰ ਸਿੰਘ ਲੋਕ ਨਿਰਮਾਣ ਵਿਭਾਗ, ਮਨਜੀਤ ਲਾਲ, ਨਵਤੇਜ ਸਿੰਘ, ਰਾਜਬੀਰ ਸਿੰਘ ਭੂਮੀ ਰੱਖਿਆ ਵਿਭਾਗ, ਜੋਗਿੰਦਰ ਪਾਲ ਸ਼ਰਮਾ ਅੰਮ੍ਰਿਤ ਸਿੰਘ,ਮਨਦੀਪ ਢਿੱਲੋਂ, ਸਿਕੰਦਰ, ਖਜਾਨਾ ਵਿਭਾਗ, ਮੀਰਾ ਠਾਕੁਰ,ਵਿਸ਼ਾਲ ਸ਼ਰਮਾ, ਪਬਲਿਕ ਹੈਲਥ, ਗੁਰਦਿੱਤ ਸਿੰਘ,ਅਮਨਦੀਪ ਸਿੰਘ,ਰਾਜ ਕੁਮਾਰ,ਪੁਸਪਿੰਦਰ ਸਿੰਘ, ਗੁਰਮੁਖ ਸਿੰਘ, ਜਸਬੀਰ ਸਿੰਘ ਸਿਖਿਆ ਵਿਭਾਗ, ਦਲਬੀਰ ਸਿੰਘ ਮਿਠੂ, ਸਹਿਕਾਰੀ ਵਿਭਾਗ ਜਸਪ੍ਰੀਤ ਸਿੰਘ ਪਸ਼ੂ ਪਾਲਣ ਅਤੇ ਹੋਰ ਵੀ ਵਿਭਾਗਾ ਤੋ ਮੁਲਾਜ਼ਮ ਸਾਥੀ ਹਾਜ਼ਰ ਸਨ

Leave a Reply

Your email address will not be published. Required fields are marked *