ਗੁਰਦਾਸਪੁਰ, 18 ਸਤੰਬਰ (ਸਰਬਜੀਤ ਸਿੰਘ)– ਅੱਜ ਤੋਂ ਪੰਜ ਦਿਨ ਪਹਿਲਾਂ ਖ਼ਬਰ ਆਈ ਕਿ ਸ਼ਿਵਸੈਨਾ ਮੁਖੀ ਅਤੇ ਸਿਖਾਂ ਨੂੰ ਬੁਰਾ ਭਲਾ ਦੱਸਣ ਵਾਲੇ ਸੂਰੀ ਨੂੰ ਗੱਡੀ ਚਾੜ੍ਹਨ ਵਾਲੇ ਭਾਈ ਸੰਦੀਪ ਸਿੰਘ ਉਰਫ ਸਨੀ ਨੇ ਪਟਿਆਲਾ ਜੇਲ੍ਹ’ਚ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਤਿੰਨ ਪੁਲਿਸ ਅਧਿਕਾਰੀਆਂ ਨੂੰ ਬਹੁਤ ਬੁਰੀ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਹੈ ਅਤੇ ਉਹ ਜੇਰੇ ਇਲਾਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ ਸੂਬਾ ਸਿੰਘ ਇੰਨਸਪੈਕਟਰ ਦੀ ਹਾਲਤ ਨਾਜ਼ੁਕ ਦੱਸੀ ਜਾ ਸੀ,ਪਰ ਇਸ ਸਬੰਧੀ ਸੰਦੀਪ ਸਿੰਘ ਉਰਫ ਸਨੀ ਦੇ ਵਕੀਲ ਨੇ ਸਪੱਸ਼ਟ ਕੀਤਾ ਹੈ ਕਿ ਸੰਦੀਪ ਸਿੰਘ ਨੂੰ ਜੇਲ੍ਹ ਪ੍ਰਸ਼ਾਸਨ ਨੇ ਬੁਰੀ ਤਰ੍ਹਾਂ ਥਰਡ ਡਿਗਰੀ ਟਾਰਚਰ ਕਰਕੇ ਅਧਮੋਇਆ ਕਰਨ ਤੋਂ ਬਾਅਦ ਹਸਪਤਾਲ ਦਾਖਲ ਕਰਵਾਉਣ ਦੀ ਬਜਾਏ ਸੰਗਰੂਰ ਜੇਲ੍ਹ ਵਿੱਚ ਬਦਲੀ ਕਰ ਦਿੱਤਾ ਹੈ,ਇਥੇ ਇਹ ਗੱਲ ਵਰਨਣਯੋਗ ਹੈ ਕਿ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਦੋਸ਼ੀ ਸੂਬਾ ਸਿੰਘ ਜੋ ਆਪਣੇ ਆਪ ਨੂੰ ਸੂਬਾ ਸਰਹੰਦ ਦੱਸਦਾ ਹੁੰਦਾ ਸੀ ਦੀ ਰਜਿੰਦਰਾ ਹਸਪਤਾਲ ਵਿੱਚ ਮੌਤ ਹੋ ਚੁੱਕੀ ਹੈ,ਜਦੋਂ ਕਿ ਅਦਾਲਤ ਨੇ ਜੇਲ੍ਹ ਸੁਪਰਡੈਂਟ ਨੂੰ ਲੈਟਰ ਲਿਖ ਕੇ ਸੰਦੀਪ ਸਿੰਘ ਉਰਫ ਸਨੀ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ, ਪਰ ਜੇਲ੍ਹ ਸੁਪਰਡੈਂਟ ਨੇ ਆਪਣੇ ਗੁਨਾਹਾਂ ਨੂੰ ਛੁਪਾਉਣ ਖਾਤਰ ਅਦਾਲਤ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਸੰਦੀਪ ਸਿੰਘ ਉਰਫ ਸਨੀ ਨੂੰ ਸੰਗਰੂਰ ਜੇਲ੍ਹ ਵਿਚ ਬਦਲੀ ਕਰ ਦਿੱਤਾ, ਦੂਸਰੇ ਪਾਸੇ ਪੀੜਤ ਪਰਿਵਾਰ ਤੇ ਪੰਥਕ ਜਥੇਬੰਦੀਆਂ ਵੱਲੋਂ ਜੇਲ੍ਹ ਪ੍ਰਸ਼ਾਸਨ ਦੀ ਗੁੰਡਾਗਰਦੀ ਦੇ ਵਿਰੋਧ ਵਿੱਚ ਜੇਲ੍ਹ ਤੋਂ ਬਾਹਰ ਧਰਨਾ ਲਗਾਇਆ ਹੋਇਆ ਹੈ ਅਤੇ ਉਹ ਸਰਕਾਰ ਤੋਂ ਪਟਿਆਲਾ ਜੇਲ੍ਹ ਪ੍ਰਸ਼ਾਸਨ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪਟਿਆਲਾ ਜੇਲ੍ਹ ਪ੍ਰਸ਼ਾਸਨ ਵਲੋਂ ਗੁੰਡਾਗਰਦੀ ਦੇ ਨੰਗੇ ਨਾਚ ਰਾਹੀਂ ਸੰਦੀਪ ਸਿੰਘ ਉਰਫ ਸਨੀ ਨੂੰ ਬੇਹੱਦ ਜਖਮੀ ਕਰਨ,ਅਦਾਲਤ ਦੇ ਹੁਕਮਾਂ ਨੂੰ ਅਣਗੌਲਿਆਂ ਕਰਕੇ ਹਸਪਤਾਲ ਵਿਚ ਦਾਖਲ ਨਾ ਕਰਵਾਉਣ ਤੇ ਸੰਗਰੂਰ ਜੇਲ੍ਹ ਵਿੱਚ ਬਦਲੀ ਕਰਨ ਵਾਲੇ ਗੈਰ ਕਾਨੂੰਨੀ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਜੇਲ੍ਹ ਪ੍ਰਸ਼ਾਸਨ ਪਟਿਆਲਾ ਵੱਲੋਂ ਕੀਤੀ ਗੁੰਡਾਗਰਦੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਕਿ ਅੱਗੇ ਤੋਂ ਕੋਈ ਵੀ ਜੁਮੇਵਾਰ ਜੇਲ੍ਹ ਪ੍ਰਸ਼ਾਸਨ ਅਧਿਕਾਰੀ ਕਾਨੂੰਨ ਦੀ ਉਲੰਘਣਾ ਕਰਕੇ ਜ਼ੁਲਮ ਢਾਹੁਣ ਦੀ ਹਿੰਮਤ ਨਾ ਕਰ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼ਿਵ ਸੈਨਾ ਆਗੂ ਸੂਰੀ ਕਤਲ’ਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਉਰਫ ਸਨੀ ਨੂੰ ਬੇਹੱਦ ਟਾਰਚਰ ਕਰਨ, ਅਦਾਲਤੀ ਹੁਕਮਾਂ ਦੀ ਉਲੰਘਣਾ ਅਤੇ ਜੇਲ੍ਹ ਬਦਲੀ ਕਰਨ ਵਾਲੇ ਗੈਰ ਕਾਨੂੰਨੀ ਵਰਤਾਰੇ ਦੀ ਨਿੰਦਾ, ਸੰਦੀਪ ਸਿੰਘ ਉਰਫ ਸਨੀ ਨੂੰ ਅਦਾਲਤੀ ਹੁਕਮਾਂ ਅਨੁਸਾਰ ਹਸਪਤਾਲ ਦਾਖਲ ਕਰਵਾਉਣ ਦੇ ਨਾਲ ਨਾਲ ਜੇਲ੍ਹ ਪ੍ਰਸ਼ਾਸਨ ਵਲੋਂ ਸ਼ਰੇਆਮ ਜ਼ੁਲਮ ਢਾਹੁਣ,ਅਦਾਲਤੀ ਹੁਕਮਾਂ ਦੀ ਉਲੰਘਣਾ ਕਰਕੇ ਸੰਗਰੂਰ ਜੇਲ੍ਹ ਵਿੱਚ ਬਦਲੀ ਕਰਨ ਵਾਲੇ ਗੈਰ ਕਾਨੂੰਨੀ ਵਰਤਾਰੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਜੇਲ੍ਹ ਪ੍ਰਸ਼ਾਸਨ ਪਟਿਆਲਾ ਦੀ ਗੁੰਡਾਗਰਦੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦੀ ਜੇਲ੍ਹਾਂ ਵਿੱਚ ਹੁਣ ਜੰਗਲ ਰਾਜ ਹੈ ਅਤੇ ਜੇਲ੍ਹ ਪ੍ਰਸ਼ਾਸਨ ਆਪਣੇ ਗੈਰ ਕਾਨੂੰਨੀ ਬਲ ਨਾਲ ਕਿਸੇ ਵੀ ਅੰਡਰ ਟਰਾਇਲ ਕੈਂਦੀ ਨੂੰ ਮੌਤ ਦੇ ਘਾਟ ਉਤਾਰ ਸਕਦੀ ਹੈ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜੇਲ੍ਹ ਪ੍ਰਸ਼ਾਸਨ ਪਟਿਆਲਾ ਦੇ ਸੁਪਰਡੈਂਟ ਤੇ ਹੋਰ ਅਧਿਕਾਰੀਆਂ ਦੀ ਸੰਦੀਪ ਸਿੰਘ ਉਰਫ ਸਨੀ ਨਾਲ ਕੀਤੀ ਕੁੱਟਮਾਰ, ਅਦਾਲਤੀ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਸੰਦੀਪ ਸਿੰਘ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਨਾ ਕਰਵਾਉਣ ਤੇ ਗੈਰ ਕਾਨੂੰਨੀ ਵਰਤਾਰੇ ਰਾਹੀਂ ਸੰਗਰੂਰ ਜੇਲ੍ਹ ਵਿੱਚ ਬਦਲੀ ਕਰਨ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਜੇਲ੍ਹ ਪ੍ਰਸ਼ਾਸਨ ਨੂੰ ਬਖਸ਼ਿਆ ਨਾਂ ਜਾਵੇ।।


