ਆਜ਼ਾਦੀ ਦਿਹਾੜੇ ਅਤੇ ਜਨਮ ਅਸ਼ਟਮੀ ਦੇ ਤਿਉਹਾਰ ਦੇ ਮੱਦੇਨਜ਼ਰ ਐਸਐਸਪੀ ਅਦਿੱਤਿਆ ਆਈਪੀਐਸ ਵੱਲੋਂ ਖ਼ੁਦ ਕੀਤੀ ਪੂਰੇ ਜ਼ਿਲ੍ਹੇ ਦੀ ਨਿਗਰਾਨੀ

ਗੁਰਦਾਸਪੁਰ

ਗੁਰਦਾਸਪੁਰ, 15 ਅਗਸਤ (ਸਰਬਜੀਤ ਸਿੰਘ)– 79ਵੇਂ ਆਜ਼ਾਦੀ ਦਿਹਾੜੇ ਅਤੇ ਜਨਮ ਅਸ਼ਟਮੀ ਦੇ ਤਿਉਹਾਰ ਦੇ ਮੱਦੇਨਜ਼ਰ ਰੱਖਦੇ ਹੋਏ ਐਸਐਸਪੀ ਗੁਰਦਾਸਪੁਰ ਅਦਿੱਤਿਆ ਆਈਪੀਐਸ ਵੱਲੋਂ ਖ਼ੁਦ ਬੀਤੀ ਰਾਤ ਪੂਰੇ ਜ਼ਿਲ੍ਹੇ ਦੀ ਨਿਗਰਾਨੀ ਕੀਤੀ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਅਜਿਹੇ ਸ਼ੁਭ ਮੌਕੇ ਤੇ ਕੋਈ ਵਿਘਨ ਨਾ ਪਾ ਸਕੇ। ਐਸਐਸਪੀ ਅਦਿਤਿਆ ਨੇ ਦੱਸਿਆ ਕਿ ਪੂਰੇ ਸ਼ਹਿਰ ਦੇ ਇਲਾਕੇ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਜਿਵੇਂ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ, ਮੇਨ ਅੰਦੂਰਨੀ ਬਾਜ਼ਾਰ, ਸਾਰੇ ਹੀ ਚੌਂਕ ਅਤੇ ਟੀ ਪੁਆਇੰਟਾਂ ਤੇ ਫੋਰਸ ਤੈਨਾਤ ਕੀਤੀ ਗਈ ਹੈ। ਉਨ੍ਹਾਂ ਪੂਰੇ ਇਲਾਕੇ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਸ਼ਟਮੀ ਦੇ ਪਾਵਨ ਤਿਉਹਾਰ ਤੇ ਸਕਿਉਰਿਟੀ ਹਰ ਮੰਦਰਾਂ ਦੇ ਬਾਹਰ ਤਾਇਨਾਤ ਰਹੇਗੀ ਤਾਂ ਜੋ ਲੋਕ ਪੂਰੀ ਸ਼ਰਧਾ ਨਾਲ ਇਹ ਤਿਉਹਾਰ ਮਨਾ ਸਕਣ।

Leave a Reply

Your email address will not be published. Required fields are marked *