ਕਾਮਰੇਡ ਬੱਖਤਪੁਰਾ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਸੀਟ ਤੇ ਆਮ ਆਦਮੀ ਪਾਰਟੀ ਦੀ ਹੋਈ ਜਿਤ ਨੂੰ ਭ੍ਰਿਸ਼ਟ ਹਥਕੰਡਿਆ, ਸਿਆਸੀ ਧੌਂਸ ਅਤੇ ਸਰਕਾਰੀ ਮਸ਼ੀਨਰੀ ਦੀ ਕੀਤੀ ਦੁਰਵਰਤੋ ਦੀ ਜਿੱਤ ਦੱਸਿਆ

ਗੁਰਦਾਸਪੁਰ


ਗੁਰਦਾਸਪੁਰ, 24 ਜੂਨ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਸੀਟ ਤੇ ਆਮ ਆਦਮੀ ਪਾਰਟੀ ਦੀ ਹੋਈ ਜਿਤ ਨੂੰ ਭ੍ਰਿਸ਼ਟ ਹਥਕੰਡਿਆ, ਸਿਆਸੀ ਧੌਂਸ ਅਤੇ ਸਰਕਾਰੀ ਮਸ਼ੀਨਰੀ ਦੀ ਕੀਤੀ ਦੁਰਵਰਤੋ ਦੀ ਜਿਤ ਦੱਸਿਆ ਹੈ। ਇਸ ਬਾਬਤ ਪ੍ਰੈਸ ਨਾਲ ਗਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸੱਕਤਰ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਜੇਕਰ ਕਾਗਰਸ ਇਕ ਮੁਠ ਹੋ ਕੇ ਇਸ ਸੀਟ ਉਪਰ ਲੜਦੀ ਤਾਂ ਇਸ ਸੀਟ ਨੂੰ 1999 ਦਾ ਗਿਦੜਬਾਹ ਬਨਾਉਣ ਦੇ ਨੇੜੇ ਖੜਿਆ ਜਾ ਸਕਦਾ ਸੀ ਪਰ ਕਾਗਰਸ ਦੇ ਆਗੂਆਂ ਵਿਚ ਸਤਾ ਦੀ ਇਨੀ ਭੁੱਖ ਹੈ ਕਿ ਕਾਂਗਰਸੀ ਆਗੂ ਆਪਣੀ ਪਾਰਟੀ ਵਿਚਲੇ ਆਪਣੇ ਵਿਰੋਧੀ ਆਗੂ ਦੀ ਜਿਤ ਦੀ ਬਿਜਾਏ ਵਿਰੋਧੀ ਪਾਰਟੀ ਦੀ ਜਿਤ ਨੂੰ ਯਕੀਨੀ ਬਨਾਉਣ ਦੀ ਨੀਵੇ ਪੱਧਰ ਦੀ ਰਾਜਨੀਤੀ ਤੱਕ ਚਲੇ ਜਾਦੇ ਹਨ. ਲੁਧਿਆਣਾ ਪਛਮੀ ਵਿਚ ਕਾਗਰਸੀ ਉਮੀਦਵਾਰ ਭਾਰਤ ਭੂਸਨ ਆਸੂ ਨਾਲ ਇਝ ਹੀ ਵਾਪਰਿਆ ਹੈ। ਹੈਰਾਨੀ ਤਾਂ ਇਹ ਹੈ ਕਿ ਕਾਗਰਸ ਦੀ ਕੇਦਰੀ ਲੀਡਰਸ਼ਿਪ ਪਾਰਟੀ ਡਸਿਪਲਨ ਲਾਗੂ ਕਰਨ ਵਿਚ ਇਨੀ ਬੇਵਸ ਅਤੇ ਕਮਜ਼ੋਰ ਹੈ ਕਿ ਕਾਗਰਸੀਆ ਦੀ ਧੜੇਬੰਦੀ ਨੂੰ ਨਾਂ ਕੰਟਰੌਲ ਕਾਰਣ ਹਰਿਆਣੇ ਵਿਚ ਤੀਸਰੀ ਵਾਰ ਭਾਜਪਾ ਨੇ ਸਰਕਾਰ ਬਣਾ ਲਈ ਸੀ, ਜਿਥੇ ਹੁਣ ਤਕ ਧੜੇਬੰਦੀ ਕਾਰਨ ਕਾਗਰਸ ਆਪਣਾ ਐਲ ਓ ਸੀ ਨਹੀਂ ਚੁਣ ਸਕੀ. ਬੱਖਤਪੁਰਾ ਨੇ ਕਿਹਾ ਕਿ ਪੰਜਾਬ ਦੀ ਕਾਗਰਸੀ ਲੀਡਰਸਿਪ ਨੂੰ ਹਰਿਆਣਾ ਦੀ ਕੰਧ ਉਪਰ ਲਿਖਿਆ ਹੋਇਆ ਪੜ੍ਹ ਲੈਣਾ ਚਾਹੀਦਾ ਹੈ ਕਿ ਜੇਕਰ ਉਹ ਵਿਅਕਤੀਗਤ ਚੌਧਰ ਦੀ ਸੋਚ ਚੋਂ ਬਾਹਰ ਨਾ ਨਿਕਲ ਸਕੇ ਤਾਂ 2027 ਵਿਚ ਹਰਿਆਣੇ ਵਰਗਾ ਦੁਹਰਾ ਹੋਵੇਗਾ।

Leave a Reply

Your email address will not be published. Required fields are marked *