ਚਿੱਟਾ ਕਵੀਨ ਪੁਲਸ ਕਾਂਸਟੇਬਲ ਬੀਬੀ ਅਮਨਦੀਪ ਕੌਰ ਦਾ ਪੰਜ ਦਿਨਾਂ ਪੁਲਸ ਰਿਮਾਂਡ ਦੀ ਪੁੱਛਗਿੱਛ ਤੋਂ ਬਚਣ ਲਈ ਬਹਾਨਾ ਬਣਾ ਜੇਲ ‘ਚ ਬਾਹਰ ਆਉਣਾ ਕਈ ਸਵਾਲ ਪੈਦਾ ਕਰਦਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)– ਬੀਤੇ ਦਿਨ ਚਿੱਟਾ ਕਵੀਨ ਅਮਨਦੀਪ ਕੌਰ ਨੂੰ ਬਾਦਲ ਪਿੰਡ ਤੋਂ ਪੰਜਾਬ ਵਿਜੀਲੈਂਸ ਨੇ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਸੀ ਅਤੇ ਉਹ ਪੰਜ ਦਿਨਾਂ ਦੇ ਪੁਲਸ ਰਿਮਾਂਡ ਤੇ ਚੱਲ ਰਹੀ ਸੀ, ਦੱਸਿਆ ਜਾ ਰਿਹਾ ਕਿ ਬੀਤੀ ਰਾਤ ਅਮਨਦੀਪ ਕੌਰ ਨੇ ਪੇਟ ਵਿੱਚ ਦਰਦ ਹੋਣ ਦਾ ਬਹਾਨਾ ਬਣਾਇਆ ਤੇ ਝੱਟ ਹੀ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ,ਆਮ ਕੈਦੀਆਂ ਨੂੰ ਭਾਵੇਂ ਜਿੰਨੀ ਮਰਜ਼ੀ ਤਕਲੀਫ ਹੋਵੇ, ਨਹੀਂ ਲਿਆਂਦਾ ਜਾਂਦਾ ਬਾਹਰ, ਕਈ ਕੈਦੀਆਂ ਦੀ ਤਾਂ ਅਜਿਹੇ ਹਲਾਤਾਂ ਵਿੱਚ ਮੌਤ ਵੀ ਹੋ ਜਾਦੀ ਹੈ,ਪਰ ਚਿੱਟਾ ਕਵੀਨ ਨੂੰ ਰਾਤੋ ਰਾਤ ਜੇਲ੍ਹ ਤੋਂ ਬਾਹਰ ਲਿਆਉਣਾ ਕਈ ਸਵਾਲ ਪੈਦਾ ਕਰਦਾ ਹੈ ਕਿਉਂਕਿ ਜੇਲ੍ਹ ਵਿੱਚ ਕੋਈ ਇਨਸਾਫ ਨਹੀਂ ਮਿਲਦਾ ਆਮ ਕੈਦੀ ਨੂੰ ,ਪਰ ਅਮਨਦੀਪ ਕੌਰ ਨੂੰ ਗੰਭੀਰ ਦੋਸ਼ਾਂ ਅਧੀਨ ਪੰਜ ਦਿਨ ਦੇ ਪੁਲਸ ਰਿਮਾਂਡ ਤੇ ਹੈ ਅਤੇ ਉਸ ਨੂੰ ਰਾਤ ਹੀ ਦਾਖਲ ਕਰਵਾਇਆ ਗਿਆ ਇਸ ਪਿੱਛੇ ਸਬੰਧਤ ਪੁਲਸ ਅਧਿਕਾਰੀਆਂ ਦੀ ਮਿਲੀ ਭੁਗਤ ਹੀ ਹੋ ਸਕਦੀ ਹੈ ਜਿਸ ਦੀ ਵੱਖਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੰਗ ਕਰਦੀ ਹੈ ਅਮਨਦੀਪ ਕੌਰ ਵੱਲੋਂ ਪੁਲੀਸ ਰਿਮਾਂਡ ਤੋਂ ਬਚਣ ਲਈ ਬਹਾਨਾ ਬਣਾ ਕੇ ਹਸਪਤਾਲ ਦਾਖਲ ਕਰਵਾਉਣ ਪਿੱਛੇ ਕੀ ਸਚਾਈ ਹੈ ,ਲੋਕਾਂ ਸਹਾਮਣੇ ਲਿਆਂਦੀ ਜਾਵੇ, ਕਿਉਂਕਿ ਅਮਨਦੀਪ ਕੌਰ ਬਹਾਨੇ ਬਣਾਉਣ ‘ਚ ਮਾਹਰ ਤੇ ਤੇਜ ਤਰਾਰ ਚਲਾਕ ਔਰਤ ਹੈ ਜਿਸ ਦੀ ਪੂਰੀ ਜਾਂਚ ਪੜਤਾਲ ਕਰਨੀ ਲੋਕਾਂ ਅਤੇ ਸਮੇਂ ਦੀ ਮੰਗ ਹੈ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚਿਟਾ ਕਵੀਨ ਪੁਲਸੀਆਂ ਨਾਰ ਵੱਲੋਂ ਪੰਜ ਦਿਨਾਂ ਰਿਮਾਂਡ ਦੀ ਪੁੱਛਗਿੱਛ ਤੋਂ ਬਚਣ ਲਈ ਬਹਾਨਾ ਰਾਹੀਂ ਜੇਲ੍ਹ ਤੋਂ ਬਾਹਰ ਆਉਣ ਵਾਲੇ ਬਹਾਨੇ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਅਮਨਦੀਪ ਕੌਰ ਨੂੰ ਪੰਜਾਬ ਵਿਜੀਲੈਂਸ ਦੀ ਟੀਮ ਨੇ ਪਿੰਡ ਬਾਦਲ ਤੋਂ ਪਿਛਲੇ ਦਿਨੀਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਵੱਡੇ ਦੋਸ਼ ਵਜੋਂ ਕਾਬੂ ਕੀਤਾ ਸੀ ਅਤੇ ਉਹ ਹੁਣ ਪੰਜ ਦਿਨਾਂ ਦੇ ਪੁਲਸ ਰਿਮਾਂਡ ਤੇ ਚੱਲ ਰਹੀ ਸੀ, ਭਾਈ ਖਾਲਸਾ ਨੇ ਦੱਸਿਆ ਬੀਤੇ ਦਿਨੀਂ ਪੰਜਾਬ ਟੀਵੀ ਤੇ ਅਮਨਦੀਪ ਕੌਰ ਨੇ ਇੱਕ ਇੰਟਰਵਿਊ ‘ ਚ ਬਹੁਤ ਫੁਕਰੀਆਂ ਤੇ ਝੂਠ ਪਰਾਧ ਬੋਲਿਆ ਸੀ ਤੇ ਉਨ੍ਹਾਂ ਫੁਕਰੀਆਂ ਤੋਂ ਬਾਅਦ ਹੀ ਉਸ ਨੂੰ ਵਿਜੀਲੈਂਸ ਟੀਮ ਨੇ ਕਾਬੂ ਕੀਤਾ ਸੀ ਅਤੇ ਉਸ ਦੀ ਕੋਠੀ, ਕਾਰਾਂ ਮੋਟਰਸਾਈਕਲ ਤੇ ਪਲਾਂਟ ਆਦਿ ਜਾਇਦਾਦਾਂ ਸੀਜ ਕਰ ਦਿੱਤੀਆਂ ਗਈਆਂ ਸਨ, ਭਾਈ ਖਾਲਸਾ ਨੇ ਕਿਹਾ ਉਹ ਪੁਲਸ ਦੇ ਪੰਜ ਦਿਨਾਂ ਦੇ ਰਿਮਾਂਡ ਦੀ ਪੁੱਛਗਿੱਛ ਤੋਂ ਬਚਣ ਲਈ ਬਹਾਨਾ ਬਣਾ ਕੇ ਬਾਹਰ ਆਈ ਹੈ ਅਤੇ ਇਥੇ ਰਹਿ ਕੇ ਹੋਰ ਪੁੱਛਗਿੱਛ ਤੋਂ ਬਚ ਸਕਦੀ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਆਮ ਚਿੱਟਾ ਵੇਚਣ ਵਾਲਿਆਂ ਦੇ ਘਰਾਂ ਤੇ ਬੁਲਡੋਜ਼ਰ ਚਲਾਉਣ ਵਾਲੀ ਵਿੱਢੀ ਮੁਹਿੰਮ ਤਹਿਤ ਇਸ ਦੀ ਕੋਠੀ ਤੇ ਬਿਲਡੋਜਰ ਚਲਾਇਆ ਜਾਵੇ ਅਤੇ ਪਤਾ ਲਾਇਆ ਜਾਵੇ ਕਿ ਕੇਹੜੇ ਕੇਹੜੇ ਉਚ ਅਧਿਕਾਰੀਆਂ ਦਾ ਇਸ ਨੂੰ ਬਚਾਉਣ ਲਈ ਨੈਟਵਰਕ ਕੰਮ ਕਰ ਰਿਹਾ ਹੈ ਅਤੇ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ,ਜਿਸ ਨੇ ਚਿਟਾ ਵੇਚ ਕੇ ਕਰੌੜਾ ਦੀ ਆਮਦਨੀ ਬਣਾਈ ਤੇ ਪੰਜਾਬ ਦੀ ਨੌਜਵਾਨੀ ਨੂੰ ਮੌਤ ਦੇ ਘਾਟ ਉਤਾਰਿਆ , ਭਾਈ ਖਾਲਸਾ ਨੇ ਕਿਹਾ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਤਾਂ ਸਫ਼ਲਤਾ ਮਿਲ ਸਕਦੀ ਹੈ ਜਦੋਂ ਨਸ਼ਿਆਂ ਦੇ ਤਸਕਰਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਨ੍ਹਾਂ ਨਾਲ ਕੋਈ ਹਮਦਰਦੀ ਨਾ ਰੱਖੀ ਜਾਵੇ ਤਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਸੌਦਾਗਰਾਂ ਤੋਂ ਬਚਾਇਆ ਜਾ ਸਕਦਾ ਹੈ ।।

Leave a Reply

Your email address will not be published. Required fields are marked *