ਗੁਰਦਾਸਪੁਰ, 22 ਮਈ (ਸਰਬਜੀਤ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਿਆਂ ਅਤੇ ਹੋਰ ਸਮਾਜ ਵਿਰੋਧੀ ਭੈੜੇ ਕੰਮਾਂ’ਚ ਫ਼ਸੇ ਬੱਚਿਆਂ ਦੇ ਉਹਨਾਂ ਮਾਪਿਆਂ ਨੂੰ ਤੰਗ ਪਰੇਸ਼ਾਨ ਨਾਂ ਕੀਤਾ ਜਾਵੇ ? ਜੋ ਮਾਪੇ ਆਪਣੇ ਬੱਚਿਆਂ ਦੇ ਮਾੜੇ ਕੰਮਾਂ ਲਈ ਕਾਨੂੰਨੀ ਪ੍ਰਕਿਰਿਆ ਰਾਹੀਂ ਸਰਕਾਰ ਨੂੰ ਸਭ ਕੁਝ ਦੱਸ ਚੁੱਕੇ ਹਨ,ਇਸ ਨਾਲ ਨਸ਼ਿਆਂ ਤੇ ਹੋਰ ਮਾੜੇ ਕੰਮਾਂ’ਚ ਫ਼ਸੇ ਬੱਚਿਆਂ ਦੇ ਮਾਪਿਆਂ ਨੂੰ ਦੋਹਰੀ ਮਾਰ ਪੈ ਰਹੀ ਹੈ, ਕਿਉਂਕਿ ਸਰਕਾਰ ਨੇ ਹੁਣ ਨਸ਼ਿਆਂ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਵਿਰੋਧੀ ਸਖ਼ਤ ਕਾਰਵਾਈਆਂ ਤੇਜ਼ ਕਰ ਦਿੱਤੀਆ ਹਨ,ਜਿਸ ਕਰਕੇ ਨਸ਼ਿਆਂ ਤੇ ਹੋਰ ਮਾੜੇ ਕੰਮਾਂ ਵਿੱਚ ਫ਼ਸੇ ਅਜਿਹੇ ਗਲਤ ਬੱਚਿਆਂ ਕਰਕੇ ਮਾਪਿਆਂ ਨੂੰ ਸਰਕਾਰੀ ਮਾਰ ਪੈ ਰਹੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਸਰਕਾਰ ਨੇ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਵਿੱਢਿਆਂ ਹੋਇਆ ਹੈ ਇਸ ਕਰਕੇ ਸਰਕਾਰ ਦੇ ਡੰਡੇ ਤੋਂ ਡਰਦਿਆਂ ਇਹਨਾਂ ਮਾਪਿਆਂ ਵੱਲੋਂ ਕਹਿਣੇ ਤੋਂ ਬਾਹਰ ਰਹਿਣ ਵਾਲਿਆਂ ਬੱਚਿਆਂ ਨੂੰ ਸਰਕਾਰੀ ਹਲਫਨਾਮੇ ਰਾਹੀਂ ਬੇਦਲ ਕਰਨ ਵਾਲੀ ਬਚਾਓ ਨੀਤੀ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ, ਭਾਈ ਖਾਲਸਾ ਨੇ ਦੱਸਿਆ ਅਜਿਹੀ ਘਟਨਾ ਵਿਧਵਾ ਪ੍ਰਮਜੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਮਕਾਨ ਨੰਬਰ 1296 , ਗੁਰੂ ਅਮਰਦਾਸ ਕਲੋਨੀ ਨਰਾਇਣਗੜ੍ਹ, ਛੇਹਰਟਾ ਅੰਮ੍ਰਿਤਸਰ ਦੀ ਵੇਖਣ ਨੂੰ ਮਿਲੀ ਹੈ ਜਿਸ ਨੇ ਸੁਵਿਧਾ ਕੇਂਦਰ’ਚ ਇੱਕ ਐਫੀਡੇਵਟ ਦੇ ਕੇ ਸਰਕਾਰ ਤੇ ਹੋਰਾਂ ਨੂੰ ਲਿਖਿਆ ਹੈ ਕਿ ਉਹਨਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਮੇਰੇ ਕਹਿਣੇ ਤੋਂ ਬਾਹਰ ਹੋ ਕੇ ਨਸ਼ਿਆਂ ਤੇ ਹੋਰ ਮਾੜੀ ਸੰਗਤ ਦਾ ਸ਼ਿਕਾਰ ਹੋ ਚੁੱਕਾਂ ਹੈ, ਭਾਈ ਖਾਲਸਾ ਨੇ ਦੱਸਿਆ ਉਸ ਨੇ ਲਿਖਿਆ ਜਦੋਂ ਅਸੀਂ ਉਸ ਨੂੰ ਮਾੜੇ ਕੰਮਾਂ ਤੋਂ ਰੋਕਦੇ ਹਾਂ ਤਾਂ ਸਾਡੇ ਨਾਲ ਲੜਾਈ ਝਗੜਾ ਤੇ ਭੱਦਾ ਦੁਰਵਿਹਾਰ ਕਰਦਾ ਹੈ,ਅਸੀਂ ਬਹੁਤ ਦੁਖੀ ਹੋ ਚੁੱਕੇ ਹਾਂ,ਜਿਸ ਕਰਕੇ ਮੈਂ ਆਪਣੀ ਚੱਲ ਅਚੱਲ ਜਾਇਦਾਦ ਤੋਂ ਗੁਰਪ੍ਰੀਤ ਸਿੰਘ ਨੂੰ ਇਲੱਗ ਕਰਦੀ ਹਾਂ, ਉਂਨੇ ਕਿਹਾ ਇਸ ਤੋਂ ਬਾਅਦ ਮੈਂ ਉਸ ਦੇ ਗ਼ਲਤ ਕੰਮਾ ਲਈ ਜੁਮੇਵਾਰ ਨਹੀਂ ਹੋਵਾਗੀ? ਜੋਂ ਵੀ ਉਸ ਨਾਲ ਲੈਣ ਦੇਣ – ਕਾਰ ਵਿਹਾਰ ਕਰੇਗਾ,ਉਹ ਖੁਦ ਹੀ ਜੁਮੇਵਾਰ ਹੋਵੇਗਾ, ਬੀਬੀ ਪਰਮਜੀਤ ਕੌਰ ਨੇ ਸਰਕਾਰ ਨੂੰ ਇਹ ਵੀ ਲਿਖਿਆ ,ਮੈਂ ਇੱਕ ਵਿਧਵਾ ਔਰਤ ਹਾਂ ਅਤੇ ਨਸ਼ਿਆਂ ਵਿਚ ਫਸੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਮੇਰੀਆਂ ਦੋ ਲੜਕੀਆਂ ਲਵਪ੍ਰੀਤ ਕੌਰ ਉਰਫ ਮਨਪ੍ਰੀਤ ਕੌਰ, ਅਤੇ ਮਨਪ੍ਰੀਤ ਕੌਰ ਜੋ ਕਿ ਸ਼ਾਦੀ ਸ਼ੁਦਾ ਹੈ ਤੇ ਆਪਣੇ ਘਰ ਅਬਾਦ ਹੈ, ਉਂਨੇ ਸਰਕਾਰ ਨੂੰ ਸਪੱਸ਼ਟ ਲਿਖਿਆ ਸਾਡੇ ਪੁੱਤਰ ਦੇ ਗ਼ਲਤ ਕੰਮਾ ਲਈ ਸਾਨੂੰ ਦੋਸ਼ੀ ਨਾਂ ਬਣਾਇਆਂ ਜਾਵੇ, ਕਿਉਂਕਿ ਮੈਂ ਆਪਣੀ ਚੱਲ ਅਚੱਲ ਜਾਇਦਾਦ ਤੋਂ ਉਸ ਨੂੰ ਬੇਖਲ ਕਰ ਚੁੱਕੀ ਹਾਂ।ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਵਿਧਵਾ ਪ੍ਰਮਜੀਤ ਕੌਰ ਵੱਲੋਂ ਆਪਣੇ ਪੁੱਤਰ ਨੂੰ ਬੇਦਖਲ ਕਰਕੇ ਉਸ ਦੇ ਗ਼ਲਤ ਕੰਮਾ ਲਈ ਸਰਕਾਰ ਨੂੰ ਸੁਚੇਤ ਕਰ ਰਹੀ ਹੈ ਉਸ ਨੂੰ ਮੁੱਖ ਰੱਖਦਿਆਂ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਵਿਧਵਾ ਪਰਮਜੀਤ ਕੌਰ ਨੂੰ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਗ਼ਲਤ ਕੰਮਾ ਲਈ ਜੁਮੇਵਾਰ ਨਾ ਠਹਿਰਾਇਆ ਜਾਵੇ, ਉਥੇ ਨੌਜਵਾਨਾਂ ਨੂੰ ਬੇਨਤੀ ਕਰਦੀ ਹੈ ਕਿ ਨਸ਼ਿਆਂ ਤੇ ਸਮਾਜ ਵਿਰੋਧੀ ਗਤੀਵਿਧੀਆਂ ਰਾਹੀਂ ਆਪਣੇ ਮਾਤਾ ਪਿਤਾ ਨੂੰ ਬਦਨਾਮ ਤੇ ਤੰਗ ਪ੍ਰੇਸਾਨ ਕਰਨ ਵਾਲੀਆਂ ਭੈੜੀਆਂ ਆਦਤਾਂ ਦਾ ਤਿਆਗ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ।


