ਚਿੱਟੇ ‘ਚ ਫੜੀ ਮਹਿਲਾ ਪੁਲਸ ਕਾਂਸਟੇਬਲ ਬੀਬੀ ਅਮਨਦੀਪ ਕੌਰ ਆਪਣੇ ਕਾਲੇ ਕਾਰਨਾਮਿਆਂ ਪਿੱਛੇ ਸਪੋਰਟ ਦੋ ਆਈ ਪੀ ਐਸ ਅਫਸਰਾਂ ਦਾ ਖੁਲਾਸਾ ਕਰ ਚੁੱਕੀ ਹੈ, ਹਾਲੇ ਹੋਰਾਂ ਦੇ ਵੀ ਹੋਣਗੇ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 5 ਅਪ੍ਰੈਲ (ਸਰਬਜੀਤ ਸਿੰਘ)– ਮਾਨਸਾ ਦੀ ਭਰਤੀ ਅਤੇ ਕਾਲੇ ਕਾਰਨਾਮਿਆਂ ਕਰਕੇ ਡੈਪੂਟੇਸ਼ਨ ਤੇ ਪੁਲਸ ਲਾਈਨ ਬਠਿੰਡਾ ਵਿਖੇ ਤਾਇਨਾਤ ਮਹਿਲਾ ਕਾਂਸਟੇਬਲ ਬੀਬੀ ਅਮਨਦੀਪ ਕੌਰ ਦੇ ਕਾਲੇ ਕਾਰਨਾਮਿਆਂ ਕਰਕੇ ਲੋਕਾਂ ਦੀ ਰਾਖੀ ਕਰਨ ਵਾਲੀ ਖਾਕੀ ਵਰਦੀ ਦੀਆਂ ਇਜ਼ਤਾਂ ਕੀਮਤਾਂ ਤੇ ਕਦਰਾਂ ਨੂੰ ਮਿੱਟੀ ਵਿੱਚ ਰੋਲ ਕੇ ਜਿਥੇ ਰੱਖ ਦਿੱਤਾ ਹੈ ਉਥੇ ਮਾ ਪਿਉ ਭੈਣ ਭਰਾ ਤੇ ਰਿਸ਼ਤੇਦਾਰਾਂ ਨੂੰ ਚੰਗਾ ਬਦਨਾਮ ਕੀਤਾ ਹੈ, ਬੀਬੀ ਅਮਨਦੀਪ ਕੌਰ ਦੇ ਪੁਲਸ ਵਰਦੀ’ਚ ਚਿੱਟਾ ਵੇਚ ਕੇ ਕਰੌੜਾ ਦੀ ਕੋਠੀ,ਕਈ ਪਲਾਟ,ਤੇ ਲਗਜ਼ਰੀ ਕਾਰਾਂ ਦੇ ਨਾਲ ਨਾਲ ਕਈ ਉੱਚ ਅਫ਼ਸਰਾਂ ਨਾਲ ਨਜਾਇਜ਼ ਸਬੰਧ ਹੋਣ ਵਾਲੇ ਕਾਲੇ ਕਾਰਨਾਮਿਆਂ ਦਾ ਚਿੱਠਾ ਜੋਂ ਸੋਸ਼ਲ ਮੀਡੀਆ ਤੇ ਚਿੱਟਾ ਵੇਚਣ ਵਾਲੀ ਪੁਲਸ ਕਾਂਸਟੇਬਲ ਬੀਬੀ ਅਮਨਦੀਪ ਕੌਰ ਤੋਂ ਪੀੜਤ ਮਹਿਲਾ ਜਿਸ ਦਾ ਘਰ ਵਾਲਾ ਇਹਨੇ ਚਿਟੇ ਵੇਚਣ ਲਈ ਪਾਰਟਨਰ ਬਣਾਇਆ ਤੇ ਉਹਦਾ ਘਰ ਬਰਬਾਦ ਕੀਤਾ ਵੱਲੋਂ ਜੋ ਕੁਝ ਦੱਸਿਆ ਜਾ ਰਿਹਾ ਹੈ ਉਸ ਨੂੰ ਲਿਖਣ ਲੱਗਿਆਂ ਵੀ ਸ਼ਰਮ ਆਉਂਦੀ ਹੈ, ਕਿ ਅਜਿਹੀ ਧੀ ਤਾ ਜੰਮਦਿਆਂ ਹੀ ਮਰ ਜਾਂਦੀ ਤਾਂ ਚੰਗਾ ਸੀ ਜਿਸ ਨੇ ਸਾਰੀ ਦੁਨੀਆਂ’ਚ ਮਾ ਪਿਉ ਭੈਣਾਂ ਭਰਾਵਾਂ ਦੀ ਇੱਜਤ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਠਿੰਡਾ ਵਿਖੇ ਤਾਇਨਾਤ ਪੁਲਸ ਕਾਂਸਟੇਬਲ ਬੀਬੀ ਅਮਨਦੀਪ ਕੌਰ ਦੀ ਕਾਲੇ ਰੰਗ ਦੀ ਥਾਰ ਕਾਰ’ਚ 17.5 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਤੇ ਇੱਕ ਪੀੜਤ ਮਹਿਲਾ ਵੱਲੋਂ ਇਸ ਦੇ ਖਾਕੀ ਵਰਦੀ ਵਿੱਚ ਕੀਤੇ ਜਾ ਰਹੇ ਕਾਲੇ ਕਾਰਨਾਮਿਆਂ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਦੱਸਿਆ ਕਿ ਇਸ ਤੋਂ ਪੀੜਤ ਮਹਿਲਾ ਨੇ ਸ਼ਰੇਆਮ ਮੀਡੀਆ ਸਹਾਮਣੇ ਬੀਬੀ ਅਮਨਦੀਪ ਕੌਰ ਪੁਲਸ ਕਾਂਸਟੇਬਲ ਦੇ ਚਿੱਟਾ ਵੇਚ ਕੇ ਕਰੌੜਾ ਦੀ ਕੋਠੀ ਕਈ ਪਲਾਟ  ਲਗਜ਼ਰੀ ਕਾਰਾਂ,ਸੋਨੇ ਦੇ ਨਾਲ ਨਾਲ ਪੁਲਸ ਦੇ ਉੱਚ ਅਫ਼ਸਰਾਂ ਨਾਲ ਨਜਾਇਜ਼ ਸਬੰਧ ਤੇ ਸਾਹੀ ਜ਼ਿੰਦਗੀ ਬਿਤਾਉਣ ਦਾ ਸਾਰਾ ਖੁਲਾਸਾ ਕੀਤਾ, ਭਾਈ ਖਾਲਸਾ ਨੇ ਦੱਸਿਆ ਉਸ ਨੇ ਇਹ ਵੀ ਦੱਸਿਆ ਮੈਂ ਇਸ ਦੇ ਉੱਚ ਅਫ਼ਸਰਾਂ ਨਾਲ ਨਜਾਇਜ਼ ਸਬੰਧਾਂ ਸਬੰਧੀ ਸਬੂਤ ਵੀ ਪੇਸ਼ ਕਰ ਸਕਦੀ ਹਾਂ, ਭਾਈ ਖਾਲਸਾ ਨੇ ਕਿਹਾ ਲੋਕ ਤਾਂ ਇਥੋਂ ਤਕ ਕਹਿ ਰਹੇ ਹਨ ਕਿ ਇਸ ਦੀ ਸਾਰੀ ਜਾਂਚ ਸੀ ਬੀ ਆਈ ਤੋਂ ਕਰਵਾਉਣੀ ਚਾਹੀਦੀ ਹੈ ਕਿਉਂਕਿ ਇਸ ਮਹਿਲਾ ਪੁਲਸ ਕਾਂਸਟੇਬਲ ਦਾ ਖਾਸਮਖਾਸ ਮੁੱਖ ਮੰਤਰੀ ਦਾ ਖ਼ਾਸ ਬੰਦਾ ਹੈ ਅਤੇ ਲੁਧਿਆਣਾ ਦੀ ਜ਼ਿਮਨੀ ਚੋਣ ਜਿੱਤਣ ਲਈ ਉਸ ਦੀ ਡਿਊਟੀ ਲਗਾਈ ਗਈ ਹੈ, ਭਾਈ ਖਾਲਸਾ ਨੇ ਕਿਹਾ ਅਜਿਹੇ ਹਲਾਤਾਂ ਵਿੱਚ ਇਹ ਚਿੱਟਾ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੀ ਮਹਲਾ ਕਾਂਸਟੇਬਲ ਤੇ ਮੁੱਖ ਮੰਤਰੀ ਕੋਈ ਸਖ਼ਤ ਕਾਰਵਾਈ ਕਰਨਗੇ ਜਾ ਫਿਰ ਕਰਨਲ ਕੁੱਟਮਾਰ ਮਾਮਲੇ’ਚ ਵਾਂਗ ਆਪਣੀ ਪੁਲਸ ਨੂੰ ਬਚਾਇਆ ਜਾਵੇ ਗਾਂ, ਭਾਈ ਖਾਲਸਾ ਨੇ ਕਿਹਾ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਮੁੱਖ ਮੰਤਰੀ ਸਾਹਿਬ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਿਵੇਂ ਹੋਰਨਾਂ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਇਆ ਗਿਆ ਉਸ ਤਰ੍ਹਾਂ ਇਸ ਮਹਿਲਾ ਪੁਲਸ ਕਾਂਸਟੇਬਲ ਜੋਂ ਸਰੀਰਕ ਸਬੰਧਾਂ ਰਾਹੀਂ ਵੱਡੇ ਵੱਡੇ ਪੁਲਸ ਅਫਸਰਾਂ ਨਾਲ ਸਬੰਧਤ ਹੈ ਦੀ ਕੋਠੀ ਬੁਲਡੋਜ਼ਰ ਨਾਲ ਢਾਈ ਜਾਵੇਂਗੀ ਲੋਕਾਂ ਦਾ ਕੇਜਰੀਵਾਲ ਤੇ ਭਗਵਾਨ ਮਾਨ ਤੋਂ ਜੁਵਾਬ ਮੰਗਿਆ ਗਿਆ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮਹਿਲਾ ਕਾਂਸਟੇਬਲ ਬੀਬੀ ਅਮਨਦੀਪ ਕੌਰ ਦੀ ਖਾਕੀ’ਚ ਕੀਤੇ ਕਾਲੇ ਕਾਰਨਾਮਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਪੀੜਤ ਮਹਿਲਾ ਦੀ ਮੰਗ ਅਨੁਸਾਰ ਬੇਨਤੀ ਕਰਦੀ ਹੈ ਚਿੱਟੇ ਦੇ ਕਾਰੋਬਾਰ ਵਿੱਚ ਲਿਪਤ ਉੱਚ ਪੁਲਸ ਅਧਿਕਾਰੀਆਂ ਦੀਆਂ ਜਾਇਦਾਦਾਂ ਦੀ ਵੀ ਜਾਂਚ ਕੀਤੀ ਜਾਵੇ ਅਤੇ ਜਿਹੜੇ ਜਿਹੜੇ ਅਫਸਰਾ ਨੇ ਨਜਾਇਜ਼ ਸਬੰਧਾਂ ਰਾਹੀਂ ਇਸ ਮਹਿਲਾ ਪੁਲਸ ਕਾਂਸਟੇਬਲ ਨੂੰ ਗ਼ਲਤ ਕੰਮ ਕਰਨ ਲਈ ਸਹਾਇਤਾ ਕੀਤੀ ਉਸ ਦੀ ਸਾਰੀ ਸਚਾਈ ਲੋਕਾਂ ਸਹਾਮਣੇ ਲਿਆਂਦਾ ਜਾਵੇ ਤਾਂ ਹੀ ਯੁੱਧ ਨਸ਼ਿਆਂ ਵਿਰੁੱਧ ਵਾਲੀ ਵਿੱਢੀ ਮੁਹਿੰਮ ਤੇ ਲੋਕਾਂ ਨੂੰ ਭਰੋਸਾ ਹੋਵੇਗਾ।।

Leave a Reply

Your email address will not be published. Required fields are marked *