ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)– ਕਲਾਨੌਰ ਤਹਿਸੀਲ ਦੇ ਤਿੰਨ ਵੱਖ ਵੱਖ ਪਿੰਡਾਂ ਦੇ ਤਿੰਨ ਨੌਜਵਾਨਾਂ ਨੂੰ ਭੀਲੀ ਭੀਤ ਵਿੱਚ ਮਾਰੇ ਗਏ ਝੂਠੇ ਪੁਲਸ ਮੁਕਾਬਲੇ ਦੀ ਜਾਂਚ ਕਮੇਟੀ ਜਿਸ ਵਿੱਚ, ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਹਰਿੰਦਰ ਪਾਲ ਸਿੰਘ ਈਛਰ ,ਵਕੀਲ ਅਮਰਜੀਤ ,ਸੀਪੀਆਈ ਐਮਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਸਬਾਈ ਆਗੂ ਬਿਮਲਾ, ਬੀਕੇਯੂ ਕ੍ਰਾਂਤੀਕਾਰੀ ਦੇ ਆਗੂ ਕੁਲਵਿੰਦਰ ਸਿੰਘ ਅਟਵਾਲ, ਨਿਸ਼ਾਨ ਸਿੰਘ ਅਠਵਾਲ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਲੱਖਣ ਕਲਾਂ ਸ਼ਾਮਿਲ ਸਨ, ਵੱਲੋਂ ਐਸਐਸਪੀ ਗੁਰਦਾਸਪੁਰ ਅਤੇ ਡੀਜੀਪੀ ਪੰਜਾਬ ਨੂੰ ਰਜਿਸਟਰ ਪੱਤਰ ਭੇਜ ਕੇ ਪੁਲਸ ਮੁਕਾਬਲੇ ਸਬੰਧੀ ਲੋੜੀਦੀ ਜਾਣਕਾਰੀ ਮੰਗੀ ਗਈ ਹੈ ।
ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਦੱਸਿਆ ਕਿ ਪੁਲਸ ਤੋਂ ਪੁੱਛਿਆ ਗਿਆ ਹੈ ਕਿ ਪੁਲਸ ਚੌਂਕੀਆਂ ਉੱਪਰ ਹੋਏ ਹਮਲੇ ਦੇ ਸੰਬੰਧ ਵਿੱਚ ਦਰਜ ਮੁਕਦਮੇ ਦੀ ਕਾਪੀ ਦਿੱਤੀ ਜਾਵੇ, ਜੇਕਰ ਗਰਨੇਡ ਨਾਲ ਸੰਬੰਧਿਤ ਕੋਈ ਖੋਲ ਮਿਲਿਆ ਹੈ ਤਾਂ ਉਸਨੂੰ ਰਿਕਵਰ ਕਰਨ ਦੀ ਵੀਡੀਓ ਜਾਂ ਫੋਟੋ ਦੀ ਕਾਪੀ ਦਿੱਤੀ ਜਾਵੇ, ਕਲਾਨੌਰ ਨਾਲ ਸੰਬੰਧਿਤ ਪੁਲਸ ਚੌਕੀਆਂ ਉੱਪਰ ਹੋਏ ਹਮਲੇ ਸਬੰਧੀ ਪੁਲੀਸ ਵੱਲੋਂ ਪ੍ਰੈਸ ਨੂੰ ਜਾਰੀ ਕੀਤਾ ਬਿਆਨ ਅਤੇ ਘਟਨਾ ਵਾਲੇ ਦਿਨ ਦੀ ਰੋਜਾਨਾ ਜਿਲਾ ਕ੍ਰਾਈਮ ਰਿਪੋਰਟ ਦੀ ਕਾਪੀ ਦਿੱਤੀ ਜਾਵੇ, ਮਾਰੇ ਗਏ ਉਕਤ ਨੌਜਵਾਨ ਵਰਿੰਦਰ ਸਿੰਘ ਉਰਫ ਰਵੀ ਦੇ ਮੋਬਾਈਲ ਨੰਬਰ 85580 71390, ਪ੍ਰਤਾਪ ਸਿੰਘ ਉਰਫ ਜਸ਼ਨਪ੍ਰੀਤ ਸਿੰਘ ਮੋਬਾਇਲ ਨੰਬਰ 98140 501 31 ਅਤੇ ਗੁਰਿੰਦਰ ਸਿੰਘ ਵਾਸੀ ਕਲਾਨੌਰ ਦੇ ਮੋਬਾਈਲ ਨੰਬਰ 76966909 29ਦੇ ਮੋਬਾਇਲ ਨੰਬਰਾਂ ਦੀਆਂ 01/12/2424 ਤੋ 23/12/124 ਤੱਕ ਦੀਆਂ ਟਾਵਰ ਲੋਕੇਸ਼ਨ ਅਤੇ ਕਾਲ ਰਿਕਾਰਡ ਦਿੱਤੀਆ ਜਾਣ, ਯੂਪੀ ਜਿਲਾ ਪੀਲੀਭੀਤ ਵਿੱਚ ਮੁਕਾਬਲੇ ਸੰਬੰਧਿਤ ਦਰਜ ਮੁਕਦਮੇ ਦੀ ਕਾਪੀ ਦਿੱਤੀ ਜਾਵੇ, ਪੰਜਾਬ ਤੋਂ ਯੂਪੀ ਜਾਣ ਵਾਲੀ ਪੁਲਸ ਪਾਰਟੀ ਦੇ ਜਾਣ ਸਬੰਧੀ ਕੱਟੀ ਗਈ ਡੀਡੀਆਰ ਦੀ ਕਾਪੀ ਅਤੇ ਜਾਣ ਵਾਲੇ ਦਿਨ ਤੋਂ ਮੁਕਾਬਲੇ ਹੋਣ ਵਾਲੇ ਦਿਨ ਤੱਕ ਪੁਲਸ ਪਾਰਟੀ ਵਿੱਚ ਸ਼ਾਮਿਲ ਮੁਲਾਜ਼ਮਾਂ ਕੋਲ ਚਲਦੇ ਮੋਬਾਇਲ ਦੀਆਂ ਟਾਵਰ ਲੋਕੇਸ਼ਨ ਅਤੇ ਕਾਲ ਰਿਕਾਰਡ ਦਿੱਤਾ ਜਾਵੇ ,ਪੀਲੀ ਭੀਤ ਚ ਪਹੁੰਚੀ ਪੰਜਾਬ ਪੁਲਸ ਪਾਰਟੀ ਦੁਆਰਾ ਪੀਲੀ ਭੀਤ ਜਿਲਾ ਪੁਲਸ ਜਾਂ ਘਟਨਾ ਸਥਲ ਵਾਲੇ ਲੋਕਲ ਥਾਣੇ ਨੂੰ ਨਾਲ ਲੈਣ ਸਬੰਧੀ ਪੀਲੀ ਭੀਤ ਲੋਕਲ ਥਾਣੇ ਵਿੱਚ ਦਰਜ ਹੋਈ ਡੀਡੀਆਰ ਐਂਟਰੀ ਦੀ ਕਾਪੀ ਦਿੱਤੀ ਜਾਵੇ, ਪੰਜਾਬ ਪੁਲਸ ਦੁਆਰਾ ਭੀਲੀ ਭੀਤ ਜਾਣ ਲਈ ਵਰਤੇ ਗਏ ਸਰਕਾਰੀ ਵਹੀਕਲ ਦੀ ਲਾਗ ਐਂਟਰੀ ਦੀ ਕਾਪੀ ਦਿੱਤੀ ਜਾਵੇ, ਪੁਲਸ ਮੁਕਾਬਲੇ ਤੋਂ ਬਾਅਦ ਘਟਨਾ ਸਥਲ ਤੇ ਕੀਤੀ ਗਈ ਵੀਡੀਓਗਰਾਫੀ ਅਤੇ ਮਾਰੇ ਗਏ ਨੌਜਵਾਨਾਂ ਦੀਆਂ ਘਟਨਾ ਸਥਲ ਦੀਆਂ ਫੋਟੋਆਂ ਦੀਆਂ ਕਾਪੀਆਂ ਦਿੱਤੀਆਂ ਜਾਣ, ਪੁਲਸ ਮੁਕਾਬਲੇ ਤੋਂ ਬਾਅਦ ਨੌਜਵਾਨਾਂ ਦੀਆਂ ਪ੍ਰੈਸ ਨੂੰ ਜਾਰੀ ਕੀਤੀਆਂ ਫੋਟੋਆਂ ਕਿਸ ਤੋਂ ਲਈਆਂ ਗਈਆਂ ਸਨ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ , ਜਦੋਂ ਕਿ ਇਹ ਫੋਟੋਆਂ ਅਤੇ ਪੁਲਸ ਮੁਕਾਬਲੇ ਤੋਂ ਬਾਅਦ ਦੀਆਂ ਫੋਟੋਆਂ ਵਿੱਚ ਕੱਪੜੇ ਸੇਮ ਹਨ, ਤਿੰਨਾਂ ਨੌਜਵਾਨਾਂ ਦੇ ਪੋਸਟਮਾਰਟਮ ਅਤੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਦੀਆਂ ਕਾਪੀਆਂ ਦਿੱਤੀਆਂ ਜਾਣ, ਡੀਜੀਪੀ ਪੰਜਾਬ ਦੇ ਬਿਆਨ ਮੁਤਾਬਿਕ ਉਕਤ ਨੌਜਵਾਨਾਂ ਦੇ ਖਾਤੇ ਵਿੱਚ ਵਿਦੇਸ਼ ਤੋਂ ਤੀਹ ਹਜ਼ਾਰ ਰੁਪਏ ਨੌਜਵਾਨਾਂ ਦੇ ਖਾਤੇ ਵਿੱਚ ਆਏ ਸਨ, ਉਹਨਾਂ ਖਾਤਿਆਂ ਦੇ ਨੰਬਰ, ਬੈਂਕ ਦਾ ਨਾਮ ਵਗੈਰਾ ਦੀਆਂ ਕਾਪੀਆਂ ਦਿੱਤੀਆਂ ਜਾਣ, ਜਾਣਕਾਰੀ ਭੇਜਣ ਲਈ ਹਾਉਸ ਨੰਬਰ 22, ਸੈਕਟਰ 2ਏ, ਚੰਡੀਗੜ੍ਹ ,ਦਫਤਰ ਆਰਐਸ ਬੈਂਸ ਸੀਨੀਅਰ ਐਡਵੋਕੇਟ ਦਾ ਪਤਾ ਭੇਜਿਆ ਗਿਆ।
ਜਾਂਚ ਕਮੇਟੀ ਨੇ ਕਿਹਾ ਜੇ ਕੋਈ ਦਰਜ ਜਾਣਕਾਰੀ ਲੈਣ ਦਾ ਸਾਡਾ ਮਕਸਦ ਇਹ ਹੈ ਕਿ ਪੁਲਸ ਮੁਕਾਬਲੇ ਸਬੰਧੀ ਕਾਨੂੰਨ ਨਾਲ ਸੰਬੰਧਿਤ ਵਕੀਲਾਂ ਬੁੱਧੀਜੀਵੀਆਂ ਤੇ ਪੰਜਾਬ ਦੇ ਆਮ ਲੋਕਾਂ ਵਿੱਚ ਜੋ ਬਹੁਤ ਸਾਰੀਆਂ ਸ਼ੰਕਾਵਾਂ ਪਾਈਆਂ ਜਾਂਦੀਆਂ ਹਨ ,ਇਹ ਜਾਣਕਾਰੀ ਮਿਲਣ ਤੇ ਤੱਥਾਂ ਨੂੰ ਜਨਤਕ ਕੀਤਾ ਜਾਵੇਗਾ ਤਾਂ ਜੋ ਸਾਰਾ ਸੱਚ ਸਾਹਮਣੇ ਆ ਸਕੇ।


