ਗੁਰਦਾਸਪੁਰ, 4 ਜੂਨ (ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਨੇ ਉੜੀਸਾ ਦੇ ਬਾਲਾਸੌਰ ਵਿਖੇ ਕੋਰੇ ਮੰਡਲ ਐਕਸਪ੍ਰੈਸ ਦੇ ਸ਼ਾਮ ਸਾਡੇ ਸੱਤ ਵਜੇ ਉੜੀਸਾ ਦੇ ਬਾਲਾਸੋਰ ਵਿਖੇ ਪਟੜੀ ਤੋਂ ਥੱਲੇ ਉਤਰਨ ਤੇ ਸਹਾਮਣਿਉ ਆ ਰਹੀ ਤੇਜ਼ ਰਫ਼ਤਾਰ ਦਰੋਪਤੋ ਐਕਸਪ੍ਰੈਸ ਨਾਲ ਜ਼ਬਰਦਸਤ ਟੱਕਰ ਹੋਣ ਨਾਲ ਮਰਨ ਵਾਲੇ 261 ਤੇ ਜਖਮੀ ਹੋਏ 1000 ਯਾਤਰੂਆਂ ਦੇ ਪ੍ਰਵਾਰਾਂ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ, ਅਤੇ ਪੀੜਤ ਪਰਿਵਾਰਾਂ ਦੇ ਜਾਨਾਂ ਗੁਆਉਣ ਤੇ ਜ਼ਖ਼ਮੀ ਮੈਂਬਰਾਂ ਦੀ ਢੁਕਵੀਂ ਮਦਦ ਕਰਨ ਲਈ 10/10 ਲੱਖ ਮਰਨ ਤੇ ਜ਼ਖ਼ਮੀਆਂ ਨੂੰ 5/5 ਲੱਖ ਰੁਪਏ ਦੇਣ ਦੀ ਮੰਗ ਕਰਦਿਆਂ ਇਸ ਭਿਅਨਕ ਹਾਦਸੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਨ ਦੇ ਨਾਲ ਨਾਲ ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਮਰਨ ਵਾਲਿਆਂ ਨੂੰ ਪੰਜ ਪੰਜ ਦੀ ਲੱਖ ਮੱਦਦ ਕਰਨ ਵਾਲੇ ਨੇਕ ਕੰਮ ਦੀ ਸ਼ਲਾਘਾ ਕੀਤੀ, ਇਸ ਹਾਦਸੇ ਰੈਸਕਿਉ ਅਪਰੇਸ਼ਨ ਹਵਾਈ ਫੌਜ ਦੇ ਨਾਲ ਨਾਲ ਸਥਾਨਕ ਲੋਕਾਂ ਦੀ ਵੀ ਮਦਦ ਲਈ ਜਾ ਰਹੀ ਹੈ ਅਤੇ ਮਰਨ ਵਾਲਿਆਂ ਤੇ ਜ਼ਖ਼ਮੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਇਸ ਹਾਦਸੇ ਕਰਕੇ 38 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ 43 ਟ੍ਰੇਨਾਂ ਦੇ ਰੂਟ ਬਦਲੇ ਗਏ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਸਰਵਣ ਸਿੰਘ ਰਸਾਲਦਾਰ ਨੇ ਇੱਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਇਹਨਾਂ ਪੰਥਕ ਆਗੂਆਂ ਨੇ ਦੱਸਿਆ ਇਸ ਹਾਦਸੇ ਪੂਰੇ ਦੇਸ਼ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਲੋਕ ਮੰਗ ਕਰ ਰਹੇ ਹਨ ਭਾਰਤ ਵਿਚ ਰੇਲ ਹਾਦਸੇ ਹੋਣਾ ਬਹੁਤ ਮੰਦਭਾਗੀ ਗੱਲ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਜਿਥੇ ਇਸ ਘਟਨਾ ਵਿਚ ਮਰਨ ਵਾਲਿਆਂ ਦੀ ਪ੍ਰਵਾਰਾਂ ਨਾਲ ਗਹਿਰੇ ਦੁਖ ਪ੍ਰਗਟਾਵਾ ਤੇ ਇਸ ਨਾਲ ਪੂਰਾ ਹੋਣ ਵਾਲਾ ਘਾਟਾ ਦੱਸਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਵਾਰਾਂ ਨੂੰ ਢੁਕਵੀਂ ਮਦਦ ਕਰਨ ਲਈ ਮਰਨ ਵਾਲਿਆਂ ਨੂੰ ਦਸ ਦਸ ਤੇ ਜ਼ਖ਼ਮੀਆਂ ਨੂੰ ਪੰਜ ਪੰਜ ਲੱਖ ਰੁਪਏ ਦੀ ਮਦਦ ਨਾਲ ਨਾਲ ਹਾਦਸੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦੀ ਹੈ ਜਥੇ ਸਰਵਣ ਸਿੰਘ ਰਸਾਲਦਾਰ ਤੇ ਭਾਈ ਵਿਰਸਾ ਸਿੰਘ ਖਾਲਸਾ ਚੌਦਵੀਂ ਸਦੀ ਦੇ ਮਹਾਨ ਸ਼ਹੀਦ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਸਬੰਧੀ ਪਿੰਡ ਰੋਡੇ ਵਿਖੇ ਆਏ ਸਨ ਉਨ੍ਹਾਂ ਕਿਹਾ ਦੇਸ ਵਿਦੇਸ਼ ਦੇ ਆਗੂਆਂ ਵਲੋਂ ਜਿਥੇ ਇਸ ਘਟਨਾ ਦੇ ਪੀੜਤ ਪਰਿਵਾਰਾਂ ਨਾਲ ਗਹਿਰੇ ਦੁਖ ਪ੍ਰਗਟਾਵਾ ਕਰਨਾ ਤੇ ਭਾਰਤ ਨੂੰ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਢੁਕਵੇਂ ਉਪਰਾਲੇ ਕਰਨ ਦੀ ਲੋੜ ਤੇ ਜ਼ੋਰ ਦੇਣ ਲਈ ਕਹਿਣਾ ਸ਼ਲਾਘਾਯੋਗ ਕਾਰਵਾਈ ਹੈ ਕਿਉਂਕਿ ਭਾਰਤ ਵਿਚ ਰੇਲ ਹਾਦਸਿਆਂ ਦੇ ਵਾਧੇ ਨੇ ਭਾਰਤੀ ਲੋਕ ਵਿੱਚ ਗਹਿਰੇ ਡਰ ਚਿੰਤਾ ਦਾ ਮਹੌਲ ਬਣ ਦਿੱਤਾ ਹੈ ਇਸ ਕਰਕੇ ਇਸ ਹਾਦਸੇ ਦੀ ਬਰੀਕੀ ਨਾਲ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਸਾਹਮਣੇ ਸੱਚ ਲਿਆਂਦਾ ਜਾ ਸਕੇ ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਸਰਵਣ ਸਿੰਘ ਰਸਾਲਦਾਰ ਬੁੱਢਾ ਦਲ ਅਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਤੋਂ ਬਾਬਾ ਅਨੋਖ ਸਿੰਘ ਕਿਰਪਾਨ ਭੇਂਟ ਮਾਛੀਵਾੜਾ, ਭਾਈ ਬਲਵਿੰਦਰ ਸਿੰਘ ਲੋਹਟਬੱਦੀ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਲਖਵਿੰਦਰ ਸਿੰਘ ਰਾਜਿਸਥਾਨ, ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸਵਰਨ ਜੀਤ ਸਿੰਘ ਮਾਨੋਕੇ ਲੁਧਿਆਣਾ ਤੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਤੋਂ ਇਲਾਵਾ ਕਈ ਹੋਰ ਨਿੰਹਗ ਸਿੰਘ ਹਾਜ਼ਰ ਸਨ ।


