ਗੁਰਦਾਸਪੁਰ, 4 ਜੂਨ (ਸਰਬਜੀਤ ਸਿੰਘ)– ਜਿਲਾ ਗੁਰਦਾਸਪੁਰ ਦੇ ਰਹਿਣ ਵਾਲੇ ਸੁਖਵਿੰਦਰ ਮਾਨ ਉਰਫ਼ ਸੁੱਖਾ ਦਿੱਲੀ ਵਾਲਾ ਜਿਸ ਦੇ ਪਿਤਾ ਸਵਰਗੀ ਸਰਦਾਰ ਚੰਨਣ ਸਿੰਘ ਮਾਨ ਮਾਤਾ ਚੰਨਣ ਕੌਰ ਦੇ ਕੁੱਖ ਤੋਂ ਜਨਮ ਪਿੰਡ ਸੁਲਤਾਨੀ ਵਿਖੇ ਹੋਇਆ।ਸੁੱਖੇ ਦਿੱਲੀ ਵਾਲਾ ਇੱਕ ਭਰਾ ਮੁਖਵਿੰਦਰ ਮਾਨ ਉਰਫ ਬਿੱਟੂ ਮਾਨ ਅਤੇ 6 ਭੈਣਾਂ ਹਨ। ਛੋਟੇ ਹੁੰਦੇ ਤੋਂ ਸੁੱਖਾ ਦਿੱਲੀ ਵਾਲੇ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਸਕੂਲ ਵਿੱਚ ਵੀ ਪੜ੍ਹਾਈ ਵੱਲ ਘੱਟ ਧਿਆਨ ਤੇ ਗਾਉਣ ਵੱਲ ਜ਼ਿਆਦਾ ਧਿਆਨ ਸੀ ਸੁੱਖੇ ਦਿੱਲੀ ਵਾਲੇ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਸੁਲਤਾਨੀ ਤੋਂ ਕੀਤੀ ਅਤੇ ਪੜ੍ਹਾਈ ਦੇ ਨਾਲ ਨਾਲ ਉਸ ਨੂੰ ਸੰਗੀਤ ਅਤੇ ਖੇਡਾਂ ਦਾ ਬਹੁਤ ਸ਼ੌਂਕ ਸੀ ਖੇਡਾਂ ਦੇ ਨਾਲ੍ ਨਾਲ ਸੁੱਖਾ ਦਿੱਲੀ ਵਾਲਾ ਇਕ ਚੰਗਾ ਅਥਲੀਟ ਸੀ।

ਸੁੱਖਾ ਦਿੱਲੀ ਵਾਲਾ ਦਸਵੀਂ ਕਰਨ ਤੋਂ ਬਾਅਦ ਲਈ ਗੁਰਦਾਸਪੁਰ ਖਾਲਸਾ ਕਾਲਜ ਚਲਾ ਗਿਆ ਪਰ ਓਸ ਦੇ ਮਨ ਵਿੱਚ ਜਿਆਦਾ ਧਿਆਨ ਸੰਗੀਤ ਵੱਲ ਸੀ। ਉਸ ਨੇ ਪੜ੍ਹਾਈ ਦੇ ਨਾਲ ਨਾਲ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ। ਸੁੱਖੇ ਨੂੰ ਪਿੰਡ ਰਾਮਪੁਰ ਵਿੱਚ ਇਕ ਚੰਗੇ ਸੰਗੀਤ ਗੁਰੂ ਮਿਲੇ ਉਨ੍ਹਾਂ ਤੋਂ ਕਾਫੀ ਦੇਰ ਸਿੱਖਣ ਤੋਂ ਬਾਅਦ ਫੇਰ ਪਿੰਡ ਜੋਗਰ ਵਿੱਚ ਉਸ ਨੂੰ ਸੰਗੀਤ ਗੁਰੂ ਮਿਲੇ ਉਨ੍ਹਾਂ ਤੋਂ ਵੀ ਕਾਫੀ ਦੇਰ ਸੰਗੀਤ ਸਿੱਖਦੇ ਰਹੇ।ਇਸ ਤੋਂ ਬਾਅਦ ਸੁੱਖਾ ਆਪਣੀ ਪੜ੍ਹਾਈ ਪੂਰੀ ਕਰਕੇ ਦਿੱਲੀ ਚਲਾ ਗਿਆ। ਦਿੱਲੀ ਜਾ ਕੇ ਕਾਫੀ ਦਿਨ ਇੱਧਰ ਓਧਰ ਭਟਕਣ ਤੋਂ ਬਾਅਦ ਉਸ ਦੀ ਮੁਲਾਕਾਤ ਇਕ ਸੰਗੀਤਕਾਰ ਰਾਮ ਪ੍ਰਸ਼ਾਦ ਨਾਲ ਹੋਈ ।ਉਸਤਾਦ ਸੰਗੀਤਕਾਰ ਰਾਮ ਪ੍ਰਸ਼ਾਦ ਨੇ ਸੁੱਖੇ ਨੂੰ ਦਿੱਲੀ ਆਈ ਟੀ ਓ ਵਿੱਚ ਸੰਗੀਤ ਗਦਰਮ ਮਹਾਂ ਵਿਦਿਆਲਿਆ ਵਿੱਚ ਸੰਗੀਤ ਦੀਆਂ ਬਰੀਕੀਆਂ ਦਿੱਤੀਆਂ ਅਤੇ ਉਥੇ ਸੁੱਖਾ ਆਪਣੇ ਤੋਂ ਛੋਟੇ ਬੱਚਿਆਂ ਨੂੰ ਨਾਲ ਨਾਲ ਸੰਗੀਤ ਸਿਖਾਉਦਾ ਰਿਹਾ। ਦਿੱਲੀ ਵਿੱਚ ਕਾਫੀ ਦੇਰ ਬਾਅਦ ਸੁੱਖੇ ਦੀ ਮੁਲਾਕਾਤ ਇੰਟਰਨੈਸਨਲ ਪੌਪ ਸਟਾਰ ਗਾਇਕ ਦਲੇਰ ਮਹਿੰਦੀ ਅਤੇ ਮੀਕਾ ਸਿੰਘ ਨਾਲ ਹੋਈ। ਦਲੇਰ ਮਹਿੰਦੀ ਉਸ ਟਾਇਮ ਆਰਕੈਸਟਰਾ ਗਰੁੱਪ ਵਿੱਚ ਗਾਉਂਦੇ ਅਤੇ ਮੀਕਾ ਸਿੰਘ ਉਸਦੇ ਨਾਲ ਗਟਾਰ ਪਲੇਅ ਕਰਦਾ ਫਿਰ ਸੁੱਖੇ ਨੇ ਵੀ ਉਹਨਾਂ ਨਾਲ ਪ੍ਰੋਗਰਾਮਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਅਦ ਸੁੱਖੇ ਨੇ ਅਲੱਗ ਆਰਕੈਸਟਰਾ ਵਿੱਚ ਗਾਣਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਨਾਲ ਸੁੱਖੇ ਦਿੱਲੀ ਵਿੱਚ ਚੰਗੀ ਜਾਣ ਪਹਿਚਾਣ ਹੋ ਗਈ। ਫਿਰ ਇਕ ਪ੍ਰੋਗਰਾਮ ਵਿਚ ਸੁੱਖੇ ਦੀ ਮੁਲਾਕਾਤ ਇੰਡੀਆ ਮਿਊਜ਼ਕ ਕੰਪਨੀ ਯੂਨੀਵਰਸਲ ਦੇ ਡਾਇਰੈਕਟਰ ਨਾਲ ਹੋਈ ਯੂਨੀਵਰਸਲ ਕੰਪਨੀ ਨੂੰ ਸੁੱਖੇ ਦੀ ਆਵਾਜ਼ ਚੰਗੀ ਲਗੀ ਅਤੇ ਉਨ੍ਹਾਂ ਨੇ ਸੁੱਖੇ ਦੀ ਅੱਠ ਗੀਤਾਂ ਦੀ ਇਕ ਐਲਬਮ ਕੀਤੀ।ਜਿਸ ਦਾ ਟਾਈਟਲ ਲੜਕੇ ਦਿਲ ਮੰਗਦੇ ਜਿਸ ਵਿੱਚ ਸੁੱਖੇ ਅਤੇ ਮੀਕਾ ਸਿੰਘ ਨੇ ਗਾਇਆ ਅਤੇ ਮਿਊਜ਼ਕ ਡਾਇਰੈਕਟਰ ਮੀਕਾ ਸਿੰਘ ਅਤੇ ਗੀਤਕਾਰ ਰਾਣਾ ਵੇਂਡਲ ਵਾਲਾ ਸੀ।ਉਹ ਐਲਬਮ ਸੁਪਰ ਹਿੱਟ ਰਹੀ ਉਸ ਤੋ ਬਾਅਦ ਯੁਨੀਵਰਸਲ ਕੰਪਨੀ, ਸੋਨੀ ਕੰਪਨੀ, ਟੀ-ਸੀਰੀਜ਼ ਕੰਪਨੀ, ਗੋਇਲ ਕੰਪਨੀ, ਅਮਰ ਕੰਪਨੀ, ਅਨੰਦ ਕੰਪਨੀ ਤੋ ਇਲਾਵਾਂ ਬਹੁਤ ਸਾਰੀਆਂ ਕੰਪਨੀਆਂ ਵਿਚ ਗੀਤ ਰਿਲੀਜ਼ ਹੋਏ ਜਿਹੜੇ ਸੁਪਰ ਹਿੱਟ ਰਹੇ। ਉਸ ਤੋਂ ਬਾਅਦ ਸੁੱਖੇ ਦੀ ਮੁਲਾਕਾਤ ਇੰਟਰਨੈਸ਼ਨਲ ਰੈਸਲਰ ਗਰੇਟ ਖਲੀ ਨਾਲ ਹੋਈ। ਖਲੀ ਨੇ ਵੀ ਸੁੱਖੇ ਨੂੰ ਬਹੁਤ ਪ੍ਰਮੋਟ ਕੀਤਾ।ਪੌਪ ਸਟਾਰ ਗਾਇਕ ਸੁੱਖੇ ਨੇ ਆਪਣੇ ਸਮੇਂ ਵਿੱਚ ਬਹੁਤ ਹੀ ਸੁਪਰ ਹਿੱਟ ਗੀਤ ਦਿੱਤੇ ਅਤੇ ਪੰਜਾਬ ਭਾਰਤ ਤੋ ਇਲਾਵਾ ਬਾਹਰਲੇ ਦੇਸ਼ਾਂ ਵਿੱਚ ਬਹੁਤ ਪ੍ਰੋਗਰਾਮ ਕੀਤੇ।ਸੁੱਖਾ ਦਿੱਲੀ ਵਾਲਾਂ ਸਿਖਰਾਂ ਤੇ ਗਾਇਕੀ ਦੀਆਂ ਬੁਲੰਦੀਆਂ ਨਾਲ ਬਾਲੀਵੁੱਡ ਨੂੰ ਛੂਹ ਰਿਹਾ ਸੀ ਅਤੇ ਉਹ ਨਵੇਂ ਟਰੈਕ ਮੈ ਹੂ ਗਾਮਾ ਸਿੰਘ ਦੀ ਸ਼ੂਟਿੰਗ ਕਰ ਰਿਹਾ ਸੀ ਪਰ ਅਫ਼ਸੋਸ ਓਹ ਟਰੈਕ ਰਿਲੀਜ਼ ਹੋਣ ਤੋਂ ਲੱਖਾਂ ਸਰੋਤਿਆਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਸੁੱਖਾ ਦਿੱਲੀ ਵਾਲਾ ਭਰ ਜਵਾਨੀ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।ਓਸ ਦੇ ਜਾਣ ਮਗਰੋਂ ਓਸ ਦੇ ਛੋਟੇ ਭਰਾ ਬਿੱਟੂ ਮਾਨ ਨੇ ਬਹੁਤ ਵੱਡਾ ਉਪਰਾਲਾ ਕਰਕੇ ਸੁੱਖੇ ਦਿੱਲੀ ਵਾਲੇ ਦੇ ਰਿਕਾਰਡ ਹੋਵੇ ਟਰੈਕ ਰਿਲੀਜ਼ ਕਰ ਰਹੇ ਨੇ ਜਿਨ੍ਹਾਂ ਵਿੱਚ ਦਿਲ,ਡਰ ਲੱਗਦਾ,ਕੱਚਾ ਘੜਾ,ਬੰਬੇ ਦੇ ਭਾਈ,ਛੇਤੀ ਆ ਸੋਹਣਿਆ ਵੇ ਸ਼ਾਮਿਲ ਹਨ। ਸੁੱਖੇ ਦਿੱਲੀ ਵਾਲੇ ਦੇ ਇਸ ਜਹਾਨ ਤੋਂ ਤੁਰ ਜਾਣ ਮਗਰੋਂ ਓਸ ਦੇ ਰਿਕਾਰਡ ਹੋਏ ਟਰੈਕ ਬਿੱਟੂ ਮਾਨ ਰਿਲੀਜ਼ ਕਰ ਰਿਹਾ ਹੈ ਤਾਂ ਜੋ ਓਸੇ ਤਰ੍ਹਾਂ ਸਵਰਗੀ ਗਾਇਕ ਸੁੱਖਾ ਦਿੱਲੀ ਵਾਲਾਂ ਹਮੇਸ਼ਾ ਆਪਣੇ ਸਰੋਤਿਆਂ ਦੇ ਦਿਲਾਂ ਅੰਦਰ ਵਸਦਾ ਰਹੇ।



