ਗੁਰਦਾਸਪੁਰ, 7 ਅਗਸਤ ( ਸਰਬਜੀਤ ਸਿੰਘ)– ਬੀਤੇ ਸਮੇਂ ਵਿੱਚ ਅਕਾਲੀ ਦਲ ਬਾਦਲ ਦੇ ਬਾਗ਼ੀਆਂ ਵੱਲੋਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਅਕਾਲੀ ਸਰਕਾਰ ਵੇਲੇ ਸਰਸੇ ਵਾਲੇ ਸਾਧ ਨੂੰ ਬਿਨਾਂ ਮੰਗੇ ਮੁਆਫ਼ੀ ਦੇਣੀ, ਪਿੰਡ ਜਵਾਹਰ’ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਚੋਰੀ ਕਰਕੇ ਗੁਰਬਾਣੀ ਦੇ ਪਵਿੱਤਰ ਅੰਗ ਗਲੀਆਂ ਨਾਲਿਆਂ’ਚ ਖਿਲਾਰਨ, ਬਾਈਬਲ ਕਲਾਂ ਬਰਗਾੜੀ ਵਿਖੇ ਨਿਰਦੋਸ਼ ਸਿੱਖਾਂ ਤੇ ਗੋਲੀ ਚਲਾਉਣ ਅਤੇ ਦੋ ਨੂੰ ਸ਼ਹੀਦ ਕਰਨ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਗੁੰਮ ਕਰਨ ਵਰਗੇ ਕਈ ਦੋਸ਼ਾਂ ਵਾਲੀ ਚਿੱਠੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਕੇ ਮੁਆਫ਼ੀ ਮੰਗਣ ਦੇ ਨਾਲ ਨਾਲ ਸੁਖਬੀਰ ਬਾਦਲ ਨੂੰ ਇਨ੍ਹਾਂ ਦੋਸ਼ਾਂ ਬਦਲੇ ਤਲਬ ਕਰਨ ਦੀ ਮੰਗ ਕੀਤੀ ਸੀ, ਪਰ ਲੰਮਾਂ ਸਮਾਂ ਸਿੰਘ ਸਾਹਿਬ ਜੀ ਇਸ ਮਸਲੇ ਤੇ ਕੋਈ ਕਾਰਵਾਈ ਕਰਨ ਨੂੰ ਲੈ ਕੇ ਢਿੱਡ ਮੱਠ ਵਿਖਾ ਰਹੇ ਸਨ, ਪਰ ਬੇਅਦਬੀ ਮਾਮਲੇ ਦੇ ਦੋਸ਼ੀ ਕਲੇਰ ਵੱਲੋਂ ਸੁਖਬੀਰ ਬਾਦਲ ਨੂੰ ਸੌਦੇ ਸਾਧ ਰਾਮ ਰਹੀਮ ਨੂੰ ਮਿਲਣ ਵਾਲੇ ਖਲਾਸਾ ਪ੍ਰਦੀਪ ਕੁਮਾਰ ਦੇ ਕਰਨ ਤੋਂ ਬਾਅਦ ਹੁਣ ਸਿੰਘ ਸਾਹਿਬ ਜੀ ਨੇ 30 ਅਗੱਸਤ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਇੱਕ ਹੰਗਾਮੀ ਮੀਟਿੰਗ ਅਕਾਲ ਤਖ਼ਤ ਸਾਹਿਬ ਤੇ ਸੱਦ ਲਈ ਹੈ, ਭਾਵੇਂ ਕਿ ਸੁਖਬੀਰ ਬਾਦਲ ਵੱਲੋਂ ਇੱਕ ਬੰਦ ਲਿਫ਼ਾਫ਼ੇ ਵਾਲੀ ਚਿੱਠੀ ਜਥੇਦਾਰ ਸਾਹਿਬ ਜੀ ਨੂੰ ਬੀਤੇ ਦਿਨੀਂ ਪੇਸ਼ ਹੋ ਕੇ ਸੌਪੀ ਗਈ ਸੀ, ਜਿਸ ਤੇ ਵਿਚਾਰ ਹੋਣੀ ਅਜੇ ਬਾਕੀ ਸੀ, ਪਰ ਸੁਖਬੀਰ ਬਾਦਲ ਨੇ ਜਥੇਦਾਰ ਸਾਹਿਬ ਦੇ ਫੈਸਲਾ ਆਉਣ ਤੋਂ ਪਹਿਲਾਂ ਹੀ ਜਿਥੇ ਬਾਗੀ ਅਕਾਲੀਆਂ ਨੂੰ ਆਪਣੇ ਸਿਆਸੀ ਪੈਂਤੜੇ ਰਾਹੀਂ ਅਕਾਲੀ ਦਲ ਤੋਂ ਪਾਸੇ ਕੀਤਾ ਅਤੇ ਹੁਣ ਫਿਰ ਵਰਕਿੰਗ ਕਮੇਟੀ ਤੇ ਨਵੀਂ ਬਣਾਈ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿਖੇ ਅਕਾਲੀ ਦਲ ਦਫ਼ਤਰ ਵਿਖੇ ਸੱਦ ਲਈ ਹੈ, ਇਥੇ ਹੀ ਬਸ ਨਹੀਂ ਸੁਖਬੀਰ ਬਾਦਲ ਪੂਰੀ ਤਰ੍ਹਾਂ ਆਪਣੀ ਸਿਆਸਤ ਵਿੱਚ ਸਰਗਰਮ ਹਨ, ਜਿਵੇਂ ਉਹਨਾਂ ਨੂੰ ਪਤਾ ਹੋਵੇ ਕਿ ਸਿੰਘ ਸਾਹਿਬ ਉਹਨਾਂ ਕੀ ਸਜ਼ਾ ਦੇ ਸਕਦੇ ਹਨ, ਇਸ ਸਾਰੇ ਵਰਤਾਰੇ ਤੋਂ ਇੰਝ ਜਾਪਦਾ ਹੈ ਕਿ ਪੁਰਾਣੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਕਾਲੀ ਫੂਲਾ ਸਿੰਘ ਵਰਗਾਂ ਇੰਨਾਂ ਸਿੰਘ ਸਾਹਿਬਾਨਾਂ ਤੋਂ ਫੈਸਲਾ ਆਉਣ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹ ਸਾਰੇ ਇੰਨਾਂ (ਬਾਦਲ) ਦੇ ਹੀ ਨਿਯੁਕਤ ਕੀਤੇ ਹੋਏ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਸੁਖਬੀਰ ਬਾਦਲ ਮਾਮਲੇ ਤੇ ਵਿਚਾਰ ਕਰਨ ਲਈ 30 ਅਗੱਸਤ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਸੱਦੀ ਮੀਟਿੰਗ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਨੁਸਾਰ ਸਪਸ਼ਟ ਕੀਤਾ ਮੁਆਫੀ ਸਿਰਫ਼ ਭੁੱਲਾਂ ਦੀ ਹੁੰਦੀ ਹੈ, ਨਾ ਕਿ ਬੱਜਰ ਪਾਪਾ ਦੀ ਜੋ ਆਪਣੀ ਕੁਰਸੀ ਲਈ ਜਾਣਬੁੱਝ ਕੇ ਕੀਤੇ ਗਏ ਹੋਣ,ਭਾਈ ਖਾਲਸਾ ਨੇ ਕਿਹਾ ਜਦੋਂ ਉਹਨਾਂ ਦੀ ਸਰਕਾਰ ਦੇ ਭਾਈਵਾਲ ਹੀ ਇੰਨਾ ਸਾਰਿਆਂ ਪਾਪਾ ਨੂੰ ਮੰਨ ਕੇ ਭੁੱਲ ਬਖਸ਼ਾਉਣ ਅਤੇ ਸੁਖਬੀਰ ਨੂੰ ਦੋਸ਼ੀ ਦੱਸ ਚੁੱਕੇ ਹਨ ਤਾਂ ਸਿੱਖ ਸੁਪਰੀਮ ਅਦਾਲਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਸਤਿਕਾਰ ਕਰਦੇ ਹੋਏ ਸੁਖਬੀਰ ਬਾਦਲ ਨੂੰ ਆਪਣੇ ਆਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਭਾਈ ਖਾਲਸਾ ਨੇ ਕਿਹਾ ਅਗਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਹਨਾਂ ਨੂੰ ਆਪਣੇ ਵਿਰੋਧੀਆਂ ਵਿਰੁੱਧ ਧੜਾ ਧੜ ਫੈਸਲੇ ਲੈਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਸੀ, ਪਰ ਸੁਖਬੀਰ ਨੇ ਅਜਿਹਾ ਕਰਕੇ ਸਤਿਕਾਰ ਯੋਗ ਸਿੰਘ ਸਾਹਿਬਾਨ ਜੀ ਉੱਚ ਆਹੁਦੇ ਦਾ ਸਤਿਕਾਰ ਨਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਇਸ ਸਾਰੇ ਵਰਤਾਰੇ ਤੋਂ ਇੰਝ ਜਾਪਦਾ ਹੈ ਕਿ 30 ਅਗੱਸਤ ਨੂੰ ਪੰਜ ਸਿੰਘ ਸਾਹਿਬਾਨ ਸੁਖਬੀਰ ਬਾਦਲ ਵਿਰੁੱਧ ਕੋਈ ਸਖ਼ਤ ਫੈਸਲਾ ਲੈ ਕੇ ਕਿ ਕੌਮ ਨੂੰ ਕੋਈ ਨਵਾਂ ਇਤਿਹਾਸ ਸਿਰਜ ਕੇ ਵਿਖਾਉਣਗੇ ਜਾ ਫਿਰ ਗੁਰਬਾਣੀ ਬੇਅਦਬੀ ਦੋਸ਼ੀਆਂ ਨੂੰ ਬਖਸ਼ ਦੇਣਗੇ ਇਹ ਤਾਂ ਸਭ ਕੁਝ ਸਮੇਂ ਦੀ ਕੁੱਖ ਵਿੱਚ ਹੈ ਅਤੇ ਸਿੱਖ ਕੌਮ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ।।