ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਪ੍ਰਧਾਨਗੀ ਚੋਣ ਸਮੇਂ ਧਾਰਮਿਕ ਆਗੂਆਂ ਦੀਆਂ ਜ਼ਮੀਰਾਂ ਖਰੀਦਨਾਂ ਮਹਾਂਪਾਪ ਵਰਤਾਰਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 29 ਅਕਤੂਬਰ (ਸਰਬਜੀਤ ਸਿੰਘ)– ਬਾਦਲਾਂ ਦੇ ਚਮਚੇ ਤੇ ਚੌਥੀ ਵਾਰ ਐਸ.ਜੀ.ਪੀ.ਸੀ ਦੇ ਬਣੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵਕੀਲ ਸਾਹਿਬ ਨੂੰ ਪ੍ਰਧਾਨ ਬਣਨ ਤੇ ਪੰਥ ਵਿਰੋਧੀ ਗੰਧਾਰੀ ਕਰਨ ਦੀ ਵਧਾਈ ਦਿੰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਪੱਸ਼ਟ ਕੀਤਾ ਐਸ ਜੀ ਪੀ ਸੀ ਦਾ ਪ੍ਰਧਾਨ ਬਣਨ ਲਈ ਮੈਂਬਰਾਂ ਦੀ ਜ਼ਮੀਰ ਖ਼ਰੀਦਨ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੀਤੇ ਹੁਕਮਾਂ ਦੀ ਪ੍ਰਵਾਹ ਨਾ ਕਰਨ ਵਾਲਾ ਪ੍ਰਧਾਨ ਬਣਕਿ ਕੌਮ ਦਾ ਕੀ ਸਵਾਰ ਸਕਦਾ ਹੈ। ਸ਼ਰੇਆਮ ਲੋਕਾਂ ਨੂੰ ਪਤਾ ਹੈ ਕਿ ਬਾਦਲਾਂ ਵੱਲੋਂ ਮੈਂਬਰਾਂ ਨੂੰ ਪਹਿਲਾਂ ਹੀ ਪਰਚੀਆਂ ਵੰਡ ਕੇ ਮਜਬੂਰ ਕੀਤਾ ਗਿਆ ਕਿ ਵੋਟ ਹਰਜਿੰਦਰ ਸਿੰਘ ਧਾਮੀ ਨੂੰ ਪਾਉਣੀ ਹੈ, ਕੀ ਇਹ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ’ਚ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ ਵਰਤਾਰਾ ਸਿੱਖ ਪੰਥ ਵਿਰੋਧੀ ਨਹੀਂ ? ਅਜਿਹਾ ਕਰਕੇ ਧਾਮੀ ਸਾਹਿਬ ਤੁਸੀਂ ਪ੍ਰਧਾਨ ਨਹੀਂ ,ਬਣੇ ਸਗੋਂ ਪੰਥ ਦੇ ਗੱਦਾਰ ਬਣੇਂ ਹੋ, ਧਾਮੀ ਸਾਹਿਬ ਸਿੱਖ ਕੌਮ ਪੁੱਛਦੀ ਹੈ ਕਿ ਅਕਾਲਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿਤੇ ਗਏ ਸੁਖਬੀਰ ਬਾਦਲ ਨੇ ਅਸਿਧੇ ਢੰਗ ਨਾਲ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਰਾਹੀਂ ਉਹਨਾਂ ਨੇ ਅਕਾਲੀ ਟਿਕਟਾਂ ਤੋਂ ਜਿੱਤੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਪੈਸਾ,ਲਾਲਚ, ਧਮਕੀਆਂ ਤੇ ਤਰ੍ਹਾਂ ਤਰ੍ਹਾਂ ਸਾਜ਼ ਬਾਜ਼ ਵਰਤਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਦੇ ਹੁਕਮਾਂ ਦੀ ਤੌਹੀਨ ਨਹੀਂ ਕੀਤੀ, ਧਾਮੀ ਸਾਹਿਬ ਜੇ ਤੁਸੀ ਸਿੱਖ ਪੰਥ ਨੂੰ ਸਮਰਪਿਤ ਧਰਮੀਂ ਪ੍ਰਧਾਨ ਹੁੰਦੇ ਤਾਂ ਜਿਸ ਦਿਨ ਮੀਰੀ ਪੀਰੀ ਦੇ ਮਾਲਿਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤਖਤ ਸਾਹਿਬ ਤੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਜੀ ਨੂੰ ਜਾਤੀ ਸੂਚਕ ਸ਼ਬਦ ਤੇ ਉਹਨਾਂ ਦੀਆਂ ਧੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤਾਂ ਤੁਰੰਤ ਤੁਸੀਂ ਅਸਤੀਫ਼ਾ ਦਿੰਦੇ ,ਪਰ ਤੁਸੀਂ ਬਾਦਲਾਂ ਨੂੰ ਸਿਆਸੀ ਫਾਇਦਾ ਦੇਣ ਲਈ ਬਲੀ ਦੇ ਬੱਕਰੇ ਬਣ ਰਹੇ ਹੋ ਤੇ ਕੌਮ ਨੂੰ ਬੁਧੋ ਬਣਾ ਰਹੇ ਹੋ ਕਿ ਜੀ ਭਾਜਪਾ,ਆਪ ਤੇ ਕਾਂਗਰਸ ਨੇ ਸਾਨੂੰ ਹਰਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ,ਪਰ sgpc ਦੀ ਪ੍ਰਧਾਨਗੀ ਅਸੀਂ ਜਿੱਤ ਲਈ, ਜਿੱਤ ਦਾ ਪਤਾ ਤਾਂ ਲਗਦਾ ਜੇ ਤੁਸੀਂ ਪੰਜਾਬ ਦੀਆਂ ਜ਼ਿਮਨੀ ਚੋਣਾਂ’ਚ ਭਾਗ ਲੈਂਦੇ, ਉਥੋ ਤਾਂ ਕਾਇਰਾਂ ਤੇ ਬੁਜ਼ਦਿਲਾਂ ਵਾਂਗ ਭੱਜ ਗਏ, ਪਤਾ ਸੀ ਕਿ ਜਮਾਨਤਾਂ ਜਬਤ ਹੋਣੀਆਂ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਏ ਕਰਾਰ ਦਿੱਤੇ ਬਾਦਲਕਿਆਂ ਵੱਲੋਂ ਪ੍ਰਧਾਨਗੀ ਚੋਣ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਜ਼ਮੀਰ ਖ਼ਰੀਦਨ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਸਿੱਖ ਵਿਰੋਧੀ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ਨਿੰਦਾ ਕਰਦਿਆਂ ਕੌਮ ਨੂੰ ਸਰਬੱਤ ਖਾਲਸਾ ਰਾਹੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਐਸ ਜੀ ਪੀ ਸੀ ਦੇ ਮੈਂਬਰਾਂ ਦੀ ਚੋਣ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ’ਚ ਅਰਦਾਸ ਕਰਨ ਤੋਂ ਉਪਰੰਤ ਮੈਂਬਰਾਂ ਦੀਆਂ ਜ਼ਮੀਰਾਂ ਖ਼ਰੀਦਨ ਵਾਲਾਂ ਚੋਣ ਵਰਤਾਰਾ ਅਤ ਨਿੰਦਣਯੋਗ ਹੈ ਉਨ੍ਹਾਂ ਕਿਹਾ ਭਾਈ ਖਾਲਸਾ ਨੇ ਕਿਹਾ ਸੁਖਬੀਰ ਵੱਲੋਂ ਅਸਿਧੇ ਢੰਗ ਨਾਲ ਕਾਰਜਕਾਰੀ ਪ੍ਰਧਾਨ ਰਾਹੀਂ ਮੈਂਬਰਾਂ ਨੂੰ ਮਜਬੂਰ ਕਰਨਾ,ਜਿਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਦੀ ਉੱਚ ਪਦਵੀ ਤੇ ਮਾਣ ਮਰਯਾਦਾ ਮਹਾਨਤਾ ਦਾ ਅਪਮਾਨ ਹੈ, ਉਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੌਰ ਬੇਅਦਬੀ ਹੈਂ ਕਿਉਂਕਿ ਕਿਸੇ ਧਾਰਮਿਕ ਆਗੂ ਦੀ ਜ਼ਮੀਰ ਨੂੰ ਖਰੀਦਨਾ ਮਹਾਂ ਪਾਪ ਹੈ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ’ਚ ਚੋਣ ਸਮੇਂ ਮੈਂਬਰਾਂ ਦੀ ਜ਼ਮੀਰ ਖ਼ਰੀਦਨ ਵਾਲੇ ਚੋਣ ਵਰਤਾਰੇ ਦੀ ਨਿੰਦਾ ਕਰਦੀ ਹੋਈ ਸਿੱਖ ਪੰਥ ਤੋਂ ਮੰਗ ਕਰਦੀ ਹੈ ਕਿ ਸਰਬੱਤ ਖਾਲਸਾ ਬੁਲਾ ਕੇ ਉਸ’ਚ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਯੋਗ ਜਥੇਦਾਰ ਸਾਹਿਬ ਜੀ ਨਿਯੁਕਤੀ ਕੀਤੀ ਜਾਵੇ ਅਤੇ ਐਸ ਜੀ ਪੀ ਸੀ ਦੇ ਮੈਂਬਰਾਂ ਦੀ ਚੋਣ ਵੀ ਸਰਬੱਤ ਖਾਲਸਾ ਰਾਹੀਂ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਅਤੇ ਇਸ ਚੋਣ ਨੂੰ ਚੁਣੌਤੀ ਦਿੱਤੀ ਜਾਵੇ । ਇਸ ਵਕਤ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਤੇ ਭਾਈ ਸਵਰਨ ਸਿੰਘ ਕਮਾਲਕੇ, ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਸੁਖਦੇਵ ਸਿੰਘ ਜਗਰਾਉਂ ਆਦਿ ਆਗੂ ਹਾਜਰ ਸਨ ‌।

Leave a Reply

Your email address will not be published. Required fields are marked *