ਖਿਡਾਰੀ ਅਮਨਦੀਪ ਨੇ ਵੇਟ ਲਿਫਟਿੰਗ ਵਿੱਚ ਸੋਨੇ ਦਾ ਤਗਮਾ ਜਿੱਤਿਆ

ਗੁਰਦਾਸਪੁਰ

ਚੇਅਰਮੈਨ ਰਮਨ ਬਹਿਲ ਨੇ ਖਿਡਾਰੀ ਨੂੰ ਸਨਮਾਨਿਤ ਕੀਤਾ
ਗੁਰਦਾਸਪੁਰ, 29 ਅਕਤੂਬਰ (ਸਰਬਜੀਤ ਸਿੰਘ)– ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆ-3 ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ ਸੀ। ਇਸ ਵਿੱਚ ਗੁਰਦਾਸਪੁਰ ਦੇ ਰਹਿਣ ਵਾਲੇ ਖਿਡਾਰੀ ਅਮਨਦੀਪ ਨੇ ਵੀ ਇਨ੍ਹਾਂ ਖੇਡਾਂ ਵਿੱਚ ਭਾਗ ਲੈਂਦੇ ਹੋਏ ਵੇਟ ਲਿਫਟਿੰਗ ਵਿੱਚ ਸੋਨੇ ਦਾ ਤਮਗਾ ਜਿੱਤਿਆ। ਖਿਡਾਰੀ ਅਮਨਦੀਪ ਦੀ ਇਸ ਪ੍ਰਾਪਤੀ ਨੂੰ ਦੇਖਦਿਆਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਉਸ ਨੂੰ ਆਪਣੇ ਨਿਵਾਸ ਤੇ ਬੁਲਾ ਕੇ ਸਨਮਾਨਿਤ ਕੀਤਾ। .
ਪ੍ਰਬੋਧ ਚੰਦਰ ਨਗਰ ਆਈ.ਟੀ.ਆਈ ਦੇ ਰਹਿਣ ਵਾਲੇ ਖਿਡਾਰੀ ਅਮਨਦੀਪ ਨੇ ਦੱਸਿਆ ਕਿ ਸ੍ਰੀ ਹਰਗੋਬਿੰਦਪੁਰ ਵਿੱਚ ਕਰਵਾਏ ਗਏ ਖੇਡਾਂ ਵਤਨ ਪੰਜਾਬ ਦੀਆਂ-3 ਵਿੱਚ ਭਾਗ ਲੈਂਦਿਆਂ ਉਸਨੇ 170 ਕਿਲੋ ਵੇਟ ਲਿਫਟਿੰਗ ਕਲੀਨ ਐਂਡ ਜਰਕ ਅਤੇ 130 ਵੇਟ ਲਿਫਟਿੰਗ ਸਨੈਚ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਸੋਨੇ ਦਾ ਤਗਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਮੈਡਲ ਜਿੱਤ ਚੁੱਕਿਆ ਹੈ। ਉਹ ਇਸ ਦਾ ਪੂਰਾ ਸਿਹਰਾ ਆਪਣੇ ਕੋਚ ਜਸਪ੍ਰੀਤ ਸਿੰਘ ਢਿੱਲੋਂ ਨੂੰ ਦਿੰਦਾ ਹੈ, ਜਿਨ੍ਹਾਂ ਨੇ ਉਸ ਨੂੰ ਇਸ ਕਾਬਲ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਆਪਣਾ ਪ੍ਰਦਰਸ਼ਨ ਜਾਰੀ ਰੱਖੇਗਾ ਅਤੇ ਤਗਮੇ ਜਿੱਤਦਾ ਰਹੇਗਾ। ਉਨ੍ਹਾਂ ਕਿਹਾ ਕਿ ਚੇਅਰਮੈਨ ਰਮਨ ਬਹਿਲ ਨੇ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੋਬਾਈਲ ਫੋਨ ਰਾਹੀਂ ਗੱਲ ਵੀ ਕਰਵਾਈ, ਜਿਨ੍ਹਾਂ ਉਸਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।
ਚੇਅਰਮੈਨ ਰਮਨ ਬਹਿਲ ਨੇ ਖਿਡਾਰੀ ਅਮਨਦੀਪ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਹੋਰ ਨੌਜਵਾਨਾਂ ਨੂੰ ਵੀ ਖਿਡਾਰੀ ਅਮਨਦੀਪ ਤੋਂ ਸਿਖਿਆ ਲੈਣੀ ਚਾਹੀਦੀ ਹੈ, ਜੋ ਖੇਡਾਂ ਰਾਹੀਂ ਆਪਣੇ ਇਲਾਕੇ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਵੀ ਨਾਮ ਰੌਸ਼ਨ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੈ। ਚੇਅਰਮੈਨ ਬਹਿਲ ਨੇ ਭਰੋਸਾ ਦਿਵਾਇਆ ਕਿ ਉਸਦੀ ਖੇਡ ਪ੍ਰਤਿਭਾ ਨੂੰ ਦੇਖਦਿਆਂ ਪੰਜਾਬ ਸਰਕਾਰ ਤੋਂ ਸਿਫ਼ਾਰਸ਼ ਕਰਕੇ ਉਸ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।

Leave a Reply

Your email address will not be published. Required fields are marked *