ਦੂਜੇ ਦਿਨ ਵੱਖ ਵੱਖ ਮੁਕਾਬਲਿਆਂ ਵਿੱਚ ਹੋਏ ਫਸਵੇਂ ਮੁਕਾਬਲੇ

ਪੰਜਾਬ

ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਖੇਡਾਂ ਵਤਨ ਪੰਜਾਬ ਦੀਆਂ ਜਿਲਾ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਵਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਹੈ। ਜਿਲਾ ਖੇਡ ਅਫਸਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਦੂਜੇ ਦਿਨ ਖਿਡਾਰੀਆਂ ਵਿੱਚ ਫਸਵੇਂ ਮੁਕਾਬਲੇ ਹੋਏ।
ਉਨ੍ਹਾਂ ਦੱਸਿਆ ਕਿ 100 ਮੀਟਰ ਦੌੜ ਚ ਪਹਿਲਾ ਸਥਾਨ ਨਵਜੋਤ ਪੱਡਾ ਨੇ ਹਾਸਲ ਕੀਤਾ। 200 ਮੀਟਰ ਦੌੜ ਚ ਪਹਿਲਾ ਸਥਾਨ ਪਲਕਪ੍ਰੀਤ ਕੌਰ, 400 ਮੀਟਰ ਦੌੜ ਚ ਪਹਿਲਾ ਸਥਾਨ ਲਵਪ੍ਰੀਤ ਕੌਰ, 1500 ਮੀਟਰ ਦੌੜ ਚ ਪਹਿਲਾ ਸਥਾਨ ਮੁਸਕਾਨ, 5000 ਮੀਟਰ ਦੌੜ ਚ ਪਹਿਲਾ ਸਥਾਨ ਮੁਸਕਾਨ, 10000 ਮੀਟਰ ਦੌੜ ਚ ਪਹਿਲਾ ਸਥਾਨ ਨੰਦਨੀ ਸੈਣੀ ਨੇ ਪ੍ਰਾਪਤ ਕੀਤਾ।
ਇਸ ਤਰ੍ਹਾਂ ਅੰਡਰ 14 ਐਥਲੈਟਿਕਸ ਟੂਰਨਾਮੈਂਟ ਵਿੱਚ 60 ਮੀਟਰ ਈਵੈਂਟ ਪਹਿਲਾ ਸਥਾਨ ਹਰਪੁਨੀਤ ਕੌਰ, 600 ਮੀਟਰ ਈਵੈਂਟ ਪਹਿਲਾ ਸਥਾਨ ਹਰਪੁਨੀਤ ਕੌਰ, ਲੰਬੀ ਛਾਲ ਵਿੱਚ ਪਹਿਲਾ ਸਥਾਨ ਪਰਮਜੀਤ ਨੇ ਪ੍ਰਾਪਤ ਕੀਤਾ।
ਇਸ ਤਰ੍ਹਾਂ ਅੰਡਰ 17 ਐਥਲੈਟਿਕਸ ਟੂਰਨਾਮੈਂਟ ਵਿੱਚ 100 ਮੀਟਰ ਦੌੜ ਵਿੱਚ ਰੋਜਲ, 200 ਮੀਟਰ ਦੌੜ ਵਿੱਚ ਪਰਨੀਤ ਕੌਰ, 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਪਲਕਪ੍ਰੀਤ ਕੌਰ, 800 ਮੀਟਰ ਦੌੜ ਵਿੱਚ ਰਣਜੀਤਾ ਕੁਮਾਰ, 1500 ਮੀਟਰ ਦੌੜ ਵਿੱਚ ਤਮੰਨਾ, 3000 ਵਾਕ ਵਿੱਚ ਪਹਿਲਾ ਸਥਾਨ ਹਿਤਾਸੀ ਮਹਾਜਨ ਨੇ ਪ੍ਰਾਪਤ ਕੀਤਾ।
ਇਸ ਤਰ੍ਹਾਂ ਅੰਡਰ 14 ਬਾਕਸਿੰਗ ਦੇ 37-42 ਉਮਰ ਵਰਗ ਵਿੱਚ ਜਸ਼ਨਪ੍ਰੀਤ , 32-37 ਉਮਰ ਵਰਗ ਬਲਰਾਜ, 47+ ਉਮਰ ਵਰਗ ਵਿੱਚ ਕੋਮਲਪ੍ਰੀਤ, 42-47 ਉਮਰ ਵਰਗ ਵਿੱਚ ਲਵਜੋਤ, 28 ਉਮਰ ਵਰਗ ਵਿੱਚ ਦਿਵਾਯ, 57 ਕਿਲੋ ਵਰਗ ਵਿੱਚ ਪ੍ਰਕਾਸ਼ ਮਸੀਹ, 69 ਕਿਲੋ ਵਰਗ ਵਿੱਚ ਰੋਹਿਤ , 79 ਕਿਲੋ ਵਰਗ ਵਿੱਚ ਹਰਨੀਤ ਸਿੰਘ ਅਤੇ 71 ਕਿਲੋ ਵਰਗ ਵਿੱਚ ਕਰਨਦੀਪ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕੀਤਾ।
ਇਸ ਤਰ੍ਹਾਂ ਅੰਡਰ 14 ਖੋ-ਖੋ ਲੜਕੇ ਵਿੱਚ ਪਹਿਲਾ ਸਥਾਨ ਖਲਾਸਾ ਸਪੋਰਟਸ ਅਕੈਡਮੀ (ਗੁਰਦਾਸਪੁਰ), ਅੰਡਰ 17 ਵਿੱਚ ਸਥਾਨ ਗੁਰਦਾਸਪੁਰ, ਅੰਡਰ 21 ਵਿੱਚ ਪਹਿਲਾ ਸਥਾਨ ਗੁਰਦਾਸਪੁਰ, ਅੰਡਰ 21 – 30 ਵਿੱਚ ਪਹਿਲਾ ਸਥਾਨ ਜ਼ਿਲ੍ਹਾ ਗੁਰਦਾਸਪੁਰ ਨੇ ਪ੍ਰਾਪਤ ਕੀਤਾ।

Leave a Reply

Your email address will not be published. Required fields are marked *