ਪੰਜਾਬ ਸਰਕਾਰ ਵੱਲੋਂ ਸਤਿਗੁਰੂ,ਗੁਰੂ ਰਵੀਦਾਸ ਮਹਾਰਾਜ ਦੇ 650 ਵੇਂ ਸ਼ਤਾਬਦੀ ਦਿਵਸ ਨੂੰ ਸਮਰਪਿਤ 4 ਸ਼ੋਭਾ ਯਾਤਰਾਵਾਂ ਗੁਰੂ ਰਵਿਦਾਸ ਅਸਥਾਨ ਖੁਰਾਲਗੜ੍ਹ ਤੱਕ ਕੱਢਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ – ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਵੇਂ ਸ਼ਤਾਬਦੀ ਦਿਵਸ ਨੂੰ ਸਮਰਪਿਤ ਪਹਿਲੀਂ ਵਾਰ ਵੇਖਣ ਨੂੰ ਮਿਲਿਆ ਜਦੋਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650 ਵਾ ਸ਼ਤਾਬਦੀ ਦਿਵਸ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਉਥੇ ਪੰਜਾਬ ਸਰਕਾਰ ਵੀ ਇਸ ਸਬੰਧੀ ਅੱਗੇ ਲੰਘਦੀ ਹੋਈ ਨੇ ਐਲਾਨ ਕਰ ਦਿੱਤਾ ਹੈ ਕਿ ਸਰਕਾਰ ਵੱਲੋਂ ਗੁਰੂ ਰਵਿਦਾਸ ਮਹਾਰਾਜ ਦੇ 650 ਵੇ ਸ਼ਤਾਬਦੀ ਦਿਵਸ ਨੂੰ ਸਮਰਪਿਤ ਚਾਰ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ ਅਤੇ ਇਹ ਸਾਰੀਆਂ ਯਾਤਰਾਵਾਂ ਗੁਰੂ ਰਵਿਦਾਸ ਮਹਾਰਾਜ ਜੀ ਇਤਿਹਾਸਕ ਅਸਥਾਨਾਂ ਤੋਂ ਅਰੰਭ ਹੋ ਕੇ ਖੁਰਾਲਗੜ ਵਿਖੇ ਪਹੁੰਚਣਗੀਆਂ,ਇਸ ਦਾ ਐਲਾਨ ਅੱਜ ਪੰਜਾਬ ਸਰਕਾਰ ਵੱਲੋਂ ਕਰ ਦਿੱਤਾ ਗਿਆ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦਾ 650 ਵਾਂ ਸ਼ਤਾਬਦੀ ਦਿਵਸ ਸਾਂਝੀਵਾਲਤਾ ਨਾਲ ਮਨਾਉਣ ਵਾਲੇ ਵਰਤਾਰੇ ਦੀ ਸ਼ਲਾਘਾ ਕਰਦੀ ਹੈ ਉਥੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਮਿਸ਼ਨ ਪ੍ਰਚਾਰ ਪ੍ਰਸਾਰ ਨੂੰ ਪੂਰੀ ਤਰ੍ਹਾਂ ਸਪਰਪਿਤ ਡੇਰਾ ਬਾਬਾ ਫੂਲ ਨਾਥ ਮਹਾਰਾਜ ਨਾਨਕ ਨਗਰੀ ਚੁਹੇੜੂ ਦੇ ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਬਾਬਾ ਕਿਸ਼ਨ ਨਾਥ ਜੀ ਵੱਲੋਂ ਰੱਖੀਆਂ ਗਈਆਂ ਚਿਰੋਕਣੀਆਂ ਮੰਗ ਨੂੰ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਹੀ ਸਰਕਾਰ ਦੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਤੀ ਅਸਲੀ ਸਰਧਾ ਪਤਾ ਲੱਗ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਵੇ ਸ਼ਤਾਬਦੀ ਦਿਵਸ਼ ਨੂੰ ਸਮਰਪਿਤ ਚਾਰ ਸ਼ੋਭਾ ਯਾਤਰਾਵਾਂ ਨੂੰ ਵੱਖ ਵੱਖ ਅਸਥਾਨ ਤੋਂ ਕੱਢ ਕੇ ਖੁਰਾਲਗੜ੍ਹ ਪਹੁੰਚਣ ਵਾਲੇ ਐਲਾਨ ਦੀ ਪੂਰਨ ਹਮਾਇਤ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਉਪਰਾਲਾ ਦੱਸਦਿਆਂ ਸਰਕਾਰ ਤੋਂ ਸੰਤ ਕਿਸ਼ਨ ਨਾਥ ਮਹਾਰਾਜ ਜੀ ਮੁਖੀ ਡੇਰਾ ਬਾਬਾ ਫੂਲ ਨਾਥ ਮਹਾਰਾਜ ਜੀ ਨੇੜੇ ਲਵਲੀ ਯੂਨੀਵਰਸਿਟੀ ਜਲੰਧਰ ਵੱਲੋਂ 650 ਸਾਲਾਂ ਦੇ ਸਬੰਧ ‘ਚ ਰੱਖੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਪਵਿੱਤਰ ਰੱਬੀ ਬਾਣੀ ਸਿੱਖ ਗੁਰੂ ਸਾਹਿਬਾਨਾਂ ਵਲੋਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਗਈ ਅਤੇ ਪੂਰੇ ਵਿਸ਼ਵ ਦੇ ਲੋਕ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਮੱਥਾ ਟੇਕਦੇ ਹਨ ਉਥੇ ਗੁਰੂ ਰਵਿਦਾਸ ਮਹਾਰਾਜ ਨੂੰ ਮੱਥਾ ਟੇਕਿਆ ਜਾਂਦਾ ਹੈ, ਭਾਈ ਖਾਲਸਾ ਨੇ ਕਿਹਾ 650 ਨੂੰ ਸਮਰਪਿਤ ਜਿਥੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਚਾਰ ਪ੍ਰਸਾਰ ਨੂੰ ਪੂਰੀ ਤਰ੍ਹਾਂ ਸਮਰਪਿਤ ਗੁਰੂ ਰਵਿਦਾਸ ਸੰਤ ਸਮਾਜ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ ਉਥੇ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਸਿੱਖੀ ਦੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਰਵਿਦਾਸ ਮਹਾਰਾਜ ਦਾ 650 ਸਾਲਾਂ ਸ਼ਤਾਬਦੀ ਦਿਵਸ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਜਾ ਰਿਹਾ ਹੈ, ਉਥੇ ਕੇਂਦਰ ਸਰਕਾਰ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੀ 650 ਸਾਲਾਂ ਨੂੰ ਸਮਰਪਿਤ ਚਾਰ ਸੋਭਾ ਯਾਤਰਾਵਾਂ ਕੱਢਣ ਦਾ ਐਲਾਨ ਕਰ ਦਿੱਤਾ ਗਿਆ ਹੈ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਈ ਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਰਵਿਦਾਸ ਮਹਾਰਾਜ ਦਾ 650 ਸਾਲਾਂ ਸ਼ਤਾਬਦੀ ਦਿਵਸ ਮਨਾਉਣ ਦਾ ਸਵਾਗਤ ਕਰਦੀ ਹੈ ਉਥੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ 650 ਸਾਲਾਂ ਦੇ ਸਬੰਧ ‘ਚ ਸੰਤ ਕਿਸ਼ਨ ਨਾਥ ਮਹਾਰਾਜ ਜੀ ਮੁਖੀ ਡੇਰਾ ਬਾਬਾ ਫੂਲ ਨਾਥ ਮਹਾਰਾਜ ਜੀ ਨੇੜੇ ਲਵਲੀ ਯੂਨੀਵਰਸਿਟੀ ਜਲੰਧਰ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ।।

Leave a Reply

Your email address will not be published. Required fields are marked *